ਚੰਨੀ ਸਰਕਾਰ ਨੇ ਬਿਜਲੀ ਸਮਝੌਤਿਆਂ ਬਾਰੇ 'ਵਾਈਟ ਪੇਪਰ ' ਪੇਸ਼ ਕਰਕੇ ਕੀਤਾ ਡਰਾਮਾ: ਅਮਨ ਅਰੋੜਾ
Published : Nov 16, 2021, 7:24 pm IST
Updated : Nov 16, 2021, 7:24 pm IST
SHARE ARTICLE
Aman Arora
Aman Arora

ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਕੀਤੇ ਸਨ ਮਾਰੂ ਬਿਜਲੀ ਸਮਝੌਤੇ- AAP

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਚੰਨੀ ਸਰਕਾਰ ਬਿਜਲੀ ਸਮਝੌਤਿਆਂ ਬਾਰੇ 'ਵਾਈਟ ਪੇਪਰ' ਪੇਸ਼ ਕਰਕੇ ਕੇਵਲ ਡਰਾਮਾ ਹੀ ਕਰ ਰਹੀ ਹੈ, ਕਿਉਂਕਿ ਬਿਜਲੀ ਸਮਝੌਤਿਆਂ ਨਾਲ ਜੁੜੇ ਸਵਾਲਾਂ ਦੇ ਜਵਾਬ ਨਾ ਤਾਂ ਕੈਪਟਨ ਸਰਕਾਰ ਨੇ ਦਿੱਤੇ ਸਨ ਅਤੇ ਨਾ ਹੀ ਹੁਣ ਚੰਨੀ ਸਰਕਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਸਰਕਾਰ ਦੀ ਤਰਾਂ ਬਿਜਲੀ ਖ਼ਰੀਦ ਸਮਝੌਤਿਆਂ ਬਾਰੇ ਪੰਜਾਬ ਨਾਲ ਧੋਖ਼ਾ ਕਰ ਰਹੀ ਹੈ ਅਤੇ ਕਾਂਗਰਸ, ਅਕਾਲੀ ਤੇ ਭਾਜਪਾ ਇੱਕੋ ਥੈਲੀ ਦੇ ਵੱਟੇ ਚੱਟੇ ਹਨ, ਕਿਉਂਕਿ ਬਿਜਲੀ ਸਮਝੌਤਿਆਂ ਦੇ ਆਧਾਰ 'ਤੇ ਵਾਈਟ ਕਾਲਰ ਮਾਫੀਆਂ ਪੌਣੇ ਪੰਜ ਸਾਲਾਂ ਤੋਂ ਜਿਉਂ ਦੀ ਤਿਉਂ ਪੰਜਾਬ ਵਾਸੀਆਂ ਨੂੰ ਲੁਟ ਰਿਹਾ ਹੈ।

Aman Arora Aman Arora

ਹੋਰ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਣਾ ਸਵਾਗਤ ਯੋਗ ਫ਼ੈਸਲਾ: ਕੁਲਤਾਰ ਸਿੰਘ ਸੰਧਵਾ

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਿਜਲੀ ਮਾਫੀਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੱਕ ਦੇ ਥੱਲੇ ਕੰਮ ਕਰ ਰਿਹਾ ਹੈ ਅਤੇ ਤਿੰਨੋਂ ਪ੍ਰਾਈਵੇਟ ਬਿਜਲੀ ਪਲਾਂਟ ਹਰ ਸਾਲ ਪੰਜਾਬ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲੈ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਦਸ ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਵੇਲੇ ਬਿਜਲੀ ਸਮਝੌਤੇ ਕਰਨ 'ਚ ਸ਼ਾਮਲ ਅਤੇ ਮੌਜੂਦਾ ਕਾਂਗਰਸ ਸਰਕਾਰ ਵੇਲੇ ਵਾਈਟ ਪੇਪਰ ਜਾਰੀ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਕੇਵਲ ਨੇ ਵਿਧਾਨ ਸਭਾ ਵਿੱਚ ਬਿਜਲੀ ਸਮਝੌਤਿਆਂ ਬਾਰੇ ਕੇਵਲ ਝੂਠ ਦੇ ਪੁਲੰਦੇ ਪੇਸ਼ ਕੀਤੇ ਹਨ, ਕਿਉਂਕਿ ਮਨਪ੍ਰੀਤ ਬਾਦਲ ਵੱਲੋਂ ਅਕਾਲੀ ਭਾਜਪਾ ਸਰਕਾਰ ਵੇਲੇ ਹੋਏ ਸਮਝੌਤੇ ਤਾਂ ਬਿਆਨ ਕੀਤੇ ਗਏ, ਪਰ ਕਾਂਗਰਸ ਸਰਕਾਰ ਵੇਲੇ 2006 ਵਿੱਚ ਅਤੇ ਬਾਅਦ ਵਿੱਚ ਕੀਤੇ ਸਮਝੌਤਿਆਂ ਨੂੰ ਛੁਪਾ ਲਿਆ ਗਿਆ।

Aman Arora Aman Arora

ਹੋਰ ਪੜ੍ਹੋ: ਪਹਿਲੇ ਜਥੇ 'ਚ ਪੂਰੀ ਪੰਜਾਬ ਕੈਬਨਿਟ ਜਾਵੇਗੀ ਕਰਤਾਰਪੁਰ ਸਾਹਿਬ- CM ਚੰਨੀ

ਅਮਨ ਅਰੋੜਾ ਅਨੁਸਾਰ ਮਨਪ੍ਰੀਤ ਬਾਦਲ ਨੇ ਬਿਜਲੀ ਸਮਝੌਤਿਆਂ ਬਾਰੇ ਸਾਲ 2007 ਤੋਂ ਜਾਣਕਾਰੀ ਸਾਂਝੀ ਕੀਤੀ ਹੈ, ਜਦੋਂ ਕਿ ਬਿਜਲੀ ਖ਼ਰੀਦ ਸਮਝੌਤਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਾਰਚ 2006 ਵਿੱਚ ਮਨਜ਼ੂਰੀ ਦਿੱਤੀ ਸੀ। ਬਣਾਂਵਾਲੀ ਅਤੇ ਰਾਜਪੁਰਾ ਪਲਾਟਾਂ ਤੋਂ ਇੱਕ ਇੱਕ ਹਜ਼ਾਰ ਦੀਆਂ ਦੋ ਯੂਨਿਟਾਂ ਲਾਉਣ ਦੀ ਮਨਜੂਰੀ ਕੈਪਟਨ ਸਰਕਾਰ 2017 ਵਿੱਚ ਦਿੱਤੀ ਸੀ। ਉਹਨਾਂ ਕਿਹਾ ਕਿ 10 ਅਕਤੂਬਰ 2007 ਨੂੰ ਅਕਾਲੀ ਭਾਜਪਾ ਸਰਕਾਰ ਵਿੱਚ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਸਨ, ਉਸ ਸਮੇਂ ਬਿਲ ਹੋਮ ਅਪਰੇਟ ਐਂਡ ਟਰਾਂਸਫਰ (ਬੀਓਓਟੀ ) ਦੀ ਥਾਂ ਬੀਓਓ ਗਲਤੀ ਨਾਲ ਲਿਖੇ ਜਾਣ ਦੀ ਦਲੀਲ ਦਿੱਤੀ ਸੀ, ਕਿਉਂਕਿ ਪਹਿਲਾ ਪ੍ਰਕਾਸ਼ ਸਿੰਘ ਬਾਦਲ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਾਂਝਾ ਬੰਦਾ ਮਨਪ੍ਰੀਤ ਸਿੰਘ ਬਾਦਲ ਸੀ, ਜੋ ਹੁਣ ਚੰਨੀ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਹੈ।

 Charanjit Singh ChanniCharanjit Singh Channi

ਹੋਰ ਪੜ੍ਹੋ: ਲਾਂਘੇ ਦਾ ਮੁੜ ਖੁੱਲ੍ਹਣਾ ਨਾਨਕ ਨਾਮ ਲੇਵਾ ਸੰਗਤ ਲਈ ਅਨਮੋਲ ਤੋਹਫ਼ਾ- ਨਵਜੋਤ ਸਿੱਧੂ

ਅਰੋੜਾ ਨੇ ਦੱਸਿਆ ਕਿ ਕਰੀਬ ਸਾਢੇ 2200 ਏਕੜ ਜ਼ਮੀਨ ਵੀ ਪੰਜਾਬ ਸਰਕਾਰ ਨੇ ਖ਼ਰੀਦ ਕੇ ਦਿੱਤੀ ਸੀ, ਮਨਪ੍ਰੀਤ ਬਾਦਲ ਅਤੇ ਪੰਜਾਬ ਸਰਕਾਰ ਨੇ ਮੰਨਿਆ ਕਿ ਸੈਂਟਰ ਸਰਕਾਰ ਨੂੰ 1482 ਕਰੋੜ ਅਤੇ ਤਿੰਨਾਂ ਬਿਜਲੀ ਪਲਾਟਾਂ ਨੂੰ ਐਨਪੀਏ ਜੀਬੀਕੇ 3620 ਕਰੋੜ ਰੁਪਏ ਚਾਰ ਸਾਲਾਂ ਭਾਵ 5 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਰਕਮ ਇਹਨਾਂ ਪਲਾਂਟਾਂ ਨੂੰ ਫਿਕਸ ਚਾਰਜ ਦੇ ਰੂਪ ਵਿੱਚ ਦਿੱਤੀ ਗਈ ਹੈ। 'ਆਪ' ਆਗੂ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਸਮਝੌਤੇ ਕਰਦਿਆਂ ਕੋਈ ਸੇਫ਼ ਗਾਰਡ ਨਹੀਂ ਰੱਖਿਆ। ਪੰਜਾਬ ਨੂੰ ਗਰਮੀਆਂ ਵਿੱਚ 14 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੁੰਦੀ ਹੈ, ਜਦੋਂ ਕਿ ਸਰਦੀਆਂ ਵਿਚ 6 ਹਜ਼ਾਰ ਅਤੇ 3 ਹਜ਼ਾਰ ਮੈਗਾਵਾਟ ਦੀ ਜ਼ਰੂਰਤ ਹੁੰਦੀ ਹੈ। ਪਰ ਬਿਜਲੀ ਸਮਝੌਤਿਆਂ ਵੇਲੇ ਇਹਨਾਂ ਸਥਿਤੀਆਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ। ਜੇ ਸਰਕਾਰ ਸਮਾਂ ਅਨੁਸਾਰ ਮੰਗ ਲਿਖ ਕੇ ਸਮਝੌਤੇ ਕਰਦੀ ਤਾਂ ਫਿਕਸ ਚਾਰਜ ਦੀ ਲੁੱਟ ਤੋਂ ਬਚਿਆ ਜਾ ਸਕਦਾ ਸੀ। ਬਿਜਲੀ ਸਮਝੌਤੇ ਗਲਤ ਹੋਣ ਕਰਕੇ 7600 ਕਰੋੜ ਰੁਪਏ ਪੰਜਾਬ ਨੂੰ ਵਾਧੂ ਵਿੱਚ ਕੰਪਨੀਆਂ ਦੇ ਦੇਣੇ ਪਏ ।

Aman AroraAman Arora

ਹੋਰ ਪੜ੍ਹੋ: ਖ਼ਤਮ ਹੋਇਆ ਇੰਤਜ਼ਾਰ: ਕੱਲ੍ਹ ਤੋਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ

ਅਰੋੜਾ ਨੇ ਦੱਸਿਆ ਕਿ ਕੋਲਾ ਟਰਾਂਸਪੋਟੇਸ਼ਨ ਚਾਰਜ ਦੇ ਰੂਪ ਵਿਚ ਵੀ ਪੰਜਾਬ 3400 ਕਰੋੜ ਰੁਪਏ ਦੇਣੇ ਪਏ। ਕੰਪਨੀ ਨੇ ਪੰਜਾਬ ਸਰਕਾਰ ਦੀ ਪਿਛਵਾੜਾ ਕੋਲਾ ਖਾਣ ਤੋਂ ਕੋਲਾ ਨਹੀਂ ਖ਼ਰੀਦਿਆਂ, ਪਰ ਸਰਕਾਰ ਕੰਪਨੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰਾਂ ਬਿਜਲੀ ਦੀ ਯੂਨਿਟ ਦਾ ਮੁੱਲ ਨਿਰਧਾਰਿਤ ਕਰਨ ਵਿੱਚ ਕੰਪਨੀਆਂ ਦੇ ਪੱਖ ਵਿੱਚ ਹੀ ਸਮਝੌਤੇ ਕੀਤੇ ਗਏ ਅਤੇ ਮਹਿੰਗੇ ਮੁੱਲ ਦੀ ਬਿਜਲੀ ਖ਼ਰੀਦੀ ਗਈ। ਅਰੋੜਾ ਨੇ ਚੰਨੀ ਸਰਕਾਰ 'ਤੇ ਕੈਪਟਨ ਅਤੇ ਬਾਦਲਾਂ ਦੇ ਰਾਹ ਚੱਲਣ ਦਾ ਦੋਸ਼ ਲਾਇਆ । ਉਹਨਾਂ ਕਿਹਾ ਕਿ ਸਰਕਾਰ ਨੇ ਤਿੰਨ ਰੁਪਏ ਯੂਨਿਟ ਬਿਜਲੀ ਸਸਤੀ ਕੀਤੀ ਹੈ, ਪਰ ਇਹ ਨਹੀਂ ਦੱਸਿਆ ਕਿ ਪੈਸਾ ਕਿੱਥੋ ਆਵੇਗਾ, ਪੰਜਾਬ ਸਰਕਾਰ ਪੰਜਾਬ ਨੂੰ ਦਵਾਲਿਆ ਕਰਨ 'ਤੇ ਲੱਗੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement