ਟਰਾਂਸਪੋਰਟ ਮੰਤਰੀ ਦੇ ਭਰੋਸੇ ਬਾਅਦ ਪਨਬਸ ਤੇ ਪੀਆਰਟੀਸੀ ਕਾਮਿਆਂ ਨੇ ਮੁਲਤਵੀ ਕੀਤੀ ਹੜਤਾਲ
Published : Dec 16, 2021, 11:02 am IST
Updated : Dec 16, 2021, 11:13 am IST
SHARE ARTICLE
File photo
File photo

ਅੱਜ ਤੋਂ ਮੁੜ ਸਰਕਾਰੀ ਬਸਾਂ ਦੀ ਆਵਾਜਾਈ ਹੋਵੇਗੀ ਬਹਾਲ

 

ਚੰਡੀਗੜ੍ਹ (ਭੁੱਲਰ) : ਪੰਜਾਬ ਰੋਡਵੇਜ ਪਨਬਸ  ਤੇ ਪੀ ਆਰ ਟੀ ਸੀ ਦੇ ਕੱਚੇ ਕਾਮਿਆਂ ਵਲੋਂ 9 ਦਿਨ ਤੋਂ ਕੀਤੀ ਜਾ ਰਹੀ ਹੜਤਾਲ ਮੁਲਤਵੀ ਕਰ ਦਿਤੀ ਗਈ ਹੈ। ਅੱਜ ਪੰਜਾਬ ਭਰ ਦੇ ਰੋਡਵੇਜ ਕਾਮਿਆਂ ਨੇ ਮੁੱਖ ਮੰਤਰੀ ਦੀ ਕੋਠੀ ਵਲ ਕੂਚ ਕਰਦਿਆਂ ਮੁੱਖ ਮਾਰਗ ਜਾਮ ਕਰ ਦਿਤ ਸੀ।

 

PRTCPRTC

ਇਸ ਤੋਂ ਬਾਅਦ ਅੱਜ ਹੜਤਾਲੀ ਕਾਮਿਆਂ ਦੇ ਆਗੂਆਂ ਨੂੰ ਚੰਡੀਗੜ੍ਹ ਟਰਾਂਸਪੋਰਟ ਮੰਤਰੀ ਰਾਜ ਵੜਿੰਗ ਵਲੋਂ ਗਲਬਾਤ ਲਈ ਬੁਲਾਇਆ ਗਿਆ ਸੀ। ਇਸ ਗੱਲਬਾਤ ’ਚ ਮੰਤਰੀ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਮਾਮਲੇ ਦਾ ਛੇਤੀ ਹਲ ਕਰਨ ਤੋਂ ਇਲਾਵਾ ਨਵੀਆਂ 842 ਬਸਾਂ ਪਾਉਣ  ਤੇ ਬਾਕੀ ਰਹਿੰਦੇ ਕੱਚੇ ਸਟਾਫ਼ ਦੀਆਂ ਤਨਖ਼ਾਹਾਂ ’ਚ ਵਾਧੇ ਦੀ ਮੰਗ ਲਾਗੂ ਕਰਨ ਦਾ ਵੀ ਭਰੋਸਾ ਦਿਤਾ।

 

PRTCPRTC

 

ਮੰਤਰੀ ਨਾਲ ਮੀਟਿੰਗ ਬਾਅਦ ਯੂਨੀਅਨ ਆਗੂਆਂ ਨੇ ਮਿਲੇ ਭਰੋਸੇ ਨੂੰ ਦੇਖਦੇ ਹੋਏ ਹੜਤਾਲ ਮੁਲਤਵੀ ਕਰ ਕੇ 16 ਦਸੰਬਰ ਤੋਂ ਬਸਾਂ ਦੀ ਆਵਾਜਾਈ ਬਹਾਲ ਕਰ ਕੇ ਡਿਊਟੀਆਂ ਉਪਰ ਪਰਤਣ ਦਾ ਫ਼ੈਸਲਾ ਲਿਆ ਹੈ। ਯੂਨੀਅਨ ਆਗੂ ਜਲੌਰ ਸਿੰਘ ਨੇ ਕਿਹਾ ਕਿ ਕੁੱਝ ਦਿਨਾਂ ’ਚ ਮੰਗਾਂ ਲਾਗੂ ਨ ਹੋਈਆਂ ਤਾਂ ਉਹ ਮੁੜ ਅੰਦੋਲਨ ਲਈ ਮਜਬੂਰ ਹੋਣਗੇ।    

PRTCPRTC

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement