Punjab Municipal Election 2021-ਨਗਰ ਨਿਗਮਾਂ ਅਤੇ ਨਗਰ ਕੌਂਸਲਾਂ 'ਤੇ ਕਾਂਗਰਸ ਦਾ ਕਬਜ਼ਾ
Published : Feb 17, 2021, 2:14 pm IST
Updated : Feb 17, 2021, 2:59 pm IST
SHARE ARTICLE
Punjab Municipal Election 2021
Punjab Municipal Election 2021

ਕਾਂਗਰਸ ਨੇ ਬਠਿੰਡਾ ਦੇ 50 ਵਾਰਡਾਂ 'ਚੋਂ 43 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।

ਚੰਡੀਗੜ੍ਹ: 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਜਾਰੀ ਕਰ ਦਿੱਤਾ ਗਿਆ ਹੈ।  ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਸੀ। ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਸਨ ਤੇ ਉਨ੍ਹਾਂ ਦੇ ਨਤੀਜੇ ਆ ਚੁਕੇ ਹਨ।  ਜਿਆਦਾਤਰ ਜਿਲ੍ਹਿਆਂ ਵਿਚ ਕਾਂਗਰਸ ਉਮੀਦਵਾਰਾਂ ਦੀ ਜਿੱਤ ਹੋਈ ਹੈ। 

electionselections

 ਬਠਿੰਡਾ 'ਚ  ਕਾਂਗਰਸ ਨੇ ਜਿੱਤ ਕੀਤੀ ਹਾਸਲ 
 ਬਠਿੰਡਾ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਬਠਿੰਡਾ ਦੇ 50 ਵਾਰਡਾਂ 'ਚੋਂ 43 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।

ਅੰਮ੍ਰਿਤਸਰ ਬੀਜੇਪੀ ਦਾ ਸਫਾਇਆ 
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਜੇਪੀ ਦਾ ਸਫਾਇਆ ਹੋ ਗਿਆ ਹੈ। ਜ਼ਿਲ੍ਹੇ ਦੀਆਂ 6 ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਕੁੱਲ 68 ਸੀਟਾਂ ਲਈ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚੋਂ ਕਾਂਗਰਸ ਨੇ 40 'ਤੇ ਜਿੱਥ ਹਾਸਲ ਕੀਤਾ। ਜ਼ਿਲ੍ਹੇ ਵਿੱਚੋਂ ਭਾਜਪਾ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਪ੍ਰਾਪਤ ਕਰ ਸਕਿਆ। ਜ਼ਿਲ੍ਹੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ 25 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਅਹਿਮ ਗੱਲ ਹੈ ਕਿ ਕਿਸੇ ਵੇਲੇ ਅੰਮ੍ਰਿਤਸਰ ਲੋਕ ਸਭਾ ਹਲਕਾ ਬੀਜੇਪੀ ਦਾ ਗੜ੍ਹ ਰਿਹਾ ਹੈ।

electionelection

ਨਗਰ ਕੌਂਸਲ ਰਾਜਪੁਰਾ ਚੋਣਾਂ ਦਾ ਨਤੀਜਾ 
ਰਾਜਪੁਰਾ ਸ਼ਹਿਰ 'ਚ ਨਗਰ ਕੌਂਸਲ ਚੋਣਾਂ ਦੇ 31 ਵਾਰਡਾਂ 'ਚ ਪਈਆਂ ਵੋਟਾਂ ਦੀ ਗਿਣਤੀ ਖ਼ਤਮ ਹੋ ਗਈ। ਇਨ੍ਹਾਂ ਚੋਣਾਂ 'ਚ 27 ਸੀਟਾਂ 'ਤੇ ਕਾਂਗਰਸ, 2 ਸੀਟਾਂ ਤੇ ਭਾਜਪਾ, 1 'ਤੇ ਸ਼੍ਰੋਮਣੀ ਅਕਾਲੀ ਦਲ ਅਤੇ 1 ਸੀਟ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ।  

ਕਪੂਰਥਲਾ: 50 ਵਾਰਡਾਂ ਤੋਂ 45 ਵਾਰਡਾਂ ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜੇਤੂ
ਕਪੂਰਥਲਾ ਨਗਰ ਨਿਗਮ ਕਪੂਰਥਲਾ ਐਲਾਨੇ ਗਏ ਨਤੀਜਿਆਂ ਵਿਚੋਂ 50 ਵਾਰਡਾਂ ਤੋਂ 45 ਵਾਰਡਾਂ ਤੇ ਕਾਂਗਰਸ ਉਮੀਦਵਾਰਾਂ ਨੇ ਜੇਤੂ ਰਿਹਾ ਕੇ ਨਗਰ ਨਿਗਮ 'ਤੇ ਕਬਜ਼ਾ ਕਰ ਲਿਆ। ਚੋਣ ਵਿਚ ਅਕਾਲੀ ਦਲ ਦੇ 3, ਆਜ਼ਾਦ ਉਮੀਦਵਾਰ 2, ਜੇਤੂ ਰਹੇ ਜਦਕਿ ਭਾਜਪਾ ਤੇ ਆਪ ਆਦਮੀ ਪਾਰਟੀ ਦਾ ਇਸ ਚੋਣ ਵਿਚ ਸਫ਼ਾਇਆ ਹੋ ਗਿਆ। ਜਦਕਿ ਵਾਰਡ ਨੰਬਰ 21 ਤੋਂ ਦੋਵਾਂ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਰਹਿਣ ਕਾਰਨ ਜਿੱਤ-ਹਾਰ ਦਾ ਫ਼ੈਸਲਾ ਟਾਸ ਰਾਹੀਂ ਕੀਤਾ ਗਿਆ ਜਿਸ ਵਿਚ ਕਾਂਗਰਸ ਉਮੀਦਵਾ ਜੀਨਤ ਜੇਤੂ ਰਹੀ।

CongressCongress

ਨਗਰ ਕੌਂਸਲ ਮਾਨਸਾ 'ਤੇ ਕਾਂਗਰਸ ਦਾ ਕਬਜ਼ਾ
ਮਾਨਸਾ ਦੀ ਨਗਰ ਕੌਂਸਲ ਮਾਨਸਾ ਚੋਣਾਂ ਵਿਚ 27 ਵਾਰਡਾਂ ਚੋਂ 14 ਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ। ਨਗਰ ਕੌਂਸਲ ਮਾਨਸਾ ਦੇ ਕੁੱਲ 27 ਵਾਰਡਾਂ ਵਿਚੋਂ 14 ’ਤੇ ਕਾਂਗਰਸ, 2 ’ਤੇ ਸ਼੍ਰੋਮਣੀ ਅਕਾਲੀ ਦਲ, 3 ’ਤੇ ਆਪ ਅਤੇ 8 ਵਾਰਡਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। 

ਸਮਰਾਲਾ 'ਚ 10 ਸੀਟਾਂ 'ਤੇ ਕਾਂਗਰਸ 
ਨਗਰ ਕੌਂਸਲ ਸਮਰਾਲਾ ਦੇ ਚੋਣ ਨਤੀਜਿਆਂ ਵਿਚ 15 ਵਾਰਡਾਂ ਦੇ ਉਮੀਦਵਾਰਾਂ ਵਿਚੋਂ 10 ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਅਤੇ 5 ਸੀਟਾਂ ਉੱਤੇ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ। ਵਿਧਾਇਕ ਢਿੱਲੋਂ ਦੇ ਪਰਿਵਾਰ ਵਿਚੋਂ 2 ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ।

election

election

ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ 'ਚ ਕਾਂਗਰਸ ਦੀ ਵੱਡੀ ਜਿੱਤ
ਸੰਗਰੂਰ ਦੇ ਭਵਾਨੀਗੜ੍ਹ 'ਚ 15 ਸੀਟਾਂ 'ਚੋਂ 13 ਸੀਟਾਂ ਕਾਂਗਰਸ ਦੇ ਹਿੱਸੇ ਆਈਆਂ। ਇਸ ਤੋਂ ਬਾਅਦ ਭਵਾਨੀਗੜ੍ਹ 'ਚ ਕਾਂਗਰਸੀ ਵਰਕਰਾਂ ਨੇ ਖੁਸ਼ੀ 'ਚ ਭੰਗੜੇ ਪਾਏ।  ਵਿਜੇ ਇੰਦਰ ਸਿੰਗਲਾ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ।  ਉਨ੍ਹਾਂ ਨੇ ਕਿਹਾ ਜਲਦ ਅਧੂਰੇ ਰਹੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਵਿਜੇ ਇੰਦਰ ਸਿੰਗਲਾ ਨੇ ਕਿਹਾ 2022 'ਚ ਵੀ ਕਾਂਗਰਸ ਦੀ ਹੀ ਸਰਕਾਰ 
ਬਣੇਗੀ।  

ਰਮਦਾਸ,ਅਜਨਾਲਾ : 8 ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰ ਜੇਤੂ
ਰਮਦਾਸ,ਅਜਨਾਲਾ ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ਲਈ ਅੱਜ ਹੋਈ ਗਿਣਤੀ ਵਿੱਚ 8 ਵਾਰਡਾਂ ਵਿੱਚ ਕਾਂਗਰਸ ਉਮੀਦਵਾਰ ਜੇਤੂ ਰਹੇ ਜਦਕਿ 3 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਜਦਕਿ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ 'ਤੇ ਜਿੱਤ ਨਸੀਬ ਨਹੀਂ ਹੋਈ । 

ਜੈਤੋ ਦੇ 17 ਵਾਰਡਾਂ 'ਚੋ 7 'ਤੇ ਕਾਂਗਰਸ ਦੀ ਵੱਡੀ ਜਿੱਤ 
ਜੈਤੋ ਚੋਣਾਂ ਵਿਚ 17 ਵਾਰਡਾਂ ਚੋਂ 7 'ਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ। ਨਗਰ ਚੋਣਾਂ 'ਚ  ਕੁੱਲ 17 ਵਾਰਡਾਂ ਵਿਚੋਂ 7 ’ਤੇ ਕਾਂਗਰਸ, 3 ’ਤੇ ਅਕਾਲੀ ਦਲ, 2 ’ਤੇ ਆਪ ਅਤੇ  4 ਆਜ਼ਾਦ ਐਮ.ਸੀ. ਬਣੇ। 

ਤਪਾ ਮੰਡੀ ਨਗਰ ਕੌਂਸਲ ਦੇ ਚੋਣ ਨਤੀਜੇ
ਨਗਰ ਕੌਂਸਲ ਦੀਆਂ ਚੋਣਾਂ ਦੇ ਆਏ ਨਤੀਜਿਆਂ 'ਚ ਵਾਰਡ ਨੰ. 1 ਤੋਂ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਟੂਟੀਆ ਵਾਲਾ ਆਜ਼ਾਦ ਜੇਤੂ ਰਹੇ।  ਵਾਰਡ ਨੰ. 2 ਤੋਂ ਵਿਨੋਦ ਕੁਮਾਰ ਕਾਲਾ ਅਕਾਲੀ ਦਲ ਜੇਤੂ, ਵਾਰਡ ਨੰ. 3 ਤੋਂ ਪ੍ਰਵੀਨ ਕੁਮਾਰੀ ਕਾਂਗਰਸ, ਵਾਰਡ ਨੰ. 4 ਤੋਂ ਧਰਮਪਾਲ ਸ਼ਰਮਾ ਆਜ਼ਾਦ ਜੇਤੂ, ਵਾਰਡ ਨੰ. 5 ਵਿਚੋਂ ਆਜ਼ਾਦ ਡਾ. ਸੋਨਿਕਾ ਬਾਂਸਲ ਜੇਤੂ, ਵਾਰਡ ਨੰ. 6 ਵਿਚੋਂ ਕਾਂਗਰਸ ਦੇ ਅਨਿਲ ਕੁਮਾਰ ਕਾਲਾ ਭੂਤ ਜੇਤੂ, ਵਾਰਡ ਨੰ. 7 ਵਿਚੋਂ ਅਕਾਲੀ ਦਲ ਦੀ ਸੁਨੀਤਾ ਬਾਂਸਲ ਜੇਤੂ, ਵਾਰਡ ਨੰ. 8 ਤੋਂ ਅਕਾਲੀ ਦਲ ਦੇ ਤਰਲੋਚਨ ਬਾਂਸਲ ਜੇਤੂ, ਵਾਰਡ ਨੰ. 9 ਵਿਚੋਂ ਰੀਸ਼ੂ ਰੰਗੀ ਪਤਨੀ ਅਰਵਿੰਦ ਰੰਗੀ ਆਜ਼ਾਦ ਜੇਤੂ, ਵਾਰਡ ਨੰ. 10 ਵਿਚੋਂ ਆਜ਼ਾਦ ਅਮਰਜੀਤ ਸਿੰਘ ਧਰਮਸੋਤ ਜੇਤੂ, ਵਾਰਡ ਨੰ. 11 ਵਿਚੋਂ ਕਾਂਗਰਸ ਦੇ ਲਾਭ ਸਿੰਘ ਚਹਿਲ ਜੇਤੂ, ਵਾਰਡ ਨੰ. 12 ਵਿਚੋਂ ਆਜ਼ਾਦ ਹਰਦੀਪ ਸਿੰਘ ਪੋਲ ਜੇਤੂ, ਵਾਰਡ ਨੰ. 13 ਵਿਚੋਂ ਕਾਂਗਰਸ ਦੀ ਦੀਪਿਕਾ ਮਿੱਤਲ ਜੇਤੂ, ਵਾਰਡ ਨੰ. 14 ਵਿਚੋਂ ਰਣਜੀਤ ਸਿੰਘ ਲਾਡੀ ਕਾਂਗਰਸ ਜੇਤੂ, ਵਾਰਡ ਨੰ. 15 ਵਿਚੋਂ ਕਾਂਗਰਸ ਦੀ ਅਮਨਦੀਪ ਕੌਰ ਸਿੱਧੂ ਪਤਨੀ ਐਡਵੋਕੇਟ ਨਿਰਭੈ ਸਿੰਘ ਜੇਤੂ ਰਹੇ।

ਫ਼ਰੀਦਕੋਟ ਦੇ 25 ਵਾਰਡਾਂ ਚੋਂ 16 'ਤੇ ਕਾਂਗਰਸ ਜੇਤੂ
ਫ਼ਰੀਦਕੋਟ ਦੇ 25 ਵਾਰਡਾਂ 'ਚੋਂ 16 'ਤੇ ਕਾਂਗਰਸ, 7 'ਤੇ ਸ਼੍ਰੋਮਣੀ ਅਕਾਲੀ ਦਲ, 1 'ਤੇ 'ਆਪ' ਤੇ 1 ਵਾਰਡ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement