ਨੂੰਹ ਤੋਂ ਕਮਰਿਆਂ ਦਾ ਕਬਜ਼ਾ ਲੈਣ ਲਈ ਸਹੁਰਾ ਪਰਿਵਾਰ ਨੇ ਬੁਲਾਈ ਪੁਲਿਸ
Published : Nov 16, 2025, 4:06 pm IST
Updated : Nov 16, 2025, 4:06 pm IST
SHARE ARTICLE
In-laws call police to take possession of rooms from daughter-in-law
In-laws call police to take possession of rooms from daughter-in-law

ਪੂਰਾ ਪਿੰਡ ਵਿਧਵਾ ਨੂੰਹ ਗਗਨਦੀਪ ਕੌਰ ਦੇ ਹੱਕ ਵਿਚ ਹੋਇਆ ਖੜ੍ਹਾ

ਦੇਹਲਾ ਸੀਹਾਂ : ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸੀਹਾਂ ਵਿਚ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਇਕ ਸਹੁਰਾ ਪਰਿਵਾਰ ਨੇ ਆਪਣੀ ਨੂੰਹ ਤੋਂ ਦੋ ਕਮਰਿਆਂ ਨੂੰ ਖਾਲੀ ਕਰਵਾਉਣ ਅਤੇ ਉਨ੍ਹਾਂ ਦਾ ਕਬਜਾ ਲੈਣ ਲਈ ਪੁਲਿਸ ਬੁਲਾ ਲਈ। ਜਦੋਂ ਇਸ ਘਟਨਾ ਸਬੰਧੀ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਸਾਰਾ ਪਿੰਡ ਵਿਧਵਾ ਨੂੰਹ ਗਗਨਦੀਪ ਕੌਰ ਦੇ ਹੱਕ ਵਿਚ ਖੜ੍ਹਾ ਹੋ ਗਿਆ। 

ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਮੂਨਕ ਦੇ ਪਿੰਡ ਦੇਹਲਾ ਸੀਹਾਂ ਵਿਖੇ ਵਿਆਹੀ ਗਗਨਦੀਪ ਕੌਰ ਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਰਹਿੰਦਾ ਸੀ । ਕਈ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ  ਅਤੇ ਸਾਲ ਕੁ ਪਹਿਲਾਂ ਉਹ ਆਪਣੇ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਘਰ ਵਿੱਚ ਰਹਿਣ ਲੱਗ ਪਈ। ਦੋ ਕੁ ਮਹੀਨੇ ਪਹਿਲਾਂ ਸਹੁਰੇ ਨੇ ਉਸ ਨੂੰ ਇੱਕ ਸਾਈਡ ਤੇ ਦੋ ਕਮਰੇ ਰਹਿਣ ਲਈ ਦੇ ਦਿੱਤੇ ਸੀ, ਜਿੱਥੇ ਗਗਨਦੀਪ ਕੌਰ ਨੇ ਬਿਜਲੀ ਦਾ ਮੀਟਰ ਵੀ ਲਗਵਾ ਲਿਆ, ਫਿਰ ਉਸ ਦੇ ਸਹੁਰੇ ਵੱਲੋਂ ਆਪਣੀ ਨੂੰਹ ਖਿਲਾਫ ਮਕਾਨ ’ਤੇ ਕਬਜ਼ਾ ਕਰਨ ਦੀ ਦਰਖਾਸਤ ਦੇ ਕੇ ਪਰਚਾ ਕਰਵਾ ਦਿੱਤਾ ਗਿਆ ਸੀ ਤੇ ਨੂੰਹ ਨੂੰ ਦਿੱਤੇ ਦੋ ਕਮਰਿਆਂ ਦਾ ਕਬਜ਼ਾ ਦੁਬਾਰਾ ਆਪਣੇ ਕੋਲ ਲੈ ਲਿਆ ਸੀ। 

ਜਦਕਿ ਪੂਰਾ ਪਿੰਡ ਗੁਰਚਰਨ ਸਿੰਘ ਦੀ ਨੂੰਹ ਗਗਨਦੀਪ ਕੌਰ ਦੇ ਪੱਖ ਵਿੱਚ ਖੜ੍ਹਾ ਸੀ। ਬੀਤੇ ਕੱਲ ਜਦੋਂ ਮੁੜ ਪੂਰੇ ਪਿੰਡ ਨੇ ਇਕੱਠਾ ਹੋ ਕੇ ਗਗਨਦੀਪ ਕੌਰ ਨੂੰ ਉਸ ਕਮਰੇ ਦਾ ਕਬਜ਼ਾ ਦਵਾਇਆ ਤਾਂ ਉਸ ਦੇ ਸਹੁਰੇ ਦੀ ਸ਼ਿਕਾਇਤ ਤੇ ਵੱਡੀ ਗਿਣਤੀ ’ਚ ਪੁਲਿਸ ਪ੍ਰਸ਼ਾਸਨ ਪਿੰਡ ਦੇਹਲਾ ਸੀਹਾਂ ਪਹੁੰਚ ਗਿਆ ਅਤੇ ਪਿੰਡ ਦੇ ਮੌਜੂਦਾ ਤੇ ਸਾਬਕਾ ਸਰਪੰਚਾਂ ਸਮੇਤ ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ। ਜਦੋਂ ਪੁਲਿਸ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਆਪਣੇ ਨਾਲ ਲਿਜਾਣ ਲੱਗੀ ਤਾਂ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਘੇਰ ਲਿਆ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਛੁਡਾ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement