''ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਲਗਾਉਣਾ ਚਾਹੁੰਦੇ ਨੇ ਜੰਮੂ-ਕਸ਼ਮੀਰ 'ਚ ਧਾਰਾ 370''
Published : Nov 16, 2020, 3:22 pm IST
Updated : Nov 16, 2020, 3:22 pm IST
SHARE ARTICLE
People's Alliance for Gupkar Declaration has declared restoration of Article 370 as its agenda
People's Alliance for Gupkar Declaration has declared restoration of Article 370 as its agenda

ਪ੍ਰਸਾਦ ਨੇ ਕਿਹਾ, "ਉਨ੍ਹਾਂ ਦਾ ਇਕ ਨਿਸ਼ਚਿਤ ਏਜੰਡਾ ਹੈ ਕਿ ਧਾਰਾ 370 ਨੂੰ ਰੱਦ ਕਰਕੇ ਮੁੜ ਲਾਗੂ ਕੀਤਾ ਜਾਣਾ ਚਾਹੀਦਾ ਹੈ।"

ਸ਼੍ਰੀਨਗਰ - ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ, ''ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਤੋਂ ਜੰਮੂ-ਕਸ਼ਮੀਰ 'ਚ ਧਾਰਾ 370 ਲਗਾਉਣਾ ਚਾਹੁੰਦਾ ਹੈ। ਉਹ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਇਕ ਖ਼ਾਸ ਕਾਨੂੰਨ ਨੂੰ ਜੰਮੂ-ਕਸ਼ਮੀਰ 'ਚ ਨਹੀਂ ਚਾਹੁੰਦੇ ਹਨ, ਜਿਸ ਨਾਲ ਕਿ ਉਹ ਭ੍ਰਿਸ਼ਟਾਚਾਰ ਦੇ ਨਾਲ ਜਾਰੀ ਰਹਿ ਸਕੇ।  

People's Alliance for Gupkar Declaration has declared restoration of Article 370 as its agendaPeople's Alliance for Gupkar Declaration has declared restoration of Article 370 as its agenda

ਕਾਨੂੰਨ ਮੰਤਰੀ ਨੇ ਕਿਹਾ, ਕਸ਼ਮੀਰ ਵਿਚ ਗੁਪਕਰ ਡਿਕਲੇਰੇਸ਼ਨ ਆਫ਼ ਪੀਪਲਜ਼ ਅਲਾਇੰਸ ਹੈ। ਉਹ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀਡੀਸੀ) ਦੀ ਚੋਣ ਲੜ ਰਹੇ ਹਨ। ਇਸ ਦੀਆਂ 10 ਪਾਰਟੀਆਂ ਹਨ, ਮੁੱਖ ਤੌਰ 'ਤੇ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਅਤੇ ਹੁਣ ਕਾਂਗਰਸ ਵੀ ਇਸ ਵਿਚ ਆ ਰਹੀ ਹੈ।

Article 370Article 370

ਪ੍ਰਸਾਦ ਨੇ ਕਿਹਾ, "ਉਨ੍ਹਾਂ ਦਾ ਇਕ ਨਿਸ਼ਚਿਤ ਏਜੰਡਾ ਹੈ ਕਿ ਧਾਰਾ 370 ਨੂੰ ਰੱਦ ਕਰਕੇ ਮੁੜ ਲਾਗੂ ਕੀਤਾ ਜਾਣਾ ਚਾਹੀਦਾ ਹੈ।" ਫਾਰੂਕ ਅਬਦੁੱਲਾ ਵਰਗੇ ਕੁਝ ਲੋਕ ਤਾਂ ਇਸ ਹੱਦ ਤਕ ਵੀ ਚਲੇ ਗਏ ਹਨ ਕਿ ਉਨ੍ਹਾਂ ਨੇ ਕਿਹਾ ਹੈ ਕਿ ਜੇ ਸਾਨੂੰ ਫਿਰ ਤੋਂ ਧਾਰਾ 370 ਲਾਗੂ ਕਰਨ ਲਈ ਚੀਨ ਦੀ ਮਦਦ ਵੀ ਲੈਣੀ ਪਵੇ ਤਾਂ ਅਸੀਂ ਜਰੂਰ ਲਵਾਂਗੇ। 

Farooq AbdullahFarooq Abdullah

ਇਸ ਦੇ ਨਾਲ ਹੀ ਦੱਸ ਦਈਏ ਕਿ ਨੈਸ਼ਨਲ ਪ੍ਰੈਸ ਕਾਨਫਰੰਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕੁੱਝ ਸਮਾਂ ਪਹਿਲਾਂ ਸੂਬੇ ਤੋਂ ਹਟਾਈ ਗਈ ਧਾਰਾ 370 ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਬਹਾਲ ਕਰਨ ਵਿਚ ਚੀਨ ਦੀ ਮਦਦ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੋਦੀ ਸਰਕਾਰ ਦੇ ਇਸ ਕਦਮ ਵਿਚ ਸਾਥ ਦੇਣ ਵਾਲਿਆਂ ਨੂੰ ਵੀ ਗੱਦਾਰ ਦੱਸਿਆ ਹੈ। 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement