
ਗੱਡੀ ਹੇਠਾਂ ਦੇ ਕੇ ਇਕ ਨੌਜਵਾਨ ਦਾ ਕੀਤਾ ਕਤਲ, ਇਕ ਜ਼ਖ਼ਮੀ
ਸੁਲਤਾਨਪੁਰ ਲੋਧੀ, 15 ਦਸੰਬਰ (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ): ਬੀਤੀ ਰਾਤ ਸੁਲਤਾਨਪੁਰ ਲੋਧੀ ਵਿਖੇ ਢਾਬੇ ਵਿਚ ਖਾਣਾ-ਖਾਣ ਆਏ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਕੁੱਝ ਵਿਅਕਤੀਆਂ ਨਾਲ ਤਕਰਾਰ ਹੋਣ ਉਪਰੰਤ ਕਾਰ ਹੇਠਾਂ ਦੇ ਕੇ ਇਕ ਨੌਜਵਾਨ ਰਵਿੰਦਰ ਕੁਮਾਰ ਉਰਫ਼ ਰਿੱਕੀ ਦੀ ਮੌਤ ਹੋਣ ਅਤੇ ਉਸ ਦੇ ਦੋਸਤ ਹਰਕੀਰਤ ਸਿੰਘ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਦੇ ਭਰਾ ਅਮਨਦੀਪ ਕੁਮਾਰ ਦੇ ਬਿਆਨਾਂ ਉਤੇ ਧਾਰਾ 302 , 148,149 ਆਈ ਪੀ ਸੀ ਤਹਿਤ ਦੋ ਸਕੇ ਭਰਾਵਾਂ ਹਰਪ੍ਰੀਤ ਸਿੰਘ ਤੇ ਜਸਪਾਲ ਸਿੰਘ ਉਤੇ ਉਨ੍ਹਾਂ ਦੇ ਸਾਲੇ ਉਂਕਾਰ ਸਿੰਘ ਅਤੇ 3- 4 ਹੋਰ ਨਾਮਲੂਮ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ । ਪੁਲਿਸ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਉਸ ਦੇ ਭਰਾ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦਾ ਸਾਲਾ ਤੇ ਹੋਰ ਅਣਪਛਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ।
Photo 15kpt06
ਫੋਟੋ ਕੈਪਸ਼ਨ : ਸੁਲਤਾਨਪੁਰ ਲੋਧੀ ਨੌਜਵਾਨ ਰਿੰਕੀ ਦੇ ਕਾਤਿਲ 2 ਸਕੇ ਭਰਾਵਾਂ ਦੀ ਗ੍ਰਿਫ਼ਤਾਰੀ ਨਾਲ ਐਸਐਚਓ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ।
ਢਾਬੇ ਉਤੇ ਦੋਹਾਂ ਧਿਰਾਂ ਵਿਚ imageਹੋਈ ਸੀ ਤਕਰਾਰ