ਦਿੱਲੀ ਤੋਂ ਗਰਜਿਆ ਬਿੰਨੂ ਢਿੱਲੋਂ, ਪੰਜਾਬ ਸੋਨੇ ਦੀ ਚਿੜੀ ਸੀ, ਇਨ੍ਹਾਂ ਨੇ ਖੰਭ ਕੁਤਰ ਕੇ ਰੱਖ ਦਿੱਤੇ
Published : Dec 16, 2020, 2:41 pm IST
Updated : Dec 16, 2020, 3:23 pm IST
SHARE ARTICLE
charnjit singh surkhaab and Binnu Dhillon
charnjit singh surkhaab and Binnu Dhillon

ਕੰਗਨਾ ਰਣੌਤ ਨੂੰ ਜੰਮ ਕੇ ਪਾਈਆਂ ਲਾਹਣਤਾਂ

 ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ  ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

 

charnjit singh surkhaab and Binnu DhillonCharnjit Singh Surkhaab and Binnu Dhillon

ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ  ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ।  ਸਪੋਕਸਮੈਨ ਦੇ ਪੱਤਰਕਾਰ ਵੱਲੋਂ ਬੀਨੂੰ ਢਿੱਲੋਂ ਨਾਲ ਗੱਲਬਾਤ ਕੀਤੀ ਗਈ।

charnjit singh surkhaab and Binnu DhillonCharnjit Singh Surkhaab and Binnu Dhillon

ਬੀਨੂੰ ਢਿੱਲੋਂ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਦਿੱਖ ਨੂੰ ਜ਼ਾਹਰ ਕਰ ਦਿੱਤਾ ਵੀ ਜਿਸਨੂੰ ਤੁਸੀਂ ਅੱਤਵਾਦੀ ਕਹਿੰਦੇ ਸੀ ਅਸਲ ਵਿਚ ਉਹ ਅੱਤਵਾਦੀ ਨਹੀਂ ਅੰਨਦਾਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਤੋਂ ਪੁੱਛ ਕਿ ਵੇਖੋ ਜਿਸਦੇ ਅਸੀਂ  ਗੁਆਂਢ ਵਿਚ ਬੈਠੇ ਹਾਂ, ਦਿੱਲੀ ਦੇ ਲੋਕ ਵਾਰ-ਵਾਰ ਕਹਿਣਗੇ ਕਿ ਉਹ ਸਰਦਾਰ ਕਦੋਂ ਆਉਣਗੇ।

charnjit singh surkhaab and Binnu DhillonCharnjit Singh Surkhaab and Binnu Dhillon

ਇਥੇ ਵਟੰਲੀਅਰ ਜਿਹਨਾਂ ਕੋਲ ਅਦਾਵਾਂ ਨੇ, ਕਲਾਵਾਂ ਨੇ,ਸਿੱਖਿਆ ਹੈ ਉਹ  ਆਂਢ-ਗੁਆਂਢ ਦੇ ਬੱਚੇ ਜਿਹੜੇ ਗਰੀਬ ਨੇ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਬੀਰ ਸਿੰਘ ਨੇ ਦੂਜਿਆਂ ਨਾਲ ਮਿਲ ਕੇ ਇਕ ਸੱਥ ਖੋਲ੍ਹੀ ਹੈ  ਜਿੱਥੇ ਕਿਤਾਬਾਂ ਰੱਖੀਆਂ ਗਈਆਂ ਹਨ ਉਹਨਾਂ ਕਿਹਾ ਕਿ ਪੰਜਾਬ ਨੂੰ ਸੋਨੇ ਦੀ ਚਿੜ੍ਹੀ ਕਿਹਾ ਜਾਂਦਾ ਸੀ ਪਰ ਹੁਣ ਸੋਨੇ ਦੀ ਚਿੜੀ ਦਾ ਇਕੱਲਾ ਇਕੱਲਾ ਖੰਭ ਕੁਤਰਿਆ ਪਿਆ।

charnjit singh surkhaab and Binnu DhillonCharnjit Singh Surkhaab and Binnu Dhillon

ਵਾਹਿਗੁਰੂ ਨੇ ਸਭ ਨੂੰ ਏਕੇ ਦੀ ਬਖਸ਼ਿਸ ਕੀਤੀ ਹੈ ਇਸੇ ਕਰਕੇ ਅਸੀਂ ਸਾਰੇ  ਇਕ ਪਲੇਟਫਾਰਮ ਤੇ ਇਕੱਠੇ ਹੋ ਗਏ ਨਹੀਂ ਸਾਨੂੰ ਫੋਨਾਂ ਨੇ ਅਲੱਗ ਅਲੱਗ ਕਰ ਦਿੱਤਾ ਸੀ  ਪਰ ਇਹ ਠਾਠਾਂ ਮਾਰਦਾ ਇਕੱਠ  ਦੱਸਦਾ ਹੈ ਕਿ ਕਿਸਾਨਾਂ ਵਿਚ ਜਜ਼ਬਾ ਤੇ ਜਾਨੂੰਨ ਕਿੰਨਾ ਹੈ ਤੇ ਉਹਨਾਂ ਦਾ ਮਕਸਦ ਕੀ ਹੈ। ਬੀਨੂੰ ਢਿੱਲੋਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹਨਾਂ ਖੇਤੀ ਬਿਲਾਂ ਨੂੰ ਵਾਪਸ ਲੈ ਲਵੇ।  

charnjit singh surkhaab and Binnu DhillonCharnjit Singh Surkhaab and Binnu Dhillon

ਉਹਨਂ ਨੇ ਕੰਗਨਾ ਰਣੌਤ ਨੂੰ ਵੀ ਜੰਮ ਕੇ ਲਾਹਣਤਾਂ ਪਾਈਆਂ  ਉਹਨਾਂ ਕਿਹਾ ਕਿ ਪ੍ਰਮਾਤਮਾ ਉਸਨੂੰ ਅਕਲ ਦੇਵੇ, ਦਿਮਾਗ ਦੇਵੇ ਵੀ ਇਸ ਤਰ੍ਹਾਂ ਦੇ ਸ਼ਬਦ ਕਿਸੇ ਵੀ ਕੌਮ ਬਾਰੇ ਨਹੀਂ ਬੋਲੀਦੇ ਹੁੰਦੇ।

charnjit singh surkhaab and Binnu DhillonCharnjit Singh Surkhaab and Binnu Dhillon

ਬੀਰ ਸਿੰਘ ਨਾਲ ਵੀ ਗੱਲ ਬਾਤ ਕੀਤੀ ਗਈ ਉਹਨਾਂ ਕਿਹਾ ਕਿ ਇਥੇ ਵੱਖ ਵੱਖ ਤਰ੍ਹਾਂ ਦੇ ਲੋਕ ਆਏ ਹਨ ਸਾਰਿਆਂ ਦਾ ਅਲੱਗ ਅਲੱਗ ਰਹਿਣ-ਸਹਿਣ,ਖਾਣ-ਪੀਣ, ਵੱਖਰੋ ਵੱਖਰੇ ਤੌਰ ਤਰੀਕੇ ਸਾਰਿਆਂ ਤੋਂ ਕੁੱਝ ਨਾ ਕੁੱਝ  ਜਰੂਰ ਸਿੱਖਾਂਗੇ ।

charnjit singh surkhaab and Bir Singhcharnjit singh surkhaab and Bir Singh

  ਉਹਨਾਂ ਕਿਹਾ ਕਿ ਪਬਲਿਕ ਦਾ ਪ੍ਰੈਸ਼ਰ ਬਹੁਤ ਹੈ ਕਿਸਾਨ ਖਿੰਡ ਨਹੀਂ ਸਕਦੇ ਜਿਸਨੇ ਵੀ ਇਸਨੂੰ ਖਿੰਡਾਉਣ ਦੀ ਕੋਸ਼ਿਸ ਕੀਤੀ ਉਸਦਾ ਹਾਲ ਬਹੁਤ ਬੁਰਾ ਹੋਇਆ  ਹੈ ਕਿਉਂਕਿ ਵੜਨਾ ਤਾਂ ਫਿਰ ਪੰਜਾਬ ਵਿਚ ਹੀ ਹੈ ,ਫਿਰ ਲੋਕਾਂ ਨੇ ਵੜਨ  ਵੀ ਨਹੀਂ ਦੇਣਾ। ਬੀਰ ਸਿੰਘ ਨੇ ਕਿਹਾ ਕਿ ਅਕਾਲ ਪੁਰਖ ਇਹਨਾਂ ਨੂੰ ਬੁਧੀ ਬਖਸ਼ੇ ਇਹਨਾਂ ਤੋਂ ਆਪ ਮੁਹਾਰੇ ਹੀ ਕੰਮ ਕਰਵਾ ਲਵੇ। ਉਹਨਾਂ ਕਿਹਾ ਕਿ ਅੰਦੋਲਨ ਹੁਣ ਤੱਕ ਬਹੁਤ ਸੋਹਣਾ ਚੱਲਿਆ।    

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement