ਕਿਸਾਨੀ ਸੰਘਰਸ਼ ਨੂੰ ਲਮਕਾਉਣਾ ਚਾਹੁੰਦੀ ਹੈ ਸਰਕਾਰ, ਕਿਸਾਨਾਂ ਨੇ ਵੀ ਘੜੀ ਨਵੀਂ ਰਣਨੀਤੀ
Published : Jan 17, 2021, 10:23 pm IST
Updated : Jan 17, 2021, 10:23 pm IST
SHARE ARTICLE
Farmers Protest
Farmers Protest

ਕਿਸਾਨਾਂ ਦੀ ਸਥਿਤੀ ਦਾ ਫ਼ਾਇਦਾ ਉਠਾਉਣ ਦੀ ਤਾਕ ਵਿਚ ਸਰਕਾਰ

ਚੰਡੀਗੜ੍ਹ : ਕਿਸਾਨੀ ਸੰਘਰਸ਼ ਦੀ ਤੀਬਰਤਾ ਤੋਂ ਘਬਰਾਈ ਕੇਂਦਰ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਸਰਕਾਰ ਦੀ ਮਨਸ਼ਾ ਸੰਘਰਸ਼ ਨੂੰ ਲਮਕਾਉਣ ਦੀ ਹੈ, ਜਦਕਿ ਕਿਸਾਨ ਜਥੇਬੰਦੀਆਂ ਇਸ ਦੇ ਛੇਤੀ ਹੱਲ ਲਈ ਤਤਪਰ ਹਨ। ਭਾਵੇਂ ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਹੀ ਕਹਿੰਦੀਆਂ ਆ ਰਹੀਆਂ ਹਨ ਕਿ ਉਹ 6-6 ਮਹੀਨੇ ਦੇ ਰਾਸ਼ਨ ਲੈ ਕੇ ਆਈਆਂ ਹੋਈਆਂ ਹਨ, ਦੂਜੇ ਪਾਸੇ ਸਰਕਾਰ ਮਸਲੇ ਨੂੰ ਲਮਕਾਉਣ ਨੂੰ ਘੱਟੋ ਘੱਟ ਹਾੜੀ ਫ਼ਸਲਾਂ ਦੀ ਕਟਾਈ ਸੀਜ਼ਨ ਤੱਕ ਲੈ ਕੇ ਜਾਣਾ ਚਾਹੁੰਦੀ ਹੈ। ਇਹ ਅਜਿਹਾ ਸਮਾਂ ਹੁੰਦਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਕਤ ਕਿਸਾਨਾਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ।

Farmer protestFarmer protest

ਦੂਜੇ ਪਾਸੇ ਸਰਕਾਰ ਵੀ ਕਿਸਾਨਾਂ ਦੇ ਇਸੇ ਸਥਿਤੀ ਦਾ ਫ਼ਾਇਦਾ ਉਠਾਉਣ ਦੀ ਤਾਕ ਵਿਚ ਹੈ। ਇਸ ਲਈ ਸਰਕਾਰ ਨੇ ਅਜੇ ਮਾਮਲੇ ਦੇ ਹੱਲ ਦਾ ਕੋਈ ਸੰਕੇਤ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਵੀ ਕਮੇਟੀ ਬਣਾ ਕੇ ਦੋ ਮਹੀਨਿਆਂ ਅੰਦਰ ਰਿਪੋਰਟ ਮੰਗੀ ਹੈ। ਭਾਵ ਸਪਸ਼ਟ ਹੈ ਕਿ ਸਰਕਾਰ ਮਾਰਚ-ਅਪਰੈਲ ਤਕ ਸੰਘਰਸ਼ ਨੂੰ ਲਮਕਾਉਣਾ ਚਾਹੁੰਦੀ ਹੈ। ਸਰਕਾਰ ਨੂੰ ਲੱਗਦਾ ਹੈ ਕਿ ਉਦੋਂ ਕਿਸਾਨਾਂ ਨੂੰ ਵਾਪਸ ਖੇਤਾਂ ਵਿਚ ਪਰਤਣਾ ਹੀ ਪਏਗਾ। ਇਸ ਲਈ ਦੋ ਮਹੀਨੇ ਗੱਲਬਾਤ ਦਾ ਦੌਰ ਚੱਲ ਸਕਦਾ ਹੈ। ਦੂਜੇ ਪਾਸੇ ਕਿਸਾਨ ਵੀ ਇਹ ਸਭ ਜਾਣਦੇ ਹਨ। ਕਿਸਾਨ ਆਪਣੀ ਲਹਿਰ ਨੂੰ ਹਾੜ੍ਹੀ ਦੀ ਫਸਲ ਦੀ ਕਟਾਈ ਤਕ ਨਹੀਂ ਖਿੱਚਣਾ ਚਾਹੁੰਦੇ। 

Farmers ProtestFarmers Protest

ਉਨ੍ਹਾਂ ਦੀ ਕੋਸ਼ਿਸ਼ ਅੰਦੋਲਨ ਨੂੰ ਤੇਜ ਕਰਨ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਮਨਵਾਉਣ ਦੀ ਹੈ। ਇਸ ਲਈ ਕਿਸਾਨ ਸੰਗਠਨਾਂ ਦੇ ਪ੍ਰਮੁੱਖ ਆਗੂ ਹੁਣ ਨਵੀਂ ਕੂਟਨੀਤੀ ਨਾਲ ਅੱਗੇ ਵਧਣ ਦੀ ਤਿਆਰੀ ਕਰ ਰਹੇ ਹਨ। ਕਿਸਾਨ ਲੀਡਰ ਸਰਕਾਰ ‘ਤੇ ਦਬਾਅ ਬਣਾ ਰਹੇ ਹਨ ਕਿ ਫ਼ਸਲ ਦੀ ਕਟਾਈ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ। ਕਿਸਾਨ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਸਰਕਾਰ ਨਾਲ ਹੁਣ ਤਕ 9 ਮੀਟਿੰਗਾਂ ਹੋਈਆਂ ਹਨ, ਪਰ ਕੋਈ ਹੱਲ ਨਹੀਂ ਨਿਕਲਿਆ। 15 ਜਨਵਰੀ ਦੀ ਗੱਲਬਾਤ ਵੀ ਬੇਸਿੱਟਾ ਰਹੀ, ਹੁਣ ਗੱਲਬਾਤ 19 ਜਨਵਰੀ ਨੂੰ ਹੋਵੇਗੀ।

Farmers ProtestFarmers Protest

ਇਸੇ ਦੌਰਾਨ ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਸਰਕਾਰ ਦੇ ਇਹ ਮਨਸੂਬੇ ਵੀ ਕਾਮਯਾਬ ਨਹੀਂ ਹੋਣਗੇ। ਕਿਸਾਨੀ ਸੰਘਰਸ਼ ਹੁਣ ਹੋਂਦ ਦੀ ਲੜਾਈ ਵਿਚ ਤਬਦੀਲ ਹੋ ਚੁੱਕਾ ਹੈ। ਕਿਸਾਨਾਂ ਮੁਤਾਬਕ ਜੇਕਰ ਖੇਤ ਹੀ ਨਾ ਰਹੇ ਤਾਂ ਉਹ ਖੇਤੀ ਜਾਂ ਇਸ ’ਤੇ ਮਿਲਦੀਆਂ ਸਹੂਲਤਾਂ ਨੂੰ ਕੀ ਕਰਨਗੇ। ਪਿਛਲੇ ਦਿਨਾਂ ਦੌਰਾਨ ਐਸ.ਵਾਈ.ਐਲ. ਨਹਿਰ ਦਾ ਮੁੱਦਾ ਉਠਾ ਕੇ ਸਰਕਾਰ ਨੇ ਅਜਿਹੀ ਹੀ ਇਕ ਚਾਲ ਖੇਡਣੀ ਚਾਹੀ ਸੀ। ਪਰ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਖੇਤ ਹੀ ਨਾ ਰਹੇ ਤਾਂ ਉਹ ਪੰਜਾਬ ਕੋਲੋਂ ਲਏ ਪਾਣੀ ਦਾ ਕੀ ਕਰਨਗੇ। ਇਸ ਲਈ ਪਾਣੀ ਸਮੇਤ ਦੂਜੇ ਮੁੱਦਿਆਂ ਦਾ ਕੋਈ ਮਤਲਬ ਨਹੀਂ, ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ।

Farmers ProtestFarmers Protest

ਇਹੀ ਕੁੱਝ ਆਉਂਦੇ ਵਾਢੀ ਦੇ ਸੀਜ਼ਨ ਦੌਰਾਨ ਹੋਣ ਵਾਲਾ ਹੈ। ਕਿਸਾਨ ਇਕ ਸੀਜ਼ਨ ਦੀ ਫ਼ਸਲ ਬਦਲੇ ਭਵਿੱਖ ਦੇ ਮੁੱਦੇ ’ਤੇ ਸਮਝੌਤਾ ਨਹੀਂ ਕਰਨਗੇ। ਇਹੀ ਕਾਰਨ ਹੈ ਕਿ ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕ ਕਿਸਾਨੀ ਅੰਦੋਲਨ ਨੂੰ ਗਰਮੀ, ਸਰਦੀ, ਮੀਂਹ ਹਨੇਰੀ ਅਤੇ ਬਰਸਾਤ ਵਿਚ ਵੀ ਮੁਤਵਾਤਰ ਚੱਲਣ ਦੀ ਭਵਿੱਖਬਾਣੀ ਕਰ ਰਹੇ ਹਨ, ਜਿਸ ਦੀ ਮਿਸਾਲ ਕਿਸਾਨ ਪਿਛਲੇ ਦਿਨਾਂ ਦੌਰਾਨ ਕੜਾਕੇ ਦੀ ਠੰਡ ਅਤੇ ਮੀਂਹ ਹਨੇਰੀ ਨੂੰ ਪਿੰਡੇ ਹੰਢਾ ਕੇ ਦੇ ਚੁੱਕੇ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement