Ravneet Singh Bittu: SGPC ਵਲੋਂ ਦਿੱਲੀ ਪ੍ਰਦਰਸ਼ਨ ਮੁਲਤਵੀ ਕਰਨ ’ਤੇ ਰਵਨੀਤ ਬਿੱਟੂ ਦਾ ਤੰਜ਼, “ਅਮਿਤ ਸ਼ਾਹ ਦੇ ਦਬਕੇ ਤੋਂ ਘਬਰਾਏ ਬਾਦਲ”
Published : Dec 16, 2023, 7:04 pm IST
Updated : Dec 16, 2023, 7:04 pm IST
SHARE ARTICLE
Ravneet Singh Bittu on SGPC's postponement of Delhi protest
Ravneet Singh Bittu on SGPC's postponement of Delhi protest

ਕਿਹਾ, ਜਿਹੜੇ ਲੋਕ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਕਰਵਾ ਸਕੇ ਉਹ ਦਿੱਲੀ ਵਿਚ ਰਾਜੋਆਣਾ ਲਈ ਕੀ ਗੱਲ ਕਰਨਗੇ

Ravneet Singh Bittu: ਬੰਦੀ ਸਿੰਘਾਂ ਦੀ ਰਿਹਾਈ ਅਤੇ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 20 ਦਸੰਬਰ ਨੂੰ ਦਿੱਲੀ ਵਿਚ ਹੋਣ ਵਾਲਾ ਪ੍ਰਦਰਸ਼ਨ ਮੁਲਤਵੀ ਕਰ ਦਿਤਾ ਗਿਆ ਹੈ। ਇਸ 'ਤੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤੰਜ਼ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਜਿਹੜੇ ਲੋਕ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਕਰਵਾ ਸਕੇ ਉਹ ਦਿੱਲੀ ਵਿਚ ਰਾਜੋਆਣਾ ਲਈ ਕੀ ਗੱਲ ਕਰਨਗੇ।

ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਡਰ ਤੋਂ ਝੁਕ ਗਏ ਹਨ। ਪੰਜਾਬ ਵਿਚ ਕਿਸੇ ਵੀ ਕਿਸਾਨ ਜਥੇਬੰਦੀ ਜਾਂ ਕਿਸੇ ਹੋਰ ਵਰਗ ਵਲੋਂ ਸਮਰਥਨ ਨਾ ਮਿਲਣ ਕਾਰਨ ਸੁਖਬੀਰ ਬਾਦਲ ਨੂੰ ਧਰਨਾ ਮੁਲਤਵੀ ਕਰਵਾਉਣਾ ਪਿਆ ਪਰ ਸ਼੍ਰੋਮਣੀ ਕਮੇਟੀ ਵਲੋਂ ਇਹ ਐਲਾਨ ਕਰਵਾ ਕੇ ਗੱਲ ਉਨ੍ਹਾਂ ਦੇ ਸਿਰ ਪਾ ਦਿਤੀ। ਬਿੱਟੂ ਨੇ ਕਿਹਾ ਕਿ ਮੁਗਲਾਂ ਨੇ ਵੀ ਸਿੱਖੀ ਦਾ ਏਨਾ ਨੁਕਸਾਨ 100 ਸਾਲਾਂ ਵਿਚ ਨਹੀਂ ਕੀਤਾ ਜਿੰਨਾ ਅਕਾਲੀ ਦਲ ਨੇ 10 ਸਾਲਾਂ ਵਿਚ ਕੀਤਾ ਹੈ। ਅੱਜ ਦੋ ਗੱਲਾਂ ਸਾਹਮਣੇ ਆਈਆਂ ਹਨ। ਰਾਜੋਆਣਾ ਮਾਮਲੇ ਵਿਚ ਬਾਦਲਾਂ ਵਲੋਂ 20 ਦਸੰਬਰ ਨੂੰ ਜੋ ਰੋਸ ਪ੍ਰੋਗਰਾਮ ਰੱਖਿਆ ਗਿਆ ਸੀ, ਉਸ ਨੂੰ ਰੱਦ ਕਰਨਾ ਪਿਆ। ਬਾਦਲਾਂ ਨੂੰ ਕਿਸੇ ਧੜੇ ਦਾ ਸਮਰਥਨ ਨਹੀਂ ਮਿਲਿਆ।

ਰਵਨੀਤ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਵੀ ਕਾਫੀ ਉਪਰਾਲੇ ਕੀਤੇ ਹਨ। ਵੱਖ-ਵੱਖ ਘਰਾਂ ਦੇ ਦਰਵਾਜ਼ੇ ਖੜਕਾਏ, ਪਰ ਕਿਸੇ ਨੇ ਸਹਿਯੋਗ ਨਹੀਂ ਦਿਤਾ। ਪੰਜਾਬ ਵਿਚ ਬਾਦਲ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਸੇ ਕਰਕੇ ਅੱਜ ਕਿਸੇ ਨੇ ਬਾਦਲ ਜਾਂ ਸ਼੍ਰੋਮਣੀ ਕਮੇਟੀ ਦਾ ਸਾਥ ਨਹੀਂ ਦਿਤਾ। ਸੰਸਦ ਮੈਂਬਰ ਨੇ ਕਿਹਾ ਕਿ ਉਹ ਰਾਜੋਆਣਾ ਦੇ ਸਮਰਥਕਾਂ ਅਤੇ ਹੋਰ ਬੰਦੀ ਸਿੱਖਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸਿਰਫ ਇਕ ਵਾਰ ਦਬਕਾਇਆ ਅਤੇ ਉਹ ਡਰ ਗਏ। ਬਿੱਟੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਅਕਾਲੀ ਦਲ ਦੇ ਦੋਵੇਂ ਸੰਸਦ ਮੈਂਬਰਾਂ ਨੂੰ ਬੁਲਾ ਕੇ ਕਿਹਾ ਕਿ ਦਿੱਲੀ 'ਚ ਦਾਖਲ ਹੋ ਕੇ ਦਿਖਾਉ।

ਉਨ੍ਹਾਂ ਕਿਹਾ ਕਿ ਐਸਜੀਪੀਸੀ ਦਿੱਲੀ ਦੇ ਪ੍ਰਧਾਨ ਪਹਿਲਾਂ ਹੀ ਭਾਜਪਾ ਵਿਚ ਹਨ। ਇਸ ਲਈ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਚਿੱਠੀ ਦਾ ਬਹਾਨਾ ਨਾ ਬਣਾਵੇ। ਕੇਂਦਰ ਸਰਕਾਰ ਦੇ ਡਰ ਕਾਰਨ ਅੱਜ ਇਹ ਪ੍ਰੋਗਰਾਮ ਰੱਦ ਕਰ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਇਹ ਸੰਦੇਸ਼ ਜ਼ਰੂਰ ਰਾਜੋਆਣਾ ਤਕ ਪਹੁੰਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਸਿਰ ’ਤੇ ਜਥੇਦਾਰ ਨੂੰ ਭੇਜਿਆ ਜਾ ਰਿਹਾ ਸੀ, ਉਨ੍ਹਾਂ ਨੇ ਤਾਂ ਹਥਿਆਰ ਸੁੱਟ ਦਿਤੇ। ਰਾਜੋਆਣਾ ਹੁਣ ਆਪ ਸੋਚਣ ਕਿ ਅਗਲੀ ਲੜਾਈ ਕਿਵੇਂ ਲੜਨੀ ਹੈ।

(For more news apart from Ravneet Singh Bittu on SGPC's postponement of Delhi protest, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement