ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਦਾ ਛਾਪਾ
Published : Nov 16, 2021, 10:17 am IST
Updated : Nov 16, 2021, 1:44 pm IST
SHARE ARTICLE
Income tax raid on Akali MLA Manpreet Ayali's house
Income tax raid on Akali MLA Manpreet Ayali's house

ਦਾਖਾ ਤੋਂ ਵਿਧਾਇਕ ਨੇ ਮਨਪ੍ਰੀਤ ਇਆਲੀ

 

ਮੁੱਲਾਂਪੁਰ ਦਾਖਾ: ਆਮਦਨ ਕਰ ਵਿਭਾਗ ਨੇ ਮੰਗਲਵਾਰ ਸਵੇਰੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਛਾਪਾ ਮਾਰਿਆ। ਆਮਦਨ ਕਰ ਵਿਭਾਗ ਦੀ ਟੀਮ ਸਵੇਰੇ 5 ਵਜੇ ਹੀ ਉਸ ਦੇ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਛਾਪੇਮਾਰੀ ਅਜੇ ਜਾਰੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਆਮਦਨ ਕਰ ਵਿਭਾਗ ਕੀ ਜਾਂਚ ਕਰ ਰਿਹਾ ਹੈ। ਮਨਪ੍ਰੀਤ ਇਆਲੀ ਦੇ ਘਰ ਵੱਡੇ ਕਾਫ਼ਲੇ 'ਚ ਆਈ. ਟੀ. ਦੀਆਂ ਟੀਮਾਂ ਪਹੁੰਚੀਆਂ ਹਨ।

ਮਨਪ੍ਰੀਤ ਇਆਲੀ ਦੇ ਘਰ ਵੱਡੇ ਕਾਫ਼ਲੇ 'ਚ ਆਈ. ਟੀ. ਦੀਆਂ ਟੀਮਾਂ ਪਹੁੰਚੀਆਂ ਹਨ। ਸਾਡੇ ਪੱਤਰਕਾਰ ਰਾਜਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ  ਸਵੇਰੇ ਲਗਭਗ 6 ਵਜੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਅਕਾਲੀ ਵਿਧਾਇਕ ਦੇ ਘਰ ਛਾਪਾ ਮਾਰਿਆ।

 

Income tax raid on Akali MLA Manpreet Ayali's houseIncome tax raid on Akali MLA Manpreet Ayali's house

 

ਟੀਮਾਂ ਵਿਚ 60 ਤੋਂ 70 ਬੰਦੇ ਮੌਜੂਦ ਹਨ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਹ ਛਾਣਬੀਣ ਅਕਾਲੀ ਵਿਧਾਇਕ  ਦੇ ਘਰ ਵਿਚ ਹੀ ਨਹੀਂ ਉਹਨਾਂ ਦੀਆਂ ਪ੍ਰਾਪਟੀਆਂ ਅਤੇ ਉਹਨਾਂ ਦੀਆਂ ਬਿਜਨੈੱਸ ਆਫਿਸ ਵਿਚ ਵੀ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ 1999 ਵਿਚ ਵੀ  ਉਹਨਾਂ ਦੇ ਘਰ ਰੇਡ ਮਾਰੀ ਗਈ ਸੀ ਪਰ ਉਸ ਵਿਚ ਉਹ ਬਿਲਕੁਲ ਕਲੀਨ ਚਿੱਟ ਹੋ ਕੇ ਨਿਕਲੇ ਸਨ। ਇਆਲੀ ਦਾ ਦਾਅਵਾ ਹੈ ਕਿ ਉਹ ਹੁਣ ਵੀ ਕਲੀਨ ਚਿੱਟ  ਨਿਕਲਣਗੇ ਕਿਉਂਕਿ ਉਹਨਾਂ ਕੋਲ ਸਾਰੇ ਡਾਕੂਮੈਂਟਸ ਪੂਰੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement