ਬਰਡ ਫ਼ਲੂ : ਮਹਾਰਾਸ਼ਟਰ ’ਚ ਮਾਰੇ ਜਾਣਗੇ 2 ਹਜ਼ਾਰ ਤੋਂ ਵੱਧ ਪੰਛੀ
Published : Jan 17, 2021, 12:24 am IST
Updated : Jan 17, 2021, 12:24 am IST
SHARE ARTICLE
image
image

ਬਰਡ ਫ਼ਲੂ : ਮਹਾਰਾਸ਼ਟਰ ’ਚ ਮਾਰੇ ਜਾਣਗੇ 2 ਹਜ਼ਾਰ ਤੋਂ ਵੱਧ ਪੰਛੀ

ਔਰੰਗਾਬਾਦ, 16 ਜਨਵਰੀ : ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ’ਚ ਪਰਭਣੀ ਅਤੇ ਬੀੜ ਜ਼ਿਲਿ੍ਹਆਂ ਦੇ 2 ਪਿੰਡਾਂ ’ਚ ਮਰੀਆਂ ਮੁਰਗੀਆਂ ਦੇ ਨਮੂਨੇ ਦੀ ਜਾਂਚ ’ਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਸਨਿਚਰਵਾਰ ਨੂੰ 2 ਹਜ਼ਾਰ ਤੋਂ ਵੱਧ ਪੰਛੀਆਂ ਨੂੰ ਮਾਰਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜੋਨ ਐਲਾਨ ਕੀਤਾ ਗਿਆ ਹੈ ਅਤੇ ਉੱਥੇ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਇਨ੍ਹਾਂ ਇਲਾਕਿਆਂ ’ਚ ਮੁਰਗੀਆਂ ਨੂੰ ਲਿਆਉਣਾ-ਲਿਜਾਉਣਾ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਕੁਪਤਾ ਅਤੇ ਲੋਖੰਡੀ ਸਾਵਰਗਾਂਵ ’ਚ ਮਰੀਆਂ ਮੁਰਗੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਸੀ। ਸ਼ੁਕਰਵਾਰ ਰਾਤ ਆਈ ਰਿਪੋਰਟ ‘ਚ ਬਰਡ ਫਲੂ ਦੀ ਪੁਸ਼ਟੀ ਹੋਈ।‘‘ ਜਲਿ੍ਹਾ ਅਧਿਕਾਰੀ ਦੀਪਕ ਮੁਗਲੀਕਰ ਨੇ ਕਿਹਾ ਕਿ ਕੁਪਤਾ ‘ਚ ਸ਼ਨੀਵਾਰ ਨੂੰ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਕਰੀਬ 468 ਪੰਛੀਆਂ ਨੂੰ ਮਾਰਿਆ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਡਾ. ਰਵੀ ਸੁਰੇਵਾਡ ਨੇ ਕਿਹਾ ਕਿ ਲੋਖੰਡੀ ਸਾਵਰਗਾਂਵ ’ਚ ਕਰੀਬ 1600 ਪੰਛੀਆਂ ਨੂੰ ਮਾਰਿਆ ਜਾ ਸਕਦਾ ਹੈ। ਮਹਾਰਾਸ਼ਟਰ ’ਚ ਹੁਣ ਤਕ 3,949 ਪੰਛੀਆਂ ਨੂੰ ਮਾਰਿਆ ਜਾ ਚੁਕਿਆ ਹੈ। 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement