SGPC ਪ੍ਰਧਾਨ ਧਾਮੀ 'ਤੇ ਭੜਕੇ ਸਾਂਸਦ ਬਿੱਟੂ: ਕਿਹਾ, 'ਕਾਤਲ ਦੀ ਰਿਹਾਈ ਲਈ ਰਾਜਪਾਲ ਕੋਲ ਜਾਣਾ ਨਿੰਦਣਯੋਗ'

By : SNEHCHOPRA

Published : Nov 16, 2023, 7:25 pm IST
Updated : Nov 16, 2023, 7:25 pm IST
SHARE ARTICLE
Ravneet Singh Bittu Whip of the Congress Party in the Lok Sabha
Ravneet Singh Bittu Whip of the Congress Party in the Lok Sabha

ਕਿਹਾ, 'ਸ਼ਹੀਦ ਕਰਤਾਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਕੀਤਾ ਗਿਆ ਨਜ਼ਰਅੰਦਾਜ਼'

Ludhiana News: ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 'ਤੇ ਨਾਰਾਜ਼ ਹੋ ਗਏ। ਬਿੱਟੂ ਨੇ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਹੈ ਪਰ ਅੱਜ ਸ਼ਹੀਦਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਲਵੰਤ ਸਿੰਘ ਰਾਜੋਆਣਾ ਵਰਗੇ ਦੇਸ਼ ਵਿਰੋਧੀ ਦੋਸ਼ੀਆਂ ਦੀ ਰਿਹਾਈ ਲਈ ਰਾਜਪਾਲ ਕੋਲ ਜਾਅਲੀ ਦਸਤਖ਼ਤ ਲੈ ਕੇ ਜਾ ਰਹੇ ਹਨ।

ਬਿੱਟੂ ਨੇ ਕਿਹਾ ਕਿ ਧਾਮੀ ਆਪਣੇ ਸਿਰ 'ਤੇ ਆਮ ਲੋਕਾਂ ਦੇ ਦਸਤਖ਼ਤ ਨਹੀਂ ਚੁੱਕ ਰਿਹਾ, ਸਗੋਂ ਪੰਜਾਬੀਆਂ ਦੇ ਖ਼ੂਨ ਨਾਲ ਰੰਗੀਆਂ ਲਾਸ਼ਾਂ ਨੂੰ ਸਿਰ 'ਤੇ ਚੁੱਕ ਰਿਹਾ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹਿਲਾਂ ਕਹਿ ਚੁੱਕੇ ਹਨ ਕਿ ਪੰਜਾਬ ਵਿਚ 1980 ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਕਿ ਜੇਕਰ ਐਸ.ਜੀ.ਪੀ.ਸੀ ਸਮਾਜ ਵਿਰੋਧੀ ਲੋਕਾਂ ਦੀ ਰਿਹਾਈ ਲਈ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੀ ਤਾਂ ਯਕੀਨੀ ਤੌਰ 'ਤੇ ਪੰਜਾਬ 'ਚ ਅੱਤਵਾਦ ਦਾ ਦੌਰ ਆਉਣ 'ਚ ਦੇਰ ਨਹੀਂ ਲੱਗੇਗੀ। ਬਿੱਟੂ ਨੇ ਕਿਹਾ ਕਿ ਅੱਜ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਸੇ ਸਮਾਜਿਕ ਕਾਰਜ ਲਈ ਦਸਤਖਤ ਕਰਵਾ ਕੇ ਰਾਜਪਾਲ ਕੋਲ ਜਾਂਦੇ ਤਾਂ ਬਹੁਤ ਖੁਸ਼ੀ ਦੀ ਗੱਲ ਹੁੰਦੀ ਪਰ ਕਿਸੇ ਕਾਤਲ ਦੀ ਰਿਹਾਈ ਲਈ ਇਸ ਤਰ੍ਹਾਂ ਜਾਅਲੀ ਦਸਤਖ਼ਤ ਕਰਵਾ ਕੇ ਰਾਜਪਾਲ ਕੋਲ ਜਾਣਾ ਨਿੰਦਣਯੋਗ ਹੈ।

ਬਿੱਟੂ ਨੇ ਕਿਹਾ ਕਿ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਅਕਾਲੀ ਦਲ ਦੀ ਇਹ ਸਿਆਸਤ ਰਹੀ ਹੈ, ਉਹ ਦੋਵੇਂ ਪਾਸੇ ਤੁਰਦੇ ਰਹੇ ਹਨ। ਜੇਕਰ ਕੋਈ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਤਾਂ ਬਾਦਲ ਸਾਹਿਬ ਉਸ ਨੂੰ ਵੀ ਸ਼ਹੀਦ ਕਹਿੰਦੇ ਹਨ। ਜੇਕਰ ਕੋਈ ਅੱਤਵਾਦੀ ਮਾਰਿਆ ਗਿਆ ਤਾਂ ਉਸ ਦੇ ਘਰ ਜਾ ਕੇ ਉਸ ਨੂੰ ਸ਼ਹੀਦ ਕਿਹਾ। ਪੰਜਾਬ ਦੇ ਲੋਕ ਹੁਣ ਅਕਾਲੀ ਦਲ ਦੀ ਇਸ ਸਿਆਸਤ ਨੂੰ ਸਮਝ ਚੁੱਕੇ ਹਨ। ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਾ ਚਾਹੀਦਾ। ਅੱਤਵਾਦ ਦੇ ਦੌਰ ਵਿਚ ਹਜ਼ਾਰਾਂ ਨਿਰਦੋਸ਼ ਸਿੱਖ ਅਤੇ ਹਿੰਦੂ ਮਾਰੇ ਗਏ ਹਨ। ਅੱਜ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਦਿੱਲੀ, ਫਰੀਦਾਬਾਦ ਵਰਗੇ ਦੂਜੇ ਰਾਜਾਂ ਵਿਚ ਰਹਿਣ ਲੱਗ ਪਏ ਹਨ ਅਤੇ ਪੰਜਾਬ ਆਉਣ ਤੋਂ ਵੀ ਡਰਦੇ ਹਨ।

(For more news apart from SGPC news Sansad Bittu got angry on president Dhami, stay tuned to Rozana Spokesman) 

SHARE ARTICLE

ਏਜੰਸੀ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement