ਟੂਲਕਿਟ ਮਾਮਲਾ ਦਿੱਲੀ ਪੁਲਿਸਨੇ ਜ਼ੂਮ'ਐਪਰਾਹੀਂਆਨਲਾਈਨਮੀਟਿੰਗਚਸ਼ਾਮਲਹੋਣਵਾਲੇਲੋਕਾਂਦੀਮੰਗੀਜਾਣਕਾਰੀ 
Published : Feb 17, 2021, 7:23 am IST
Updated : Feb 17, 2021, 7:23 am IST
SHARE ARTICLE
image
image

ਟੂਲਕਿਟ ਮਾਮਲਾ : ਦਿੱਲੀ ਪੁਲਿਸ ਨੇ 'ਜ਼ੂਮ' ਐਪ ਰਾਹੀਂ ਆਨਲਾਈਨ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਮੰਗੀ ਜਾਣਕਾਰੀ 

ਦਿੱਲੀ ਹਿੰਸਾ 'ਚ 500 ਤੋਂ ਵੱਧ ਪੁਲਿਸ ਮੁਲਾਜ਼ਮ ਹੋਏ ਸਨ ਜ਼ਖ਼ਮੀ

ਨਵੀਂ ਦਿੱਲੀ, 16 ਫ਼ਰਵਰੀ: ਦਿੱਲੀ ਪੁਲਿਸ ਨੇ ਵੀਡੀਉ ਕਾਨਫ਼ਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ 'ਜ਼ੂਮ' ਨੂੰ  ਚਿੱਠੀ ਲਿਖ ਕੇ ਕਥਿਤ ਤੌਰ 'ਤੇ ਖ਼ਾਲਿਸਤਾਨ ਸਮਰਥਕ ਇਕ ਸਮੂਹ ਵਲੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ 'ਚ 'ਟੂਲਕਿਟ' ਤਿਆਰ ਕਰਨ ਲਈ 11 ਜਨਵਰੀ ਨੂੰ  ਕਰਵਾਈ ਆਨਲਾਈਨ ਬੈਠਕ 'ਚ ਸ਼ਾਮਲ ਲੋਕਾਂ ਦੇ ਸਬੰਧ 'ਚ ਜਾਣਕਾਰੀ ਮੰਗੀ ਹੈ |
ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਹੋਈ ਹਿੰਸਾ ਤੋਂ ਕੁੱਝ ਦਿਨ ਪਹਿਲਾਂ 'ਜ਼ੂਮ' ਐਪ 'ਤੇ ਹੋਈ  ਬੈਠਕ 'ਚ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਸਣੇ 70 ਲੋਕਾਂ ਨੇ ਹਿੱਸਾ ਲਿਆ ਸੀ | ਇਸ ਹਿੰਸਾ 'ਚ 500 ਤੋਂ  ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਸੀ | ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਵੀਡੀਉ ਕਾਨਫ਼ਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ 'ਜ਼ੂਮ' ਨੂੰ  ਚਿੱਠੀ ਲਿਖ, 11 ਜਨਵਰੀ ਨੂੰ  ਆਨਲਾਈਨ ਬੈਠਕ 'ਚ ਸ਼ਾਮਲ ਹੋਏ ਲੋਕਾਂ ਦੇ ਸਬੰਧੀ ਜਾਣਕਾਰੀ ਮੰਗੀ ਹੈ |
ਸੰਯੁਕਤ ਪੁਲਿਸ ਕਮਿਸ਼ਨਰ (ਸਾਈਬਰ) ਪ੍ਰੇਮ ਨਾਥ ਨੇ ਦੋਸ਼ ਲਗਾਇਆ ਸੀ ਕਿ ਜੈਕਬ ਅਤੇ ਸ਼ਾਂਤਨੂੰ ਨੇ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਤੋਂ 15 ਦਿਨ ਪਹਿਲਾਂ, 11 ਜਨਵਰੀ ਨੂੰ  'ਖ਼ਾਲਿਸਤਾਨ ਸਮਰਥਕ ਸਮੂਹ' ਪੋਏਟਿਕ ਜਸਟਿਸ ਫਾਊਾਡੇਸ਼ਨ (ਪੀ.ਐੱਫ.ਜੇ.) ਵਲੋਂ ਆਨਲਾਈਨ ਜ਼ੂਮ ਐਪ ਦੇ ਮਾਧਿਅਮ ਨਾਲ ਆਯੋਜਿਤ ਇਕ ਬੈਠਕ 'ਚ ਹਿੱਸਾ ਲਿਆ ਸੀ | (ਏਜੰਸੀ)
-----

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement