ਪੰਜਾਬ ਕਲਾ ਭਵਨ 'ਚ ਦੂਜੇ ਦਿਨ ਆਲਮੀ ਪੰਜਾਬੀ ਕਾਨਫ਼ਰੰਸ
Published : Feb 17, 2019, 8:50 am IST
Updated : Feb 17, 2019, 8:50 am IST
SHARE ARTICLE
Punjabi Conference in Punjab Kala Bhavan
Punjabi Conference in Punjab Kala Bhavan

ਆਲਮੀ ਪੰਜਾਬੀ ਕਾਨਫ਼ਰੰਸ ਪੰਜਾਬੀਆਂ ਨੂੰ ਸਵੈ ਪੜਚੋਲ ਦਾ ਇਕ ਅਜਿਹਾ ਮੰਚ ਪ੍ਰਦਾਨ ਕਰਦੀ ਹੈ......

ਚੰਡੀਗੜ੍ਹ : ਆਲਮੀ ਪੰਜਾਬੀ ਕਾਨਫ਼ਰੰਸ ਪੰਜਾਬੀਆਂ ਨੂੰ ਸਵੈ ਪੜਚੋਲ ਦਾ ਇਕ ਅਜਿਹਾ ਮੰਚ ਪ੍ਰਦਾਨ ਕਰਦੀ ਹੈ, ਜਿੱਥੇ ਅਸੀਂ ਸਮੂਹ ਪੰਜਾਬੀ, ਚਾਹੇ ਉਹ ਦੁਨੀਆ ਦੇ ਕਿਸੇ ਕੋਨੇ ਵਿਚ ਵਸਦੇ ਹੋਣ, ਇਕ ਥਾਂ ਇਕੱਤਰ ਹੋ ਕੇ ਪੰਜਾਬੀ ਭਾਈਚਾਰੇ ਦੀਆਂ ਚੁਨੌਤੀਆਂ, ਸਮੱਸਿਆਵਾਂ ਤੇ ਉਨ੍ਹਾਂ ਦੇ ਵਿਸਥਾਰ ਨੂੰ ਲੈ ਕੇ ਚਰਚਾਵਾਂ ਕਰਨ ਦਾ ਮੌਕਾ ਮਿਲਦਾ ਹੈ। ਇਹ ਵਿਚਾਰ ਦੂਜੀ ਆਲਮੀ ਪੰਜਾਬੀ ਕਾਨਫ਼ਰੰਸ ਦੇ ਮੰਚ ਉਤੋਂ ਯੂ.ਕੇ. ਤੋਂ ਪੰਜਾਬੀ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਪ੍ਰਗਟ ਕੀਤੇ। ਤਨਮਨਜੀਤ ਢੇਸੀ ਨੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਦੁਨੀਆ 'ਚ ਕਿਤੇ ਵੀ ਵਸ ਜਾਈਏ,

ਪਰ ਅੱਜ ਸਾਨੂੰ ਅਪਣਾ ਸਭਿਆਚਾਰ, ਅਪਣੀ ਭਾਸ਼ਾ ਤੇ ਅਪਣੀ ਹੋਂਦ ਨੂੰ ਸਹੀ ਦਿਸ਼ਾ ਵਿਚ ਕਾਇਮ ਰੱਖਣ ਲਈ ਅਪਣੀਆਂ ਨਵੀਆਂ ਪੀੜ੍ਹੀਆਂ ਨੂੰ ਨਾਲ ਜੋੜ ਕੇ ਰੱਖਣਾ ਹੋਵੇਗਾ।  “ਬਹੁਵੰਨੇ, ਰੰਗਾਰੰਗ, ਲੋਕਤੰਤਰਿਕ, ਅਸਹਿਮਤੀ ਵਾਲੇ, ਤਰਕ ਪ੍ਰਧਾਨ ਸਮਾਜ ਤੇ ਸੱਭਿਆਚਾਰ ਦੀ ਰਾਖੀ ਲਈ ਪੰਜਾਬੀਆਂ ਨੂੰ ਲੜਨਾ ਪੈਣਾ ਹੈ। ਵਿਵੇਕ, ਤਰਕ, ਅਸਹਿਮਤੀ ਨਾਲ ਲੈ ਕੇ ਚੱਲਣ ਦਾ ਸਲੀਕਾ ਅਪਣਾਉਣ 'ਤੇ ਜ਼ੋਰ ਦੇਣਾ ਹੈ। ਅੱਜ ਦੇ ਲੇਖਕਾਂ ਸਾਹਮਣੇ ਇਹ ਬਹੁਤ ਵੱਡਾ ਕੰਮ ਹੈ।” ਡਾ. ਸੁਖਦੇਵ ਸਿੰਘ ਸਿਰਸਾ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਅਤੇ ਪੰਜਾਬ ਯੂਨੀਵਰਸਿਟੀ ਦੀ ਬਾਬਾ ਫ਼ਰੀਦ ਚੇਅਰ ਦੇ ਮੁਖੀ,

ਨੇ ਉਪਰੋਕਤ ਸ਼ਬਦ ਅੱਜ ਇੱਥੇ ਆਲਮੀ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ਆਖੇ, ਜਦੋਂ ਉਹ 'ਆਲਮੀ ਪੰਜਾਬੀ ਭਾਈਚਾਰਾ: ਹੁਣ ਤੇ ਭਵਿੱਖ' ਦੇ ਅਨੁਵਾਨ ਅਧੀਨ ਡਾ. ਸਾਧੂ ਸਿੰਘ ਕੈਨੇਡਾ ਦੀ ਪ੍ਰਧਾਨਗੀ ਹੇਠ ਚੱਲ ਰਹੇ ਇਜਲਾਸ ਵਿਚ 'ਪੰਜਾਬੀ ਪਛਾਣ: ਕੌਮੀ ਤੇ ਆਲਮੀ ਪ੍ਰਸੰਗ' ਵਿਸ਼ੇ ਉੱਤੇ ਅਪਣਾ ਕੁੰਜੀਵਤ ਭਾਸ਼ਣ ਪੇਸ਼ ਕਰ ਰਹੇ ਸਨ। ਅਜਲਾਸ ਦੇ ਪ੍ਰਧਾਨ ਡਾ. ਸਾਧੂ ਸਿੰਘ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਸਿਖਿਆ ਦੇ ਉਲਟ ਅਜੇ ਵੀ ਸਾਡੇ ਸਮਾਜ 'ਚ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਜਾਤ-ਪਾਤ ਦਾ ਕੋਹੜ 90 ਪ੍ਰਤੀਸ਼ਤ ਲੋਕਾਂ 'ਚ ਵਸਿਆ ਹੋਇਆ ਹੈ।

ਪ੍ਰਿੰਸੀਪਲ ਸਰਵਣ ਸਿੰਘ ਨੇ ਬਾਬਾ ਫਰੀਦ ਦੀ ਮਿਸਾਲ ਦੇ ਕੇ ਕਿ ਉਹ ਅਫਗਾਨਿਸਤਾਨ ਤੋਂ ਆਏ ਪਰਵਾਰ ਵਿਚੋਂ ਸੀ, ਪਰ ਉਸ ਨੇ ਇੱਥੇ ਦੀ ਸਥਾਨਕ ਭਾਸ਼ਾ 'ਚ ਲਿਖਿਆ, ਕਿਹਾ ਕਿ ਜਿਹੜੇ ਲੋਕ ਵਿਦੇਸ਼ ਚਲੇ ਗਏ ਹਨ ਉਨ੍ਹਾਂ ਦਾ ਉਥੋਂ ਦੇ ਸਭਿਆਚਾਰ 'ਚ ਰਚਣਾ ਮਿਚਣਾ ਜ਼ਰੂਰੀ ਹੈ, ਪਰ ਇਸ ਸਭ ਦੇ ਬਾਵਜੂਦ ਵੀ ਸਾਨੂੰ ਅਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਦੇ ਯਤਨ ਜ਼ਰੂਰ ਕਰਨੇ ਚਾਹੀਦੇ ਹਨ।  ਉਪਰੋਕਤ ਤੋਂ ਇਲਾਵਾ, ਇਸ ਅਜਲਾਸ ਨੂੰ ਸਰਵਣ ਜਫ਼ਰ (ਇੰਗਲੈਂਡ), ਜਸਵਿੰਦਰ ਤੇ ਜਰਨੈਲ ਸਿੰਘ ਕਹਾਣੀਕਾਰ (ਕੈਨੇਡਾ), ਸੁਰਿੰਦਰ ਮੀਤ (ਇੰਗਲੈਂਡ),

ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਪ੍ਰਸਿੱਧ ਵਿਦਵਾਨ ਡਾ. ਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਡਾ. ਕਰਮਜੀਤ ਸਿੰਘ ਨੇ ਕੀਤਾ।  ਅਗਲਾ ਸ਼ਾਮ ਦਾ ਸੈਸ਼ਨ 'ਪਿੱਤਰੀ ਸੱਤਾ ਅਤੇ ਨਾਰੀ ਪਛਾਣ ਦਾ ਸੱਚ' ਵਿਸ਼ੇ ਨੂੰ ਸਮਰਪਿਤ ਸੀ। ਇਸ ਦੇ ਪਹਿਲੇ ਹਿੱਸੇ ਦੀ ਪ੍ਰਧਾਨਗੀ ਜਯਾ ਸ਼ੰਕਰਤਾਇਨ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਅਮੀਆ ਕੁੰਵਰ, ਪ੍ਰਿੰ. ਗੁਰਦੇਵ ਕੌਰ ਪਾਲ, ਭੁਪਿੰਦਰ ਕੌਰ ਪ੍ਰੀਤ, ਅਰਤਿੰਦਰ ਸੰਧੂ ਸ਼ਾਮਲ ਸਨ। ਮੁੱਖ ਭਾਸ਼ਣ ਇੰਦਰਾ ਜੈ ਸਿੰਘ, ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਨੇ ਦਿਤਾ।

ਇਸ ਦਾ ਵਿਸ਼ਾ ਸੀ 'ਭਾਰਤੀ ਔਰਤ ਚੁਣੌਤੀਆਂ ਤੇ ਸੰਗਰਾਮ।' ਦੂਜਾ ਪਰਚਾ ਡਾ. ਬਲਵਿੰਦਰ ਕੌਰ ਅਰੋੜਾ ਨੇ 'ਪੰਜਾਬੀ ਔਰਤ, ਹੁਣ ਅਤੇ ਭਵਿੱਖ' ਵਿਸ਼ੇ 'ਤੇ ਪੇਸ਼ ਕੀਤਾ। ਮੰਚ ਸੰਚਾਲਨ ਕਮਲ ਦੁਸਾਂਝ ਨੇ ਬਾਖ਼ੂਬੀ ਕੀਤਾ। 'ਸੁਪਨੇ ਤੇ ਹਕੀਕਤਾਂ' ਵਿਸ਼ੇ ਤਹਿਤ ਪੈਨਲ ਵਿਚਾਰ ਚਰਚਾ ਅਗਨੀਸ਼ ਕੌਰ ਢਿਲੋਂ ਦੀ ਪ੍ਰਧਾਨਗੀ ਹੇਠ ਡਾ. ਕੰਵਲਜੀਤ ਕੌਰ ਢਿਂੱਲੋਂ ਨੇ ਕਰਵਾਈ। ਪ੍ਰਧਾਨਗੀ ਮੰਡਲ ਵਿਚ ਤਾਰਨ ਗੁਜਰਾਲ, ਮਨਜੀਤ ਕੰਗ, ਕਮਲ ਨੱਤ, ਡਾ. ਜੋਤੀ ਸੇਠ, ਮਨਜੀਤ ਕੌਰ ਗਿੱਲ ਅਤੇ ਗੁਰਮਿੰਦਰ ਸਿੱਧੂ ਸ਼ਾਮਲ ਸਨ। ਮੁੱਖ ਮਹਿਮਾਨ ਡੌਲੀ ਗੁਲੇਰੀਆ ਤੇ ਵਿਸ਼ੇਸ਼ ਮਹਿਮਾਨ ਸਨ ਡਾ. ਅਮੀਰ ਸੁਲਤਾਨਾ।  

ਇਸ ਉਪਰੰਤ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਨਾਟਕ 'ਪੁਰ-ਸੁਲਾਤ' ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲੇਖਕ ਡਾ. ਸਵਰਾਜਬੀਰ ਹਨ, ਜਦੋਂ ਕਿ ਇਸ ਨਾਟਕਮਈ ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਡਾ. ਗੁਲਜ਼ਾਰ ਸੰਧੂ ਨੇ ਕੀਤੀ। ਜਿਸ ਵਿਚ ਜਸਵੰਤ ਦਮਨ, ਹਰਜਿੰਦਰ ਕੌਰ ਤੇ ਪਰਮਜੀਤ ਦਿਓਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦੁਜੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ਚੱਲੇ ਵੱਖੋ-ਵੱਖ ਸੈਸ਼ਨਾਂ ਦੌਰਾਨ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਪੰਜਾਬੀ ਸਾਹਿਤ ਦੇ ਪ੍ਰੇਮੀ ਅਤੇ ਪੰਜਾਬੀ ਦਰਦੀ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement