
ਜੰਮੂ ਕਸ਼ਮੀਰ: ਸ਼ਹੀਦ ਰਾਕੇਸ਼ ਡੋਭਾਲ ਨੂੰ ਸ੍ਰੀਨਗਰ 'ਚ ਸ਼ਰਧਾਂਜਲੀਆਂ ਭੇਂਟ
ਪਾਕਿ ਗੋਲੀਬਾਰੀ ਵਿਚ ਮੌਤ ਨੂੰ ਲਾਇਆ ਸੀ ਗਲੇ
ਜੰਮੂ, 15 ਨਵੰਬਰ: ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਵਿਚ ਸ਼ਹੀਦ ਹੋਏ ਬੀਐਸਐਫ਼ ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਨੂੰ ਸ੍ਰੀਨਗਰ ਵਿਚ ਐਤਵਾਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਬੀਐਸਐਫ਼ ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਉੱਤਰਾਖੰਡ ਦੇ ਰਿਸ਼ੀਕੇਸ਼ ਦੇ ਰਹਿਣ ਵਾਲੇ ਸਨ।
ਰਾਕੇਸ਼ ਡੋਭਾਲ ਬਾਰਾਮੁਲਾ ਵਿਚ ਕੰਟਰੋਲ ਲਾਈਨ ਉੱਤੇ ਬੀਐਸਐਫ਼ ਦੀ ਆਰਟਿਲਰੀ ਬੈਟਰੀ ਵਿਚ ਤੈਨਾਤ ਸਨ। ਉਹ 2004 ਵਿਚ ਬੀਐਸਐਫ਼ ਵਿਚ ਸ਼ਾਮਲ ਹੋਏ ਸਨ। ਪਰਵਾਰ ਵਿਚ ਪਿਤਾ, ਪਤਨੀ ਅਤੇ 9 ਸਾਲ ਦੀ ਬੱਚੀ ਹੈ।
ਦਸਣਯੋਗ ਹੈ ਕਿ ਦੀਵਾਲੀ ਤੋਂ ਠੀਕ ਪਹਿਲਾਂ ਸ਼ੁਕਰਵਾਰ ਨੂੰ ਪਾਕਿਸਤਾਨੀ ਸੈਨਾ ਨੇ ਐਲਓਸੀ ਉੱਤੇ ਭਾਰੀ ਗੋਲਾਬਾਰੀ ਕੀਤੀ ਸੀ। ਇਸ ਵਿਚ ਬੀਐਸਐਫ਼ ਦੇ ਐੱਸਆਈ ਸਣੇ ਪੰਜ ਜਵਾਨ ਸ਼ਹੀਦ ਹੋਏ ਸਨ। ਇਕ ਬੱਚੇ ਤੇ ਚਾਰ ਨਾਗਰਿਕਾਂ ਦੀ ਵੀ ਮੌਤ ਹੋਈ ਸੀ। ਗੋਲਾਬਾਰੀ ਵਿਚ ਤਿੰਨ ਜਵਾਨ, ਦੋ ਪੋਰਟਰਾਂ ਸਣੇ 20 ਲੋਕ ਜ਼ਖ਼ਮੀ ਹੋਏ ਸਨ।
ਪਾਕਿਸਤਾਨ ਦੀ ਇਸ ਹਰਕਤ ਦਾ ਸੈਨਾ ਨੇ ਕਰਾਰਾ ਜਵਾਬ ਦਿਤਾ ਜਿਸ ਨਾਲ ਪਾਕਿਸਤਾਨ ਨੂੰ ਭਾਰੀ ਨੁਕਸਾਨ ਝਲਣਾ ਪਿਆ ਹੈ। ਉਸ ਦੀਆਂ ਕਈ ਚੌਕੀਆਂ ਤੇ ਬੰਕਰ ਤਬਾਹ ਕਰ ਦਿਤੇ ਗਏ। (ਏਜੰimageਸੀ)