
ਕਿਹਾ, ਅਕਾਲੀਆਂ ਨੇ ਜੋ ਪੰਜਾਬ ਦਾ ਨੁਕਸਾਨ ਕੀਤਾ ਹੈ ਹੋਰ ਕਿਸੇ ਪਾਰਟੀ ਨੇ ਨਹੀਂ ਕੀਤਾ।
ਅਸੀਂ ਜਾਣਦੇ ਹਾਂ ਕਿ ਪਿੱਛਲੇ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਆਪਣੇ ਗੁਨਾਹ ਕਬੂਲੇ ਸਨ ਤੇ ਅਕਾਲ ਤਖ਼ਤ ਨੇ ਉਨ੍ਹਾਂ ਨੂੰ ਸਜ਼ਾ ਵੀ ਸੁਣਾਈ ਸੀ, ਜਿਸ ਦੌਰਾਨ ਉਨ੍ਹਾਂ ’ਤੇ ਨਰਾਇਣ ਸਿੰਘ ਚੌੜਾ ਵਲੋਂ ਜਾਨਲੇਵਾ ਹਮਲਾ ਵੀ ਕੀਤਾ ਗਿਆ ਸੀ। ਹੁਣ ਸੁਖਬੀਰ ਸਿੰਘ ਬਾਦਲ ਦਾ ਇਕ ਨਵਾਂ ਬਿਆਨ ਸਾਹਮਣੇ ਆਇਆ ਕਿ ਉਨ੍ਹਾਂ ਆਪਣੇ ਗੁਨਾਹ ਇਸ ਲਈ ਕਬੂਲੇ ਸੀ ਕਿ ਇਹ ਮਸਲਾ ਮੁੱਕ ਜਾਵੇ ਤੇ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਜਦੋਂ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਤਾਂ ਉਹ ਉਸ ਸਮੇਂ ਦੇਸ਼ ’ਚ ਨਹੀਂ ਸਨ।
ਹੁਣ ਇਹ ਦੇਖਣਾ ਹੈ ਕਿ ਜੋ ਗੁਨਾਹ ਸੁਖਬੀਰ ਬਾਦਲ ਵਲੋਂ ਕਬੂਲੇ ਗਏ ਸਨ, ਉਹ ਝੂਠ ਹਨ ਜਾਂ ਫਿਰ ਸੁਖਬੀਰ ਬਾਦਲ ਦਾ ਕਬੂਲਨਾਮਾ ਝੂਠਾ ਹੈ। ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੰਗਤ ਨੇ ਕਿਹਾ ਕਿ ਲੋਕਾਂ ਨੇ ਅਕਾਲੀਆਂ ਨੂੰ ਪੰਜਾਬ ’ਚ 15 ਸਾਲ ਜਿੱਤਾ ਕੇ ਸਰਕਾਰ ਬਣਾਉਣ ਦਾ ਮੌਕਾ ਦਿਤਾ। ਜਿਸ ਕਰ ਕੇ ਅਕਾਲੀਆਂ ਤੇ ਬਾਦਲਕਿਆਂ ਨੇ ਪੰਜਾਬ ’ਤੇ ਰਾਜ ਕੀਤਾ।
ਉਨ੍ਹਾਂ ਕਿਹਾ ਕਿ ਜਿਸ ਦੌਰਾਨ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਘਟਨਾਵਾਂ ਵਾਪਰੀਆਂ, ਜਿਵੇਂ ਬਰਗਾੜੀ ਕਾਂਡ, ਬੇਅਦਬੀਆਂ, ਲੋਕਾਂ ਨੂੰ ਧਮਕਾਉਣਾ, ਨੌਜਵਾਨਾਂ ’ਤੇ ਗੋਲੀਆਂ ਚਲਾਉਣੀਆਂ, ਸੋਦਾ ਸਾਧ ਨੂੰ ਮੁਆਫ਼ੀ ਦਿਵਾਉਣੀ ਆਦਿ ਕਰ ਕੇ ਇਨ੍ਹਾਂ ਨੇ ਪੰਜਾਬੀਆਂ ਜਾਂ ਫਿਰ ਪੰਜਾਬ ਦੇ ਲੋਕਾਂ ਤੇ ਸਿੱਖ ਕੌਮ ਨੂੰ ਦਰੜ ਕੇ ਰੱਖ ਦਿਤਾ। ਉਨ੍ਹਾਂ ਕਿਹਾ ਕਿ ਜਿੰਨਾ ਅਕਾਲੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ ਹੋਰ ਕਿਸੇ ਪਾਰਟੀ ਨੇ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਮੁਆਫ਼ੀ ਮੰਗੀ, ਬਰਤਨ ਮਾਂਜੇ ਤੇ ਡਰਾਮੇ ਕੀਤੇ ਤੇ ਸੁਖਬੀਰ ਬਾਦਲ ਵਲੋਂ ਕਿਹਾ ਗਿਆ ਕਿ ਜਾਣੇ ਅਣਜਾਣੇ ’ਚ ਹੋਈਆਂ ਗਲਤੀਆਂ ਦੀ ਅਸੀਂ ਮੁਆਫ਼ੀ ਮੰਗਦੇ ਹਨ ਤੇ ਬਾਅਦ ਵਿਚ ਬਿਆਨ ਦਿੰਦੇ ਹਨ ਕਿ ਅਸੀਂ ਆਪਣੇ ਗੁਨਾਹ ਇਸ ਲਈ ਕਬੂਲੇ ਹਨ ਕਿ ਇਹ ਮਸਲਾ ਮੁੱਕ ਜਾਵੇ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰ ਬੰਦਿਆਂ ਲਈ ਬਹੁਤ ਮਾੜੀਆਂ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਅਕਾਲ ਤਖ਼ਤ ਨੇ ਜੋ ਸਜ਼ਾ ਸੁਣਾਈ ਉਨ੍ਹਾਂ ਇਨ੍ਹਾਂ ਪੂਰੀ ਕਰਨੀ ਚਾਹੀਦੀ ਸੀ, ਪਰ ਅਕਾਲੀਆਂ ਨੇ ਉਥੇ ਵੀ ਡਰਾਮੇ ਕੀਤੇ ਜਿਸ ਨਾਲ ਪੰਜਾਬੀਆਂ ਦੇ ਹਿਰਦੇ ਬਲੂੰਦਰੇ ਗਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਜੋ ਆਪਣੀ ਲੱਤ ’ਤੇ ਪਲਸਤਰ ਵੀ ਕਰਵਾਈਆ ਸੀ ਉਹ ਵੀ ਝੁੱਠਾ ਸੀ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਵੀ ਇਨ੍ਹਾਂ ਨੇ ਹੀ 8 ਸਾਲ ਜੇਲ ਅੰਦਰ ਡੱਕ ਕੇ ਰੱਖਿਆ ਜੋ ਆਖਰ ਵਿਚ ਬੰਦੀ ਸਿੰਘਾਂ ਲਈ ਲੜਦਾ ਹੋਇਆ ਆਪਣੇ ਪਰਾਣ ਤਿਆਗ ਗਿਆ।
ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰਾਂ ਨੂੰ ਬੇਨਤੀ ਕੀਤੀ ਕਿ ਸੁਖਬੀਰ ਬਾਦਲ ਤੇ ਹੋਰ ਪਾਏ ਗਏ ਦੋਸ਼ੀ ਅਕਾਲੀਆਂ ਨੂੰ ਛੇਤੀ ਤੋਂ ਛੇਤੀ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਬ ਦੇ ਲੋਕਾਂ ਤੇ ਪੰਥ ਦੇ ਦੋਸ਼ੀਆਂ ਨੂੰ ਪੰਥ ਵਿਚ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬੀਆਂ ਦੇ ਕੀ ਬਣ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਅਕਸਰ ਪੜ੍ਹਦੇ ਸੀ ਕਿ ਸੁੱਖਾ ਗੱਪੀ ਜੋ ਹੁਣ ਸੁਖਬੀਰ ਸਿੰਘ ਨੇ ਇਕ ਬਿਆਨ ਦੇ ਕੇ ਸੱਚ ਸਾਬਤ ਕਰ ਦਿਤਾ ਕਿ ਉਹ ਸੱਚ ’ਚ ਹੀ ਸੁੱਖਾ ਗੱਪੀ ਹੈ।