
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਕ ਸ਼ਰਧਾਲੂ ਦੇ ਤੌਰ 'ਤੇ ਇੱਥੇ ਆਇਆ ਹਾਂ ਅਤੇ ਇਹੀ ਅਰਦਾਸ ਹੈ ਕਿ ਪੂਰੇ ਦੇਸ਼ ਵਿਚ ਸੁੱਖ-ਸ਼ਾਂਤੀ ਰਹੇ
CM Bhagwant Mann: ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 'ਅਖੰਡ ਮਹਾਯੱਗ' ਦੌਰਾਨ ਮਾਂ ਬਗਲਾਮੁਖੀ ਧਾਮ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਧਾਰਮਿਕ ਭਾਵਨਾਵਾਂ ਅਤੇ ਆਸਥਾਵਾਂ ਦਾ ਦੇਸ਼ ਹੈ। ਇੱਥੇ ਹਰ ਇਕ ਧਰਮ ਦਾ ਆਪਣਾ-ਆਪਣਾ ਸਥਾਨ ਹੈ। ਸਾਡੇ ਦੇਸ਼ ਦੇ ਗੁਲਦਸਤੇ ਦੇ ਵੱਖ-ਵੱਖ ਫੁੱਲ ਹਨ ਅਤੇ ਸਭ ਦਾ ਵੱਖੋ-ਵੱਖਰਾ ਰੰਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਅਕਸਰ ਜਵਾਲਾਮੁਖੀ, ਬਗਲਾਮੁਖੀ, ਚਿੰਤਪੁਰਨੀ, ਨਾਂਦੇੜ ਸਾਹਿਬ, ਪਟਨਾ ਸਾਹਿਬ ਜਿੱਥੇ ਵੀ ਮੌਕਾ ਮਿਲਦਾ ਹੈ, ਉਹ ਹਰ ਜਗ੍ਹਾ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮੇਰਾ ਪਰਿਵਾਰ ਵੀ ਇੱਥੇ ਆਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਕ ਸ਼ਰਧਾਲੂ ਦੇ ਤੌਰ 'ਤੇ ਇੱਥੇ ਆਇਆ ਹਾਂ ਅਤੇ ਇਹੀ ਅਰਦਾਸ ਹੈ ਕਿ ਪੂਰੇ ਦੇਸ਼ ਵਿਚ ਸੁੱਖ-ਸ਼ਾਂਤੀ ਰਹੇ। ਸਾਡੇ ਵਿਚ ਆਪਸੀ ਸਾਂਝ ਬਣੀ ਰਹੇ।