"ਜੇ ਅੰਨਦਾਤਾ ਖਾਲਿਸਤਾਨੀ ਹੈ, ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ"
Published : Dec 16, 2020, 3:39 pm IST
Updated : Dec 16, 2020, 3:39 pm IST
SHARE ARTICLE
Nimrat  Kaur and Vishal Sharma
Nimrat Kaur and Vishal Sharma

ਸਿਆਸਤ ਝੂਠੀ ਹੈ ਸਾਰੀ

 ਨਵੀਂ ਦਿੱਲੀ: (ਨਿਮਰਤ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ  ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

Nimrat  Kaur and Vishal SharmaNimrat Kaur and Vishal Sharma

ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ  ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ  ਨੇ ਵਿਸ਼ਾਲ ਸ਼ਰਮਾ ਜੋ ਕਿ ਸਿੰਘੂ ਬਾਰਡਰ ਤੇ ਪੋਸਟਰ ਚੁੱਕ ਕੇ ਖੜੇ ਰਹਿੰਦੇ ਹਨ ਨਾਲ ਗੱਲ ਬਾਤ ਕੀਤੀ।

Nimrat  Kaur and Vishal SharmaNimrat Kaur and Vishal Sharma

ਉਹਨਾਂ ਨੇ ਦੱਸਿਆ ਕਿ ਉਹ ਉਦੋਂ ਤੱਕ ਨਹੀਂ ਥੱਕਣਗੇ ਜਦੋਂ ਤੱਕ ਮੋਦੀ ਇਹ 3 ਕਾਨੂੰਨ ਵਾਪਸ ਨਹੀਂ ਲੈਂਦਾ, ਉਨਾਂ ਕਿਹਾ ਕਿ 2 ਮਹੀਨੇ ਹੋ ਗਏ ਸੜਕਾਂ ਤੇ ਸੌਂਦਿਆਂ ਨੂੰ ਪਰ ਅਸੀਂ ਡਟੇ ਹੋਏ ਹਾਂ।

Nimrat  Kaur and farmerNimrat Kaur and farmer

ਉਹਨਾਂ ਨੇ ਪੋਸਟਰ ਤੇ ਲਿਖਿਆ ਹੈ ਕਿ"ਜੇ ਅੰਨਦਾਤਾ ਖਾਲਿਸਤਾਨੀ ਹੈ, ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ"ਕਿਉਂਕਿ ਗੋਦੀ ਮੀਡੀਆ ਅੰਨਦਾਤਾ ਨੂੰ ਖਾਲਿਸਤਾਨੀ  ਵਿਖਾ ਰਿਹਾ ਹੈ ਇੱਥੇ ਕਿਸੇ ਦੇ ਹੱਥ ਵਿਚ ਗੰਨ ਵਿਖਾ ਦਿਓ, ਇਹ ਕਿਸਾਨ ਹਨ।

Nimrat  Kaur and Vishal SharmaNimrat Kaur and Vishal Sharma

ਉਹਨਾਂ ਨੇ ਕੰਗਨਾ ਨੂੰ ਵੀ ਜੰਮ ਕੇ ਲਾਹਣਤਾਂ ਪਾਈਆਂ।  ਉਹਨਾਂ ਕਿਹਾ ਕਿ ਕੰਗਨਾ ਤਾਂ ਵੈਸੇ ਹੀ ਫਸ ਗਈ ਉਸਨੂੰ ਤਾਂ ਬੋਲਣ ਦੀ ਅਕਲ ਹੈਨੀ, ਨਾ ਉਸਦੀ ਕੋਈ ਔਕਾਤ ਹੈ। ਉਹਨਾਂ ਕਿਹਾ ਕਿ ਮੁੰਡਿਆਂ ਦੀ ਰਾਤ ਦੀਆਂ ਡਿਊਟੀਆਂ ਲਗਾਈਆਂ ਗਈਆ ਹਨ  ਤਾਂ ਜੋ ਕਿਸੇ ਵੀ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਜਾਵੇ।

Nimrat  Kaur and farmerNimrat Kaur and farmer

 ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਤੇ ਬੀਜੇਪੀ ਦਾ ਗਠਬੰਧਨ ਰਿਹਾ ਤੇ ਗਠਬੰਧਨ ਚੋਰ ਦਾ ਚੋਰ ਨਾਲ ਹੀ ਹੁੰਦਾ। ਬੀਜੇਪੀ ਵੀ ਚੋਰ ਹੈ ਅਕਾਲੀ ਵੀ ਚੋਰ ਹੈ।  ਕਿਸਾਨਾਂ ਨੇ ਕਿਹਾ ਕਿ ਸਿਆਸਤ ਸਾਰੀ ਝੂਠੀ ਹੈ, ਉਹਨਾਂ ਦੇ ਮਨ ਵਿਚ ਚੋਰ ਹੈ ਇਸ ਲਈ ਨਹੀਂ ਉਹ ਸਾਡੇ ਕੋਲ ਆਉਂਦੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement