Mukerian News: ਪੰਜਾਬ 'ਚ ਚੜ੍ਹਦੀ ਸਵੇਰ ਵਾਪਰਿਆ ਹਾਦਸਾ, 4 ਪੁਲਿਸ ਮੁਲਾਜ਼ਮਾਂ ਦੀ ਹੋਈ ਮੌਤ

By : GAGANDEEP

Published : Jan 17, 2024, 9:18 am IST
Updated : Jan 17, 2024, 3:30 pm IST
SHARE ARTICLE
 4 police personnel died Mukerian News in punjabi
 4 police personnel died Mukerian News in punjabi

Mukerian News: ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

 4 police personnel died Mukerian News in punjabi : ਮੁਕੇਰੀਆਂ 'ਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ। ਇਥੇ ਪੰਜਾਬ ਪੁਲਿਸ ਦੀ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ਵਿਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਦੇ ਚੱਲਦਿਆਂ ਇਹ ਵੱਡਾ ਹਾਦਸਾ ਵਾਪਰਿਆ ਹੈ।

ਇਹ ਵੀ ਪੜ੍ਹੋ: Delhi News: ਭਾਜਪਾ ਰਾਜ ਸਭਾ 'ਚ ਨੌਜਵਾਨਾਂ ਨੂੰ ਦੇਵੇਗੀ ਮੌਕਾ, ਰਾਜਨੀਤਿਕ ਸਮਝ ਵਧਾਉਣ ਲਈ ਬਣਾਵੇਗੀ ਸਿਖਲਾਈ ਕੇਂਦਰ  

ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੀ ਬੱਸ ਜਲੰਧਰ ਦੇ ਪੀ. ਏ. ਪੀ. ਤੋਂ ਗੁਰਦਾਸਪੁਰ ਜਾ ਰਹੀ ਸੀ। ਮੁਕੇਰੀਆਂ 'ਚ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਦੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Pakistan News: ਈਰਾਨ ਦੇ ਹਵਾਈ ਹਮਲੇ ਨਾਲ ਹਿੱਲਿਆ ਪਾਕਿਸਤਾਨ, ਤਬਾਹ ਕੀਤੇ ਅਤਿਵਾਦੀਆਂ ਦੇ ਟਿਕਾਣੇ 

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਬੱਸ ਜਲੰਧਰ ਦੇ ਪੀ. ਏ. ਪੀ. ਤੋਂ ਗੁਰਦਾਸਪੁਰ ਜਾ ਰਹੀ ਸੀ। ਮੁਕੇਰੀਆਂ 'ਚ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਦੀ ਬੱਸ ਖੜ੍ਹੇ ਟਰਾਲੇ ਨਾਲ ਟਕਰਾ ਗਈ, ਜਿਸ ਦੌਰਾਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

Gurpreet Singh
Gurpreet Singh

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 18 ਪੁਲਿਸ ਮੁਲਾਜ਼ਮ ਸਵਾਰ ਸਨ। ਹਾਦਸੇ ਵਿੱਚ ਲੇਡੀ ਕਾਂਸਟੇਬਲ ਸ਼ਾਲੂ ਰਾਣਾ (7 ਬਟਾਲੀਅਨ ਪੀਏਪੀ ਜਲੰਧਰ), ਏਐਸਆਈ ਹਰਦੇਵ ਸਿੰਘ (75 ਬਟਾਲੀਅਨ ਪੀਏਪੀ ਜਲੰਧਰ) ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ (ਗੁਰਦਾਸਪੁਰ ਪੁਲਿਸ) ਦੀ ਮੌਤ ਹੋ ਗਈ।

Shallu Rana Shallu Rana

ਜਾਣਕਾਰੀ ਮੁਤਾਬਕ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਕੰਪਲੈਕਸ ਦੇ ਮੁਲਾਜ਼ਮਾਂ ਨੇ ਗੁਰਦਾਸਪੁਰ 'ਚ ਕਾਨੂੰਨ ਵਿਵਸਥਾ ਦੀ ਡਿਊਟੀ 'ਤੇ ਜਾਣਾ ਸੀ। ਇਸ ਦੇ ਲਈ ਗੁਰਦਾਸਪੁਰ ਤੋਂ ਮੁਲਾਜ਼ਮਾਂ ਨੂੰ ਲੈਣ ਲਈ ਰਾਤ ਨੂੰ ਹੀ ਬੱਸ ਪੀ.ਏ.ਪੀ ਪਹੁੰਚ ਗਈ ਸੀ। ਡਰਾਈਵਰ ਗੁਰਪ੍ਰੀਤ ਨੂੰ ਮੁਲਾਜ਼ਮਾਂ ਨੂੰ ਲਿਆਉਣ ਦੀ ਡਿਊਟੀ ਲਗਾਈ ਗਈ ਸੀ। ਸਾਰਿਆਂ ਨੇ ਸਵੇਰੇ ਅੱਠ ਵਜੇ ਗੁਰਦਾਸਪੁਰ ਵਿੱਚ ਰਿਪੋਰਟ ਕਰਨੀ ਸੀ ਪਰ  6.30 ਵਜੇ ਮੁਕੇਰੀਆਂ ਦੇ ਬੱਸ ਸਟੈਂਡ ਆਇਮਾ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਦੀ ਬੱਸ ਹਾਈਵੇਅ ’ਤੇ ਖੜ੍ਹੇ ਟਰਾਲੇ ਵਿੱਚ ਜਾ ਵੱਜੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from 4 police personnel died Mukerian News in punjabi,  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement