ਲਾਲ ਕਿਲ੍ਹਾ ਹਿੰਸਾ : ਦੀਪ ਸਿੱਧੂ ਦੀ ਪੁਲਿਸ ਹਿਰਾਸਤ 'ਚ ਸੱਤ ਦਿਨਾਂ ਦਾ ਹੋਰ ਵਾਧਾ
Published : Feb 17, 2021, 7:12 am IST
Updated : Feb 17, 2021, 7:12 am IST
SHARE ARTICLE
image
image

ਲਾਲ ਕਿਲ੍ਹਾ ਹਿੰਸਾ : ਦੀਪ ਸਿੱਧੂ ਦੀ ਪੁਲਿਸ ਹਿਰਾਸਤ 'ਚ ਸੱਤ ਦਿਨਾਂ ਦਾ ਹੋਰ ਵਾਧਾ


ਨਵੀਂ ਦਿੱਲੀ, 16 ਫ਼ਰਵਰੀ : ਦਿੱਲੀ ਦੀ ਇਕ ਅਦਾਲਤ ਨੇ 26 ਜਨਵਰੀ ਨੂੰ  ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੱਢੀ ਗਈ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਅਦਾਕਾਰ-ਕਾਰਕੁਨ ਦੀਪ ਸਿੱਧੂ ਦੀ ਪੁਲਿਸ ਹਿਰਾਸਤ ਦੀ ਮਿਆਦ 7 ਦਿਨਾਂ ਤਕ ਵਧਾ ਦਿਤੀ ਗਈ ਹੈ |
ਸਿੱਧੂ ਨੂੰ  ਇਸ ਮਾਮਲੇ ਵਿਚ ਪੁਲਿਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਮੈਟਰੋਪੋਲੀਟਨ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਸੀ | ਪੁਲਿਸ ਨੇ ਸਿੱਧੂ ਨੂੰ  ਹਿਰਾਸਤ ਵਿਚ ਪੁਛਗਿਛ ਲਈ ਵਧੇਰੇ ਸਮਾਂ ਦੇਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਮਾਮਲੇ ਦੀ ਹੋਰ ਜਾਂਚ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਲਈ ਹਿਰਾਸਤ ਦੀ ਮਿਆਦ ਵਧਾਉਣ ਦੀ ਲੋੜ ਹੈ | 9 ਫ਼ਰਵਰੀ ਨੂੰ  ਅਦਾਲਤ ਨੇ ਸਿੱਧੂ ਨੂੰ  ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ | ਪੁਲਿਸ ਦਾ ਦੋਸ਼ ਹੈ ਕਿ ਸਿੱਧੂ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹਿੰਸਾ ਭੜਕਾਉਣ ਦਾ ਮੁੱਖ ਦੋਸ਼ੀ ਹੈ |
ਪੁਲਿਸ ਨੇ ਕਿਹਾ ਸੀ ਕਿ ਅਜਿਹੀਆਂ ਵੀਡਿਉਜ਼ ਹਨ ਜਿਨ੍ਹਾਂ ਵਿਚ ਸਿੱਧੂ ਨੂੰ  ਕਥਿਤ ਤੌਰ 'ਤੇ ਘਟਨਾ ਵਾਲੀ ਥਾਂ 'ਤੇ ਵੇਖਿਆ ਜਾ ਸਕਦਾ ਹੈ | ਪੁਲਿਸ ਨੇ ਦੋਸ਼ ਲਾਇਆ ਕਿ ਉਹ ਭੀੜ ਨੂੰ  ਭੜਕਾ ਰਿਹਾ ਸੀ | ਉਹ ਹਿੰਸਾ ਕਰਨ ਵਾਲਿਆਂ ਵਿਚੋਂ ਇਕ ਹੈ | ਸਹਿ-ਸਾਜ਼ਿਸ਼ਕਰਤਾਵਾਂ ਦੀ ਪਛਾਣ ਲਈ ਬਹੁਤ ਸਾਰੇ ਸੋਸ਼ਲ ਮੀਡੀਆ ਖਾਤਿਆਂ ਦੀ ਪੜਤਾਲ ਦੀ ਲੋੜ ਹੁੰਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਦਾ ਸਥਾਈ ਪਤਾ ਨਾਗਪੁਰ ਦਿਤਾ ਗਿਆ ਹੈ, ਜਦਕਿ ਹੋਰ ਪ੍ਰਗਟਾਵਿਆਂ ਲਈ ਪੰਜਾਬ ਅਤੇ ਹਰਿਆਣਾ ਦੀਆਂ ਕਈ ਥਾਵਾਂ 'ਤੇ ਜਾਂਚ ਕਰਨ ਲਈ ਜਾਣ ਦੀ ਲੋੜ ਹੈ |
ਪੁਲਿਸ ਨੇ ਦੋਸ਼ ਲਾਇਆ ਕਿ ਉਸ ਨੂੰ  ਉਨ੍ਹਾਂ ਲੋਕਾਂ ਨਾਲ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਲਾਲ ਕਿਲ੍ਹੇ ਉੱਤੇ ਧਾਰਮਕ ਝੰਡੇ ਲਾਏ ਅਤੇ ਉਸ ਨੂੰ  ਵਧਾਈ ਦਿਤੀ | ਉਹ ਬਾਹਰ ਆਇਆ, ਉੱਚੀ ਆਵਾਜ਼ ਵਿਚ ਭਾਸ਼ਣ ਦਿਤਾ ਅਤੇ ਭੀੜ ਨੂੰ  ਭੜਕਾਇਆ | ਉਹ ਲੋਕਾਂ ਨੂੰ  ਭੜਕਾਉਣ ਦਾ ਮੁੱਖ ਦੋਸ਼ੀ ਹੈ | ਉਸ ਨੇ ਭੀੜ ਨੂੰ  ਭੜਕਾਇਆ, ਜਿਸ ਕਾਰਨ ਹਿੰਸਾ ਹੋਈ | ਇਸ ਘਟਨਾ ਵਿਚ ਬਹੁਤ ਸਾਰੇ ਪੁਲਿਸਕਰਮੀ ਜ਼ਖ਼ਮੀ ਹੋਏ ਹਨ | ਇਸ ਦੇ ਨਾਲ ਹੀ ਸਿੱਧੂ ਦੇ ਵਕੀਲ ਨੇ ਕਿਹਾ ਕਿ ਸਿੱਧੂ ਦਾ ਹਿੰਸਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹ ਗ਼ਲਤ ਸਮੇਂ 'ਤੇ ਸਿਰਫ਼ ਗ਼ਲਤ ਥਾਂ 'ਤੇ ਸੀ | ਸਿੱਧੂ 'ਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਗਣਤੰਤਰ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚ ਝੜਪ ਹੋਈ ਸੀ | ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਟਰੈਕਟਰ ਲੈ ਕੇ ਲਾਲ ਕਿਲ੍ਹੇ ਪਹੁੰਚੇ | ਉਨ੍ਹਾਂ ਵਿਚੋਂ ਕੁੱਝ ਨੇ ਅੰਦਰ ਜਾ ਕੇ ਧਾਰਮਕ ਝੰਡਾ ਲਾਇਆ | ਹਿੰਸਾ ਵਿਚ ਲਗਭਗ 500 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ ਸੀ | (ਪੀਟੀਆਈ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement