ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ 
Published : Jan 17, 2019, 4:18 pm IST
Updated : Jan 17, 2019, 4:18 pm IST
SHARE ARTICLE
Captain Amrinder Singh
Captain Amrinder Singh

ਰੁਜ਼ਗਾਰ ਦੇ ਨਵੇਂ ਉਪਰਾਲੇ ਵਿੱਢਣ ਅਤੇ ਸਵੈ-ਰੁਜ਼ਗਾਰ ਨੂੰ ਹੁਲਾਰਾ ਦੇਣ ਬਾਬਤ ਸੂਬਾ ਸਰਕਾਰ ਨਿਵੇਕਲੀ ਪਹਿਲ ਕਰਦੇ ਹੋਏ 'ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ....

ਚੰਡੀਗੜ੍ਹ : ਰੁਜ਼ਗਾਰ ਦੇ ਨਵੇਂ ਉਪਰਾਲੇ ਵਿੱਢਣ ਅਤੇ ਸਵੈ-ਰੁਜ਼ਗਾਰ ਨੂੰ ਹੁਲਾਰਾ ਦੇਣ ਬਾਬਤ ਸੂਬਾ ਸਰਕਾਰ ਨਿਵੇਕਲੀ ਪਹਿਲ ਕਰਦੇ ਹੋਏ 'ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ' ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਯਾਤਰਾ ਨੂੰ ਹਰੀ ਝੰਡੀ ਵਿਖੇ ਕੇ ਰਵਾਨਾ ਕੀਤਾ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸਟਾਰਟ ਅੱਪ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਟਾਰਟ ਅੱਪ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।

Job Fair Job Fair

ਜਿਸ ਤਹਿਤ ਸਟਾਰਟ ਅੱਪ ਲਈ ਆਕਰਸ਼ਿਤ ਰਿਆਇਤਾਂ ਤੋਂ ਇਲਾਵਾ ਨਵੇਂ ਉੱਦਮਾਂ ਬਾਰੇ ਸਹੂਲਤਾਂ ਵਾਲਾ ਮਾਹੌਲ ਸਥਾਪਤ ਕਰਨ ਲਈ ਪੇਸ਼ਕਸ਼ ਕੀਤੀ ਜਾਂਦੀ ਹੈ। ਅੱਜ ਇਥੇ ਪੰਜਾਬ ਭਵਨ ਵਿਖੇ ਯਾਤਰਾ ਨੂੰ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਯਾਤਰਾ ਨੌਜਵਾਨਾਂ ਨੂੰ ਸੈਵ-ਰੁਜ਼ਗਾਰ ਦੇ ਉੱਦਮ ਪ੍ਰਤੀ ਉਤਸ਼ਾਹਤ ਕਰੇਗੀ ਜੋ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਹਾਸਲ ਕਰਨ ਵਿਚ ਸਹਾਈ ਹੋਵੇਗੀ।

Captain Amarinder SinghCaptain Amarinder Singh

ਉਦਯੋਗ ਅਤੇ ਵਪਾਰ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਦੀ ਭਾਈਵਾਲੀ ਨਾਲ ਸੂਬਾ ਭਰ ਵਿਚ ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਚਲਾਉਣ ਦਾ ਉਪਰਾਲਾ ਕੀਤਾ ਹੈ ਜਿਸ ਨਾਲ ਚਾਹਵਾਨ ਨੌਜਵਾਨਾਂ ਅਤੇ ਜ਼ਮੀਨੀ ਪੱਧਰ 'ਤੇ ਖਾਸ ਕਰਕੇ ਦੂਜੀ ਅਤੇ ਤੀਜੀ ਕਤਾਰ ਦੇ ਸ਼ਹਿਰਾਂ ਦੇ ਉੱਦਮੀਆਂ ਦਰਮਿਆਨ ਸਟਾਰਟ ਅੱਪ ਈਕੋ-ਸਿਸਟਮ ਅਤੇ ਸਕਾਊਟ ਬਾਰੇ ਜਾਗਰੂਕਤਾ ਫ਼ੈਲਾਈ ਜਾ ਸਕੇਗੀ।

Captain appealed to RajnathCaptain 

ਉਨ੍ਹਾਂ ਦਸਿਆ ਕਿ ਇਹ ਸਟਾਰਟ ਅੱਪ ਯਾਤਰਾ ਸਰਕਾਰੀ ਨੀਤੀਆਂ ਅਤੇ ਰਿਆਇਤਾਂ ਬਾਰੇ ਜਾਗਰੂਕ ਕਰਨ ਦਾ ਮੰਚ ਮੁਹਈਆ ਕਰਵਾਉਣ ਤੋਂ ਇਲਾਵਾ ਨੌਜਵਾਨਾਂ ਨੂੰ ਅਪਣੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿਚ ਬਦਲਣ ਦਾ ਮੌਕਾ ਪ੍ਰਦਾਨ ਕਰੇਗੀ।  ਬੁਲਾਰੇ ਨੇ ਦਸਿਆ ਕਿ ਸਟਾਰਟ ਅੱਪ ਯਾਤਰਾ ਵਾਲੀ ਵੈਨ 19 ਥਾਵਾਂ 'ਤੇ ਰੁਕੇਗੀ ਅਤੇ ਸੂਬੇ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਖੇ ਇਸ ਦੇ ਕਲੱਸਟਰ ਦੇ ਰੂਪ ਵਿਚ 9 ਕੈਂਪ ਹੋਣਗੇ।

Captain Amarinder SinghCaptain Amarinder Singh

ਇਨ੍ਹਾਂ ਕੈਂਪਾਂ ਵਿਚ ਸ਼ਾਮਲ ਹੋਣ ਲਈ ਚਾਹਵਾਨ ਵਿਦਿਆਰਥੀ/ਨਵੇਂ ਉੱਦਮੀ ਰਜਿਸਟਰਡ ਹੋਣਗੇ ਜਿਥੇ ਉਨ੍ਹਾਂ ਨੂੰ ਨਵਾਂ ਉੱਦਮ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੇ ਪੰਜਾਬ ਭਰ ਵਿਚ 25000 ਤੋਂ ਵੱਧ ਵਿਦਿਆਰਥੀਆਂ ਤਕ ਪਹੁੰਚ ਕਰਨ ਦੀ ਆਸ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement