ਦੇਸ਼ ਅੰਦਰ ਧਨ ਦੌਲਤ ਦੇ ਸਰੋਤਾਂ ਤੇ ਕਾਰਪੋਰੇਟ ਘਰਾਣਿਆਂ ਦਾ ਗ਼ਲਬਾ ਵਧਦਾ ਜਾ ਰਿਹੈ : ਸਮਿਤ ਮਾਨ
Published : Feb 17, 2022, 11:57 pm IST
Updated : Feb 17, 2022, 11:57 pm IST
SHARE ARTICLE
image
image

ਦੇਸ਼ ਅੰਦਰ ਧਨ ਦੌਲਤ ਦੇ ਸਰੋਤਾਂ ਤੇ ਕਾਰਪੋਰੇਟ ਘਰਾਣਿਆਂ ਦਾ ਗ਼ਲਬਾ ਵਧਦਾ ਜਾ ਰਿਹੈ : ਸਮਿਤ ਮਾਨ

ਅਮਰਗੜ੍ਹ, 17 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਸਾਡੇ ਦੇਸ਼ ਅੰਦਰ ਧਨ ਦੌਲਤ ਦੇ ਸਰੋਤਾਂ ਤੇ ਕਾਰਪੋਰੇਟ ਘਰਾਣਿਆਂ ਦਾ ਗ਼ਲਬਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੇ ਇਹ ਆਮ ਪਬਲਿਕ ਸਮੇਤ ਦੇਸ਼ ਦੀ ਲੁੱਟ ਖਸੁਟ ਕਰ ਕੇ ਸਾਰੇ ਦਿਨੋ ਦਿਨ ਅਮੀਰ ਵੀ ਹੋਈ ਜਾ ਰਹੇ ਹਨ। 
  ਹਲਕੇ ਦੇ ਕਈ ਪਿੰਡਾਂ ਜਿਵੇਂ ਤੋਲੇਵਾਲ, ਬੁਰਜ ਬਘੇਲ ਸਿੰਘ ਬਾਲਾ, ਬਾਠਾਂ, ਸਲਾਰ, ਗੁਆਰਾ ਅਤੇ ਬਡਲਾ ਆਦਿਕ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਦੌਰਾਨ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਮੀਦਵਾਰ ਸਮਿਤ ਮਾਨ ਨੇ ਪਿੰਡ ਭੁੱਲਰਾਂ ਵਿਖੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਰਾਜ ਕਰਦੀ ਭਾਜਪਾ ਸਰਕਾਰ ਕਾਰਪੋਰੇਟਾਂ ਦਾ ਹੱਥ ਠੋਕਾ ਬਣ ਚੁਕੀ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿਚ ਖੇਤੀ ਖਾਦਾਂ, ਕੀੜ੍ਹੇਮਾਰ ਦਵਾਈਆਂ, ਖੇਤੀਬਾੜੀ ਮਸ਼ੀਨਰੀ ਅਤੇ ਨਵੀਆਂ-ਨਵੀਆਂ ਖੇਤੀ ਤਕਨੀਕਾਂ ਵਿਚ ਕਾਰਪੋਰੇਟ ਘਰਾਣਿਆਂ ਦਾ ਕੰਟਰੋਲ ਵਧਿਆ ਹੈ, ਜਿਸ ਨੂੰ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ ਸਾਰ ਇਕਦਮ ਖ਼ਤਮ ਕਰ ਦਿਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਜੱਸੀ ਮੰਨਵੀਂ, ਚੰਨਾ ਚੇਅਰਮੈਨ ਮਾਰਕੀਟ ਕਮੇਟੀ ਅਮਰਗੜ, ਸਰਪੰਚ ਰਜਿੰਦਰ ਕੁਮਾਰ ਮਹਿਤਾ, ਸਾਬਕਾ ਸਰਪੰਚ ਮਿੱਠੂ, ਪੰਚ ਮਨਿੰਦਰ ਸਿੰਘ ਭੁੱਲਰਾਂ, ਰਿੰਕੂ ਉਤਮ ਡੇਅਰੀ ਮਾਲੇਰਕੋਟਲਾ ਤੋਂ ਇਲਾਵਾ ਸੈਕੜੇ ਕਾਂਗਰਸੀ ਵਰਕਰ ਮੌਜੂਦ ਸਨ।
ਫੋਟੋ 17-0
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement