ਪੰਜਾਬ ਸਰਕਾਰ ਵਲੋਂ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ : ਲਾਲ ਸਿੰਘ
Published : Dec 16, 2020, 1:17 am IST
Updated : Dec 16, 2020, 1:18 am IST
SHARE ARTICLE
image
image

ਪੰਜਾਬ ਸਰਕਾਰ ਵਲੋਂ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ : ਲਾਲ ਸਿੰਘ

ਚੰਡੀਗੜ੍ਹ, 15 ਦਸੰਬਰ (ਜੀ.ਸੀ. ਭਾਰਦਵਾਜ): ਪੰਜਾਬ ਦੀ ਕਾਂਗਰਸ ਸਰਕਾਰ ਇਸ ਦੇ ਮੁੱਖ ਮੰਤਰੀ, ਮੰਤਰੀ ਵਿਧਾਇਕ ਤੇ ਹੋਰ ਨੇਤਾ ਕਿਸਾਨ ਅੰਦੋਲਨ ਲਈ ਸਿੱਧੀ ਮਦਦ ਕਰ ਰਹੇ ਹਨ ਅਤੇ ਐਮ.ਪੀ. ਤੇ ਹੋਰ ਲੀਡਰ ਧਰਨੇ ਉਤੇ ਵੀ ਵੱਖ-ਵੱਖ-ਵੱਖ ਥਾਵਾਂ ਉਤੇ ਬੈਠੇ ਹਨ, ਪਰ ਕੇਂਦਰ ਦੇ ਰਵੱਈਏ ਤੋਂ ਦੱਖੀ ਵੀ ਅੰਤਾਂ ਦੇ ਹਨ ਅਤੇ ਡਰ ਇਸ ਨੁਕਤੇ ਉਤੇ ਹੈ ਕਿ ਅੰਦੋਲਨ ਲੰਮਾ ਹੋਣ ਨਾਲ, ਸੂਬੇ ਦਾ ਅਰਥਚਾਰਾ ਸੰਕਟ ਵਿਚ ਨਾ ਪੈ ਜਾਵੇ। ਇਸ ਹਾਲਤ ਤੋਂ ਬਚਣ ਲਈ, ਸਰਕਾਰ ਦੇ ਅਨਾਜ ਸਪਲਾਈ ਵਿਭਾਗ ਅਤੇ ਮੰਡੀ ਬੋਰਡ ਨੇ ਐਤਕ ਕਣਕ ਦੀ ਫ਼ਸਲ ਖ਼ਰੀਦ ਵਾਸਤੇ 127 ਲੱਖ ਟਨ ਦੇ ਅੰਕੜੇ ਤੋਂ ੂ5 ਲੱਖ ਟਨ ਵੱਧ, ਯਾਨੀ 132 ਲੱਖ ਟਨ ਦਾ ਟੀਚਾ ਰਖਿਆ ਹੈ।
ਅਨਾਜ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਕੇਂਦਰ ਨੂੰ ਲਿਖ ਦਿਤਾ ਹੈ ਕਿ 8,70, 000 ਟਨ ਕਣਕ ਵਾਸਤੇ 30 ਕਿਲੋ ਦੇ ਥੈਲੇ ਅਤੇ 127 ਲੱਖ ਟਨ ਲਈ 50 ਕਿਲੋ ਦੇ ਜੂਟ ਵਾਲੇ ਬੋਰਿਆਂ ਦਾ ਇੰਤਜਾਮ ਕਰਨਾ ਹੈ। ਇਸ ਅਧਿਕਾਰੀ ਨੇ ਦਸਿਆ ਕਿ ਕੈਸ਼ ਕ੍ਰੈਡਿਟ ਲਿਮਟ ਵਾਸਤੇ ਫ਼ਰਵਰੀ ਮਹੀਨੇ ਕੇਂਦਰ ਦੇ ਵਿੱਤ ਮੰਤਰਾਲੇ ਤਕ ਪਹੁੰਚ ਕੀਤੀ ਜਾਵੇਗੀ। ਦੂਜੇ ਪਾਸੇ ਪੰਜਾਬ ਮੰਡੀ ਬੋਰਡ ਦੇ ਚੈਅਰਮੈਨ ਸ. ਲਾਲ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 2100 ਤੋਂ ਵੱਧ ਪੱਕੀਆਂ ਮੰਡੀਆਂ ਅਤੇ ਜੇ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਰਿਹਾ ਤਾਂ ਇੰਨੀਆਂ ਹੋਰ ਆਰਜੀ ਖ਼ਰੀਦ ਕੇਂਦਰਾਂ ਦਾ ਇੰਤਜਾਮ ਹੋ ਜਾਏਗਾ ਤਾਂ ਕਿ ਅੰਨਦਾਤਾ ਦੀ ਸੋਨੀ ਰੰਗੀ ਫ਼ਸਲ ਦਾ ਦਾਣਾ ਦਾਣਾ ਚੁਕਿਆ ਜਾ ਸਕੇ। ਤਿੰਨ ਵਾਰ ਮੰਤਰੀ ਰਹੇ, ਛੇ ਵਾਰ ਕਾਂਗਰਸੀ ਵਿਧਾਇਕ ਰਹਿ ਚੁੱਕੇ, ਮੌਜੂਦਾ ਕੈਬਿਨਟ ਰੈਂਕ ਦੇ ਸੀਨੀਅਰ ਨੇਤਾ ਕਲ ਸ਼ੰਭੂ ਉਤੇ ਕਈ ਘੰਟੇ ਧਰਨੇ ਉਤੇ ਬੈਠੇ ਮਗਰੋਂ ਦਿੱਲੀ ਦੇ ਜੰਤਰ ਮੰਤਰ ਉਤੇ ਬਾਕੀ ਕਾਂਗਰਸੀ ਐਮ.ਪੀ. ਦਾ ਸਾਥ ਦਿਤਾ ਨੇ ਦੁਖੀ ਮਨ ਨਾਲ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਨਹੀਂ ਸਮਝ ਰਹੀ ਅਤੇ ਤਿੰਨੋਂ ਖੇਤੀ ਕਾਨੂੰ ਰੱਦ ਕਰਨ ਦੀ ਥਾਂ ਸੋਧਾਂ ਜਾਂ ਤਰਮੀਮਾਂ ਕਰਨ ਦਾ ਸੁਝਾਅ  ਦੇ ਰਹੀ ਹੈ ਪਰ ਕਿਸਾਨ ਨੇਤਾ ਵੀ ਅੜ ਗਏ ਹਨ ਅਤੇ ਅੰਦੋਲਨ ਲੰਮਾ ਹੋਣ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਏਗਾ। ਲਾਲ ਸਿੰਘ ਨੇ ਦਸਿਆ ਕਿ ਬਿਹਾਰ ਵਿਚ ਇਕ ਕਿਸਾਨ ਪਰਵਾਰ ਦੀ ਔਸਤ ਮਾਸਿਕ ਆਮਦਨੀ 7175 ਰੁਪਏ ਹੈ, ਹਰਿਆਣਾ ਦੇ ਇਕ ਕਿਸਾਨ ਪਰਵਾਰ ਦੀ 18470 ਰੁਪਏ ਤੋਂ ਪੰਜਾਬ ਵਿਚ ਇਹ ਅੰਕੜਾ 23133 ਰੁਪਏ ਦਾ ਹੈ ਅਤੇ ਕੇਂਦਰ ਦੀ ਨੀਤਿ ਹੈ ਕਿ ਪੰਜਾਬ ਦਾ ਕਿਸਾਨ ਵੀ ਬਿਹਾਰ ਵਾਂਗ ਹੋਰ ਥੱਲੇ ਚਲਾ ਜਾਵੇ।
ੁਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸਨ, 2022 ਵਿਚ ਕਿਸਾਨ ਦੀ ਆਮਦਨੀ 2016 ਦੇ ਮੁਕਬਾਲੇ ਦੁੱਗਣੀ ਹੋ ਜਾਏਗੀ ਪਰ ਹੁਣ ਇਹ ਸਮਾਂ 2027 ਤਕ ਐਲਾਨਿਆ ਗਿਆ ਹੈ ਜੋ ਸਾਫ਼ ਤੌਰ ਉਤੇ ਇਕ ਸਿਆਸੀ ਜੁਮਲਾ ਹੈ। ਲਾਲ ਸਿੰਘ ਨੇ ਬੀਤੇ ਕਲ ਸ਼ੰਭੂ ਬੈਰੀਅਰ ਉਤੇ ਇਖ ਕਵੀਸ਼ਰ ਦੇ ਬੋਲ ''ਚਾਹ ਵੇਚਣ ਵਾਲਾ ਕੀ ਜਾਣੇ, ਦਰ ਕਿਸਾਨਾਂ ਦਾ'' ਦੁਹਰਾਏ ਅਤੇ ਕਿਹਾ ਕਿ ਕਿਸਾਨਾਂ ਤੇ ਕੇਂਦਰ ਦਾ ਫਸਿਆ ਪੇਚ, ਛੇਤੀ ਹੱਲ ਹੋਣ ਦੇ ਆਸਾਰ ਅੱਟ ਹੀ ਲੱਗਦੇ ਹਨ।.

imageimage

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement