ਸਾਰੇ ਦੋਸ਼ੀਆਂ 'ਤੇ 55,000 ਰੁਪਏ ਦਾ ਜੁਰਮਾਨਾ ਵੀ ਲਗਾਇਆ
ਮਾਨਸਾ (ਸਿੱਧੂ): ਮਾਨਸਾ ਜ਼ਿਲ੍ਹੇ ਦੀ ਸੈਸ਼ਨ ਜੱਜ ਦੀ ਅਦਾਲਤ ਨੇ ਇਕ ਕਤਲ ਕੇਸ ਵਿਚ ਇਕ ਔਰਤ ਸਮੇਤ 10 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ’ਤੇ 55,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਪੀੜਤ ਪ੍ਰਵਾਰ ਨੇ ਅਦਾਲਤ ਦੇ ਫ਼ੈਸਲੇ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਨਿਆਂਪਾਲਿਕਾ ਦਾ ਧਨਵਾਦ ਕੀਤਾ। ਇਹ ਘਟਨਾ 10 ਅਕਤੂਬਰ, 2016 ਨੂੰ ਦੀਵਾਲੀ ਦੀ ਸ਼ਾਮ ਨੂੰ ਵਾਪਰੀ ਸੀ, ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰਵਾਲਾ ਵਿਚ ਕੁੱਝ ਲੋਕਾਂ ਨੇ ਅਤਰਦੀਪ ਸਿੰਘ ਨਾਮ ਦੇ ਨੌਜਵਾਨ ’ਤੇ ਹਮਲਾ ਕਰ ਦਿਤਾ ਸੀ।
ਅਤਰਦੀਪ ਅਪਣੇ ਪਿਤਾ ਹਾਕਮ ਸਿੰਘ ਨਾਲ ਮਠਿਆਈਆਂ ਖ਼ਰੀਦਣ ਗਿਆ ਸੀ ਜਦੋਂ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿਤਾ। ਗੰਭੀਰ ਜ਼ਖ਼ਮੀ ਅਤਰਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
