ਜ਼ਿਲ੍ਹਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦਾ ਮਾਮਲਾ 96 ਘੰਟੇ ਵਿਚ ਸੁਲਝਾਇਆ : ਕੌਂਡਲ
Published : Dec 16, 2020, 12:32 am IST
Updated : Dec 16, 2020, 12:32 am IST
SHARE ARTICLE
image
image

ਜ਼ਿਲ੍ਹਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦਾ ਮਾਮਲਾ 96 ਘੰਟੇ ਵਿਚ ਸੁਲਝਾਇਆ : ਕੌਂਡਲ

ਪੁਲਿਸ ਵਲੋਂ ਆਧੁਨਿਕ ਢੰਗ ਤਰੀਕਿਆਂ ਨਾਲ ਕਾਬੂ ਕੀਤਾ ਕਥਿਤ ਦੋਸ਼ੀ

ਫ਼ਤਿਹਗੜ੍ਹ ਸਾਹਿਬ, 15 ਦਸੰਬਰ (ਇੰਦਰਪ੍ਰੀਤ ਬਖਸ਼ੀ, ਸਵਰਨਜੀਤ ਸਿੰਘ ਸੇਠੀ): ਪੁਲਿਸ 11 ਦਸੰਬਰ ਨੂੰ ਦਰਜ ਹੋਏ ਮੁਕੱਦਮੇ ਦੀ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮਹਿਜ 4 ਦਿਨਾਂ ਦੇ ਅੰਦਰ-ਅੰਦਰ ਅੰਗਜ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪਿੰਡ ਮਧੁਰਾਪੁਰ ਪੁਲਸ ਸਟੇਸ਼ਨ ਡੈਂਗ ਜ਼ਿਲ੍ਹਾ ਸੀਤਾਮੜੀ (ਬਿਹਾਰ) ਹਾਲ ਵਾਸੀ ਪਿੰਡ ਦੁਫੇੜਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਕੌਂਡਲ ਨੇ ਦਸਿਆ ਕਿ ਮਿਤੀ 10 ਦਸੰਬਰ ਨੂੰ ਸਾਹਿਲ ਪੁੱਤਰ ਲੇਟ ਮੰਗਲ ਦਾਸ ਵਾਸੀ ਪਿੰਡ ਦੁਫੇੜਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਸ਼ਾਮ ਕਰੀਬ 7 ਵਜੇ ਰੋਟੀ ਖਾ ਕੇ ਅਪਣੇ ਘਰੋਂ ਬਾਹਰ ਨਿਕਲਿਆ ਸੀ ਜੋ ਘਰ ਵਾਪਸ ਨਹੀਂ ਆਇਆ ਜਿਸ ਸਬੰਧੀ ਮੁਕੱਦਮਾ ਬੱਸੀ ਪਠਾਣਾ ਦਰਜ ਕੀਤਾ ਗਿਆ ਤੇ ਕੁੱਝ ਹੀ ਘੰਟਿਆਂ ਬਾਅਦ ਸਾਹਿਲ ਦੀ ਲਾਸ਼ ਪਿੰਡ ਘੇਲ ਦੇ ਗੰਨੇ ਦੇ ਖੇਤ ਵਿਚੋਂ ਮਿਲਣ ਕਾਰਨ ਮੁਕੱਦਮਾ ਹਜਾ ਵਿਚ 302 ਹਿੰ:ਦੰ: ਦਾ ਵਾਧਾ ਕੀਤਾ ਗਿਆ।
 ਉਨ੍ਹਾਂ ਦਸਿਆ ਕਿ ਮ੍ਰਿਤਕ ਸਾਹਿਲ ਦੇ ਦੋਸਤਾਂ ਨੂੰ ਸ਼ਾਮਲ ਕਰ ਕੇ ਪੁੱਛ ਪੜਤਾਲ ਕੀਤੀ ਜੋ ਸਾਹਿਲ ਦਾ ਕਰੀਬੀ ਦੋਸਤ ਅੰਗਜ ਵਾਸੀ ਦੁਫੇੜਾ ਘਰ ਵਿਚੋਂ ਗ਼ਾਇਬ ਸੀ ਜਿਸ ਸਬੰਧੀ ਕਾਫ਼ੀ ਪੁੱਛ ਪੜਤਾਲ ਕੀਤੀ ਪਰ ਘਰ ਦੇ ਮੈਂਬਰਾਂ ਨੇ ਕੋਈ ਤਸੱਲੀਬਖ਼ਸ਼ ਜੁਆਬ ਨਾ ਦਿਤਾ ਜਿਸ ਕਰ ਕੇ ਅੰਗਜ ਸ਼ੱਕ ਦੇ ਘੇਰੇ ਵਿਚ ਆ ਗਿਆ। ਉਨ੍ਹਾਂ ਦਸਿਆ ਕਿ ਅੰਗਜ ਨੂੰ 14 ਦਸੰਬਰ ਨੂੰ ਮੁਕੱਦਮੇ ਵਿਚ ਦੋਸ਼ੀ ਨਾਮਜ਼ਦ ਕੀਤਾ ਅਤੇ ਮੁਕੱਦਮਾ ਉਕਤ ਵਿਚ ਅੰਗਜ ਕੁਮਾਰ ਨੂੰ ਅੱਜ ਸ਼ਾਮਲ ਤਫ਼ਤੀਸ਼ ਕਰ ਕੇ ਡੂੰਘਾਈ ਨਾਲ ਪੁਛਗਿਛ ਕੀਤੀ। ਉਨ੍ਹਾਂ ਦਸਿਆ ਕਿ ਦੌਰਾਨੇ ਪੁਛਗਿਛ ਉਸ ਨੇ ਕਥਿਤ ਤੌਰ 'ਤੇ ਮ੍ਰਿਤਕ ਸਾਹਿਲ ਦਾ ਕਤਲ ਕਰਨਾ ਕਬੂਲ ਕੀਤਾ ਜਿਸ 'ਤੇ ਮੁਕੱਦਮਾ ਉਕਤ ਵਿਚ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।

ਇਹ ਕੈਪਸ਼ਨ ਫਾਇਲ 15-01 ਦੀ ਹੈ।
ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਤੇ ਪਿੱਛੇ ਖੜਾ ਗ੍ਰਿਫਤਾਰ ਕੀਤਾ ਨੌਜਵਾਨ। (ਇੰਦਰਪ੍ਰੀਤ ਬਖਸ਼ੀ)
8
ਫ਼ੋਟੋ ਕੈਪਸ਼ਨ: ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।-ਫ਼ੋਟੋ: ਸੇਠੀ

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement