ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੇ ਦਿਤਾ ਅਸਤੀਫ਼ਾ
Published : Jan 17, 2021, 12:20 am IST
Updated : Jan 17, 2021, 12:20 am IST
SHARE ARTICLE
image
image

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੇ ਦਿਤਾ ਅਸਤੀਫ਼ਾ

ਨਵੀਂ ਦਿੱਲੀ, 16 ਜਨਵਰੀ : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਏ.) ਦੀ ਇਸ ਸਾਲ ਚੋਣ ਕਰਵਾਉਣ ਲਈ ਗਠਿਤ ਚੋਣ ਕਮੇਟੀ ਦੇ ਸਾਰੇ ਤਿੰਨ ਮੈਂਬਰਾਂ ਨੇ ਅਸਤੀਫ਼ੇ ਦੇ ਦਿਤੇ। ਐੱਸ.ਸੀ.ਬੀ.ਏ. ਚੋਣਾਂ 2020-2021 ਲਈ ਚੋਣ ਕਮੇਟੀ ਦਾ ਪ੍ਰਧਾਨ ਸੀਨੀਅਰ ਐਡਵੋਕੇਟ ਜੈਦੀਪ ਗੁਪਤਾ ਨੂੰ ਬਣਾਇਆ ਗਿਆ ਸੀ। ਕਮੇਟੀ ’ਚ ਹਰੇਨ ਪੀ ਰਾਵਲ ਅਤੇ ਨਕੁਲ ਦੀਵਾਨ ਵੀ ਸ਼ਾਮਲ ਸਨ। ਐੱਸ.ਸੀ.ਬੀ.ਏ. ਦੇ ਕਾਰਜਕਾਰੀ ਸਕੱਤਰ ਰੋਹਿਤ ਪਾਂਡੇ ਨੂੰ ਭੇਜੀ ਸਾਂਝੀ ਚਿੱਠੀ ’ਚ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਡਿਜੀਟਲ ਮਾਧਿਅਮ ਨਾਲ ਚੋਣ ਕਰਵਾਉਣਾ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਲਈ ਡਿਜੀਟਲ ਕੰਪਨੀ ਐੱਨ.ਐੱਸ.ਡੀ.ਐੱਲ. ਨਾਲ ਗੱਲ ਕੀਤੀ ਸੀ। 
ਚਿੱਠੀ ’ਚ ਕਿਹਾ ਗਿਆ ਹੈ ਕਿ ਐੱਨ.ਐੱਸ.ਡੀ.ਐੱਲ. ਨਾਲ ਮਸੌਦਾ ਸਮਝੌਤਾ ਅਤੇ ਡਿਜੀਟਲ ਤਰੀਕੇ ਨਾਲ ਚੋਣ ਕਰਵਾਉਣ ’ਚ ਆਉਣ ਵਾਲੇ ਅਨੁਮਾਨਤ ਖਰਚ ਦੀ ਜਾਣਕਾਰੀ 14 ਜਨਵਰੀ ਨੂੰ ਐੱਸ.ਸੀ.ਬੀ.ਏ. ਦੀ ਕਾਰਜਕਾਰੀ ਕਮੇਟੀ ਨੂੰ ਭੇਜ ਦਿਤੀ ਸੀ। ਚਿੱਠੀ ’ਚ ਕਮੇਟੀ ਦੇ ਮੈਂਬਰਾਂ ਨੇ ਕਿਹਾ,‘‘ਸਾਨੂੰ ਕਾਰਜਕਾਰੀ ਕਮੇਟੀ ਤੋਂ 14 ਜਨਵਰੀ ਨੂੰ ਪਾਸ ਪ੍ਰਸਤਾਵ ਮਿਲਿਆ। ਇਸ ’ਚ ਕੁਝ ਫ਼ੈਸਲੇ ਲਏ ਗਏ ਸਨ। ਇਸ ਘਟਨਾਕ੍ਰ੍ਰਮ ਨੂੰ ਅਸੀਂ ਐੱਸ.ਸੀ.ਬੀ.ਏ. ਦੀ ਕਾਰਜਕਾਰੀ ਕਮੇਟੀ ਵਲੋਂ ਸਾਡੇ ਨਿਰਦੇਸ਼ਾਂ ਨੂੰ ਮੰਨਣ ਤੋਂ ‘ਇਨਕਾਰ’ ਦੇ ਰੂਪ ’ਚ ਦੇਖਦੇ ਹਾਂ।’’
ਕਮੇਟੀ ਦੇ ਮੈਂਬਰਾਂ ਨੇ ਚਿੱਠੀ ’ਚ ਕਿਹਾ ਕਿ ਕਮੇਟੀ ਦੇ ਮੈਂਬਰਾਂ ਦੇ ਤੌਰ ’ਤੇ ਚੋਣ ਕਰਵਾਉਣ ਲਈ ਅਪਣੇ ਕਰਤਵਾਂ ਦਾ ਪਾਲਣ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਹੈ। ਬਾਰ ਐਸੋਸੀਏਸ਼ਨ ਦੇ ਕੁੱਝ ਨੇਤਾ ਡਿਜੀਟਲ ਮਾਧਿਅਮ ਨਾਲ ਚੋਣਾਂ ਕਰਵਾਉਣ ਦੇ ਵਿਰੁਧ ਹਨ ਅਤੇ ਇਸ ਤਰ੍ਹਾਂ ਦੀ ਵਿਵਸਥਾ ਚਾਹੁੰਦੇ ਹਨ, ਜਿਸ ’ਚ ਵਕੀਲਾਂ ਨੂੰ ਖੁਦ ਜਾ ਕੇ ਵੋਟ ਦੇਣ ਦੇ ਨਾਲ ਹੀ ਆਨਲਾਈਨ ਵੋਟ ਦੇਣ ਦੀ ਵੀ ਸਹੂਲਤ ਹੋਵੇ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਐੱਸ.ਸੀ.ਬੀ.ਏ. ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਅਸਤੀਫ਼ਾ ਦੇ ਦਿਤਾ ਸੀ।    (ਪੀਟੀਆਈ)

    
    
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement