
ਗਰੀਬ ਦਿਹਾੜੀਦਾਰ ਲੋਕਾਂ ਨੇ ਕਾਂਗਰਸ ਸਰਕਾਰ ਦਾ ਸਾਥ ਦੇਣ ਦਾ ਬਣਾਇਆ ਮਨ
ਮੋਗਾ ( ਦਿਲੀਪ ਕੁਮਾਰ): ਸੂਬੇ ਦੇ ਲੱਖਾਂ ਪਰਿਵਾਰਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਗਏ। ਜ਼ਿਲਾ ਮੋਗਾ ਦੇ ਭੋਣਾ ਚੌਕ 'ਚ ਰਹਿਣ ਵਾਲੇ ਇਕ ਪਰਿਵਾਰ ਨਾਲ ਗੱਲਬਾਤ ਕੀਤੀ ਗਈ।
Harnaik Singh
ਪਰਿਵਾਰ ਦੇ ਮੁਖੀ ਹਰਨੇਕ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਿਕਸ਼ਾ ਚਲਾਉਂਦੇ ਹਨ ਤੇ ਉਸਦੇ ਪਰਿਵਾਰ ਵਿਚ ਅੱਠ ਮੈਂਬਰ ਹਨ। ਉਹਨਾਂ ਕਿਹਾ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਕਰਦੇ ਹਨ। ਆਮਦਨ ਘੱਟ ਹੋਣ ਕਾਰਨ ਆਪਣਾ ਘਰ ਵੀ ਨਹੀਂ ਬਣਾ ਸਕਦੇ ਸਨ। ਇਸ ਦੇ ਲਈ ਉਹਨਾਂ ਨੇ ਪੱਕਾ ਮਕਾਨ ਬਣਾਉਣ ਲਈ ਫਾਈਲ ਭਰੀ ਤੇ ਤਿੰਨ ਕਿਸ਼ਤਾਂ ਵਿਚ ਉਹਨਾਂ ਦੇ ਖਾਤੇ ਵਿਚ 1 ਲੱਖ 20 ਰੁਪਏ ਆਏ। ਜਿਹਨਾਂ ਪੈਸਿਆਂ ਨਾਲ ਉਹਨਾਂ ਨੇ ਆਪਣਾ ਘਰ ਬਣਾਇਆ। ਉਹਨਾਂ ਚੰਨੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।
Tirath Singh
ਜ਼ਿਲਾ ਮੋਗਾ ਦੇ ਸਲੱਮ ਬਸਤੀ ਵਿਚ ਰਹਿਣ ਵਾਲੇ ਇਕ ਹੋਰ ਲੋੜਵੰਦ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਘਰ ਦੇ ਮੁਖੀ ਤੀਰਥ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਦੇ ਹਨ। ਉਹਨਾਂ ਕਿਹਾ ਕਿ ਪਰਿਵਾਰ ਵਿਚ 5 ਮੈਂਬਰ ਹਨ। ਮੈਂ ਤੇ ਮੇਰੀ ਘਰਵਾਲੀ ਅਪਾਹਜ ਹਾਂ। ਸਾਡੇ ਸਿਰ ਉਤੇ ਚੰਗੀ ਛੱਤ ਵੀ ਨਹੀਂ ਸੀ ਮੀਂਹ ਵਿਚ ਸਾਡਾ ਘਰ ਚੌਂਦਾ ਹੁੰਦਾ ਸੀ। ਫਿਰ ਸਾਨੂੰ ਪਤਾ ਲੱਗਾ ਕਿ ਸਰਕਾਰ ਮਕਾਨ ਪਾਉਣ ਲਈ ਡੇਢ ਲੱਖ ਰੁਪਏ ਦੇ ਰਹੀ ਹੈ। ਜਿਸ ਵਿਚੋਂ ਸਾਨੂੰ ਇਕ ਲੱਖ ਰੁਪਿਆ ਆ ਵੀ ਗਿਆ ਤੇ ਅਸੀਂ ਉਹਨਾਂ ਪੈਸਿਆਂ ਨਾਲ ਵਧੀਆਂ ਮਕਾਨ ਪਾ ਲਿਆ।
PHOTO
ਉਹਨਾਂ ਚੰਨੀ ਸਰਕਾਰ ਦਾ ਧੰਨਵਾਦ ਕੀਤਾ।ਇਕ ਹੋਰ ਪਰਿਵਾਰ ਜਿਸਨੂੰ ਸਰਕਾਰ ਵਲੋਂ ਘਰ ਬਣਾਉਣ ਲਈ ਪੈਸੇ ਮਿਲੇ ਹਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਘਰ ਦੇ ਹਾਲਾਤ ਬਹੁਤ ਮਾੜੇ ਹਨ। ਉਹ ਦਿਹਾੜੀ ਕਰਦੇ ਹਨ। ਪਹਿਲਾਂ ਉਹਨਾਂ ਦੇ ਸਿਰ ਉਤੇ ਰਹਿਣ ਵਾਲੀ ਚੰਗੀ ਛੱਤ ਵੀ ਨਹੀਂ ਸੀ ਉਹਨਾਂ ਦੇ ਮਕਾਨ ਚੌਂਦੇ ਸਨ। ਛੱਤਾਂ 'ਤੇ ਤਰਪਾਲਾਂ ਪਾਈਆਂ ਹੋਈਆਂ ਸਨ ਪਰ ਚੰਨੀ ਸਰਕਾਰ ਨੇ ਸਾਡੇ ਸਿਰ ਉਤੇ ਛੱਤ ਪਾਈ। ਹੁਣ ਅਸੀਂ ਵਧੀਆਂ ਰਹਿ ਰਹੇ ਹਨ ਅਸੀਂ ਚੰਨੀ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ।