
ਦਾ ਟ੍ਰਿਬਿਊਨ ਅਖਬਾਰ ਦੇ ਚੀਫ ਨਿਊਜ਼ ਐਡੀਟਰ ਨਾਨਕੀ ਹਾਂਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਪ੍ਰੋ. ਸੁਰਜੀਤ ਹਾਂਸ ਦਾ ਦਿਹਾਂਤ....
ਚੰਡੀਗੜ : ਦਾ ਟ੍ਰਿਬਿਊਨ ਅਖਬਾਰ ਦੇ ਚੀਫ ਨਿਊਜ਼ ਐਡੀਟਰ ਨਾਨਕੀ ਹਾਂਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਪ੍ਰੋ. ਸੁਰਜੀਤ ਹਾਂਸ ਦਾ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ।
File Photo
31 ਅਕਤੂਬਰ 1939 ਨੂੰ ਜਨਮੇ ਪ੍ਰੋ. ਹਾਂਸ ਪੰਜਾਬੀ ਦੇ ਨਾਮਵਰ ਲੇਖਕ ਤੇ ਸਿੱਖ ਇਤਿਹਾਸਕਾਰ ਸਨ। ਉਹਨਾਂ ਦਾ ਦਿਹਾਂਤ ਅੱਜ ਸਵੇਰੇ 6 ਵਜੇ ਹੋਇਆ। ਉਹ ਪੰਜਾਬੀ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਐਵਾਰਡੀ ਸਨ। ਉਹਨਾਂ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ ਸਨ।
File Photo
ਉਹਨਾਂ ਦੀ ਪੁਸਤਕ 'ਮਿੱਟੀ ਦੀ ਢੇਰੀ' ਬਹੁਤ ਪ੍ਰਸਿੱਧ ਹੋਈ ਸੀ। ਉਹਨਾਂ ਨੂੰ ਸ਼ੇਖਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਵਿਚ ਤਰਜਮਾ ਕਰਨ ਦਾ ਮਾਣ ਹਾਸਲ ਸੀ। ਇਸ ਬਦਲੇ ਉਹਨਾਂ ਨੂੰ ਲੰਡਨ ਵਿਚ ਸਨਮਾਨਤ ਵੀ ਕੀਤਾ ਗਿਆ।
File Photo
ਉਹਨਾਂ ਦੇ ਨੇੜਲੇ ਮਿੱਤਰ ਪ੍ਰੇਮ ਪ੍ਰਕਾਸ਼ ਖੰਨਵੀ ਤੇ ਅਮਰਜੀਤ ਚੰਦਨ ਹਨ। ਉਹ ਆਪਣੇ ਪਿੱਛੇ ਆਪਣੀ ਧੀ, ਦੋਹਤਾ ਤੇ ਸੈਂਕੜੇ ਪ੍ਰਸ਼ੰਸਕ ਛੱਡ ਗਏ ਹਨ। ਉਹਨਾਂ ਦੀ ਆਖਰੀ ਰਚਨਾ ਡਾਰਵਵਿਨ ਦੀ ਓਰੀਜਨ ਆਫ ਸਪੀਸੀਜ਼ ਦਾ ਤਰਜਬਾ ਕਰਨਾ ਸੀ।