Punjab News: ਕੈਨੇਡਾ ਤੋਂ ਆਇਆ ਨੌਜਵਾਨ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ; ਪਤਨੀ ਨੂੰ ਵਿਦੇਸ਼ ਲਿਜਾਉਣ ਬਦਲੇ ਮੰਗੇ 30 ਲੱਖ ਰੁਪਏ
Published : Jan 17, 2024, 4:06 pm IST
Updated : Jan 17, 2024, 4:06 pm IST
SHARE ARTICLE
NRI return from Canada arrested at Delhi Airport
NRI return from Canada arrested at Delhi Airport

ਜਲੰਧਰ ਦੇ ਥਾਣਾ ਨੂਰਮਹਿਲ ਵਿਚ ਦਰਜ ਹੋਇਆ ਸੀ ਮਾਮਲਾ

Punjab News: 3 ਸਾਲ ਬਾਅਦ ਕੈਨੇਡਾ ਤੋਂ ਪਰਤੇ ਐਨ.ਆਰ.ਆਈ. ਨੌਜਵਾਨ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਸੰਤੋਸ਼ ਸਿੰਘ ਵਾਸੀ ਐਡਿੰਗਟਨ, ਕੈਨੇਡਾ ਵਜੋਂ ਹੋਈ ਹੈ। ਮੁਲਜ਼ਮ ਵਿਰੁਧ 18 ਜਨਵਰੀ 2023 ਨੂੰ ਆਈਪੀਸੀ ਦੀ ਧਾਰਾ 498-ਏ, 406 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਲੜਕੇ ਨੂੰ ਵਿਆਹ ਤੋਂ ਬਾਅਦ ਅਪਣੀ ਪਤਨੀ ਨੂੰ ਧੋਖਾ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਵਿੰਦਰ ਸਿੰਘ 'ਤੇ ਇਲਜ਼ਾਮ ਹੈ ਕਿ ਉਸ ਨੇ ਵਿਆਹ ਤੋਂ ਬਾਅਦ ਅਪਣੀ ਪਤਨੀ ਨੂੰ ਕੈਨੇਡਾ ਬੁਲਾਉਣ ਦੇ ਨਾਂਅ 'ਤੇ ਉਸ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਜਦੋਂ ਪਤਨੀ ਨੇ ਉਸ ਨੂੰ ਪੈਸੇ ਨਹੀਂ ਦਿਤੇ ਤਾਂ ਵੀਜ਼ਾ ਲੈਣ ਦੀ ਬਜਾਏ ਉਸ ਨੇ ਅਪਣੀ ਪਤਨੀ ਨੂੰ ਤਲਾਕ ਦੇ ਕਾਗਜ਼ ਭੇਜ ਦਿਤੇ। ਪੀੜਤ ਪ੍ਰਵਾਰ ਵਲੋਂ ਨੌਜਵਾਨ ’ਤੇ ਵਿਦੇਸ਼ ਵਿਚ ਦੂਜਾ ਵਿਆਹ ਕਰਨ ਦਾ ਇਲਜ਼ਾਮ ਵੀ ਲਾਗਇਆ ਗਿਆ।

ਜਲੰਧਰ ਪੁਲਿਸ ਨੇ ਨੌਜਵਾਨ ਵਿਰੁਧ ਪੁਲਿਸ ਨੇ ਐਲਓਸੀ ਜਾਰੀ ਕੀਤੀ ਸੀ। ਮੰਗਲਵਾਰ ਸ਼ਾਮ ਨੂੰ ਜਦੋਂ ਉਹ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਇਸ ਮਾਮਲੇ ਦੀ ਸੂਚਨਾ ਜਲੰਧਰ ਪੁਲਿਸ ਨੂੰ ਦਿਤੀ ਗਈ। ਇਸ ਤੋਂ ਬਾਅਦ ਨੂਰਮਹਿਲ ਪੁਲਿਸ ਉਕਤ ਨੌਜਵਾਨ ਨੂੰ ਲੈਣ ਲਈ ਦਿਲੀ ਰਵਾਨਾ ਹੋ ਗਈ। ਜਲਦੀ ਹੀ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਇਸ ਮਾਮਲੇ 'ਚ ਕਿਸੇ ਹੋਰ ਦੋਸ਼ੀ ਦੀ ਭੂਮਿਕਾ ਨਜ਼ਰ ਆਉਂਦੀ ਹੈ ਤਾਂ ਪੁਲਿਸ ਉਸ ਵਿਰੁਧ ਵੀ ਕਾਰਵਾਈ ਕਰ ਸਕਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਕੋਦਰ (ਜਲੰਧਰ) ਦੇ ਨੂਰਮਹਿਲ ਰੋਡ 'ਤੇ ਮੁਹੱਲਾ ਗੁਜਰਾਂ ਦੀ ਵਸਨੀਕ ਪੀੜਤਾ ਨੇ ਪੁਲਿਸ ਨੂੰ ਦਸਿਆ, "ਮੈਂ ਘਰੇਲੂ ਔਰਤ ਹਾਂ। ਲਗਭਗ 5 ਸਾਲ ਪਹਿਲਾਂ, ਉਸ ਦੇ ਰਿਸ਼ਤੇਦਾਰਾਂ ਦੁਆਰਾ ਕੈਨੇਡਾ ਵਿਚ ਇਕ ਮੈਟ੍ਰੀਮੋਨੀਅਲ ਸਾਈਟ 'ਤੇ ਇਕ ਪ੍ਰੋਫਾਈਲ ਬਣਾਈ ਗਈ ਸੀ। ਜਿਥੇ ਰਿਸ਼ਤੇਦਾਰਾਂ ਰਾਹੀਂ ਉਕਤ ਮੁਲਜ਼ਮ ਨਾਲ ਗੱਲਬਾਤ ਸ਼ੁਰੂ ਹੋਈ। ਇਸ ਮਗਰੋਂ ਉਹ 2018 ਵਿਚ ਭਾਰਤ ਵਿਚ ਉਸ ਦੇ ਘਰ ਵੀ ਆਇਆ। ਦੋਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। ਦੋਵਾਂ ਨੇ 17 ਨਵੰਬਰ 2018 ਨੂੰ ਮੰਗਣੀ ਕੀਤੀ ਸੀ। ਮੰਗਣੀ ਤੋਂ ਬਾਅਦ ਉਹ ਵਾਪਸ ਕੈਨੇਡਾ ਚਲਾ ਗਿਆ। ਦੁਬਾਰਾ ਵਾਪਸ ਆਉਣ 'ਤੇ 15 ਦਸੰਬਰ 2019 ਨੂੰ ਦੋਵਾਂ ਨੇ ਰਵਿਦਾਸ ਮੰਦਰ ਨੂਰਮਹਿਲ 'ਚ ਵਿਆਹ ਕਰਵਾ ਲਿਆ। ਵਿਆਹ 'ਤੇ ਲਗਭਗ 25 ਲੱਖ ਰੁਪਏ ਖਰਚ ਕੀਤੇ ਗਏ ਸਨ, ਜਿਸ ਤੋਂ ਬਾਅਦ ਉਹ ਵਾਪਸ ਚਲਾ ਗਿਆ”।

ਪੀੜਤ ਦਾ ਇਲਜ਼ਾਮ ਹੈ ਕਿ ਵਿਆਹ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਮੁਲਜ਼ਮ ਨੇ ਉਸ ਦੇ ਪ੍ਰਵਾਰ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿਤੇ। ਇਸ ਦੌਰਾਨ 29 ਅਪ੍ਰੈਲ, 2020 ਨੂੰ ਮੁਲਜ਼ਮ ਵਾਪਸ ਕੈਨੇਡਾ ਲਈ ਰਵਾਨਾ ਹੋ ਗਿਆ। ਜਦੋਂ ਪੀੜਤਾ ਨੇ ਉਸ ਨੂੰ ਕੈਨੇਡਾ ਬੁਲਾਉਣ ਲਈ ਕਿਹਾ ਤਾਂ ਨੌਜਵਾਨ ਨੇ ਉਸ ਤੋਂ 30 ਲੱਖ ਰੁਪਏ ਮੰਗੇ। ਇਸ ਤੋਂ ਬਾਅਦ ਜਦੋਂ ਪੀੜਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੇ ਪੀੜਤ ਨੂੰ ਤਲਾਕ ਦੇ ਕਾਗਜ਼ ਭੇਜ ਦਿਤੇ। ਇਸ ਤੋਂ ਬਾਅਦ ਪੀੜਤ ਪ੍ਰਵਾਰ ਨੇ ਜਲੰਧਰ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ। ਲੰਬੀ ਜਾਂਚ ਤੋਂ ਬਾਅਦ ਪੁਲਿਸ ਨੇ ਪਿਛਲੇ ਸਾਲ ਮਾਮਲਾ ਦਰਜ ਕੀਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਏਅਰਪੋਰਟ ਅਥਾਰਟੀ ਨੇ ਜਲੰਧਰ ਪੁਲਿਸ ਨੂੰ ਗੁਰਵਿੰਦਰ ਦੇ ਆਉਣ ਬਾਰੇ ਸੂਚਿਤ ਕੀਤਾ ਸੀ। ਗੁਰਵਿੰਦਰ ਦਾ ਐਲਓਸੀ ਜਲੰਧਰ ਪੁਲਿਸ ਨੇ ਜਾਰੀ ਕੀਤਾ ਸੀ। ਜਿਵੇਂ ਹੀ ਉਹ ਏਅਰਪੋਰਟ ਅੰਦਰ ਦਾਖਲ ਹੋਇਆ, ਏਅਰਪੋਰਟ ਅਥਾਰਟੀ ਨੂੰ ਪਤਾ ਲੱਗਿਆ ਕਿ ਉਸ ਵਿਰੁਧ ਜਲੰਧਰ ਦੇ ਥਾਣਾ ਨੂਰਮਹਿਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 (For more Punjabi news apart from Punjab News NRI return from Canada arrested at Delhi Airport, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement