ਕਾਰ ਵਿਚ ਦਿੱਤਾ ਵਾਰਦਾਤ ਨੂੰ ਅੰਜਾਮ
ਲੁਧਿਆਣਾ: ਇੱਕ ਕੱਪੜਾ ਕਾਰੋਬਾਰੀ ਵੱਲੋਂ ਇੱਕ ਲੜਕੀ ਨਾਲ ਕਾਰ ਵਿੱਚ ਜਿਸਮਾਨੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦਾ ਦੋਸ਼ੀ ਪਹਿਲਾਂ ਵੀ ਵਿਆਹ ਦੇ ਬਹਾਨੇ ਲੜਕੀ ਨਾਲ ਕਈ ਵਾਰ ਸਰੀਰਕ ਸਬੰਧ ਬਣਾ ਚੁੱਕਾ ਹੈ। ਲੜਕੀ ਨੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਕੇਸ ਵੀ ਦਰਜ ਕਰਵਾਇਆ ਹੋਇਆ ਹੈ। ਦੋਸ਼ੀ ਫਿਰ ਤੋਂ ਲੜਕੀ ਦੇ ਸੰਪਰਕ ਵਿਚ ਆਇਆ ਅਤੇ ਉਸ ਨਾਲ ਸਾਮਾਨ ਦਾ ਲੈਣ-ਦੇਣ ਕਰਨ ਲੱਗਾ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਪਜਾਮਾ ਬਣਾਉਣ ਦਾ ਕਾਰੋਬਾਰ ਕਰਦੀ ਹੈ। ਦੂਜੇ ਪਾਸੇ ਮੁਲਜ਼ਮ ਦਾ ਫੀਲਡਗੰਜ ਵਿੱਚ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਹੈ। ਮੁਲਜ਼ਮ ਦੀ ਪਛਾਣ ਰਮਨ ਨਈਅਰ (34) ਵਜੋਂ ਹੋਈ ਹੈ। ਮੁਲਜ਼ਮ ਜੋਸ਼ੀ ਨਗਰ ਗਲੀ ਨੰਬਰ 1 ਹੈਬੋਵਾਲ ਦਾ ਰਹਿਣ ਵਾਲਾ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਲੜਕੀ 2008 ਤੋਂ ਮੁਲਜ਼ਮ ਨੂੰ ਜਾਣਦੀ ਹੈ। ਪੀੜਤ ਲੜਕੀ ਦਾ ਦੋਸ਼ ਹੈ ਕਿ ਮੁਲਜ਼ਮ ਰਮਨ ਨਈਅਰ ਵਿਆਹ ਦੇ ਬਹਾਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਂਦਾ ਰਿਹਾ। ਦੋਸ਼ੀ ਨੇ ਬਾਅਦ ਵਿਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੀ ਸ਼ਰਨ ਲਈ।
ਝ ਮਹੀਨੇ ਇਸ ਕੇਸ ਨੂੰ ਚਲਾਉਣ ਤੋਂ ਬਾਅਦ ਮੁਲਜ਼ਮ ਰਮਨ ਫਿਰ ਉਸ ਦੇ ਸੰਪਰਕ ਵਿਚ ਆਇਆ ਅਤੇ ਉਸ ਤੋਂ ਪਜਾਮੇ ਆਦਿ ਮਾਲ ਖਰੀਦਣ ਲੱਗਾ। ਮੁਲਜ਼ਮ ਨੇ ਉਸ ਨੂੰ ਸਾਮਾਨ ਦੇ ਪੈਸੇ ਦੇਣੇ ਸਨ। ਲੜਕੀ ਅਨੁਸਾਰ ਜਦੋਂ ਉਸ ਨੇ ਉਸ ਨੂੰ ਪੈਸੇ ਲੈਣ ਲਈ ਫੋਨ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਸਮਰਾਲਾ ਚੌਕ ਕੋਲ ਬੁਲਾਇਆ ਜਿਥੇ ਉਸ ਨੂੰ ਕਾਰ 'ਚ ਬਿਠਾ ਕੇ ਲੈ ਗਿਆ, ਰਸਤੇ 'ਚ ਉਸ ਨਾਲ ਜਬਰ-ਜ਼ਨਾਹ ਕੀਤਾ। ਸਮਰਾਲਾ ਤੋਂ ਵਾਪਸ ਆਉਂਦੇ ਸਮੇਂ ਉਕਤ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕਾਰ ਵਿਚ ਬਲਾਤਕਾਰ ਕੀਤਾ।
ਲੜਕੀ ਮੁਤਾਬਕ ਉਸ ਨੇ ਕਾਫੀ ਰੌਲਾ ਪਾਇਆ ਪਰ ਮੁਲਜ਼ਮ ਨੇ ਉਸ ਦੀ ਇਕ ਨਾ ਸੁਣੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਮੁਤਾਬਕ ਉਸ ਨੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ, ਜਿਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ।