Punjab News: ਬਠਿੰਡਾ ’ਚ ਵਿਆਹ ਤੋਂ ਪਰਤ ਰਹੀ ਐਨਆਰਆਈ ਔਰਤ ਤੋਂ 25 ਤੋਲੇ ਸੋਨਾ ਲੁੱਟਿਆ

By : PARKASH

Published : Feb 17, 2025, 1:05 pm IST
Updated : Feb 17, 2025, 1:05 pm IST
SHARE ARTICLE
25 tolas of gold looted from NRI woman returning from wedding in Bathinda
25 tolas of gold looted from NRI woman returning from wedding in Bathinda

Punjab News: ਬੱਚੇ ਨੂੰ ਉਲਟੀ ਕਰਾਉਣ ਲਈ ਗੱਡੀ ’ਚੋਂ ਬਾਹਰ ਨਿਕਲੀ ਸੀ ਔਰਤ

 

Punjab News: ਪੰਜਾਬ ’ਚ ਅਪਰਾਧਕ ਗਤੀਵਿਧੀਆਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਸ਼ਰ੍ਹੇਆਮ ਲੁੱਟਾ ਖੋਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਸੂਬੇ ਦੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਖੜੇ ਹੋਣ ਲੱਗ ਗਏ ਹਨ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਥਾਣਾ ਨੇਹੀਆਂਵਾਲਾ ਅਧੀਨ ਪੈਂਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਦੀ ਮੁੱਖ ਸੜਕ ’ਤੇ ਬੀਤੀ ਰਾਤ ਆਰਟੀਕਾ ਸਵਾਰ ਲੁਟੇਰਿਆਂ ਨੇ ਇਕ ਐਨਆਰਆਈ ਔਰਤ ਤੋਂ ਕਰੀਬ 25 ਤੋਲੇ ਸੋਨਾ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਗੋਨਿਆਣਾ ਪੁਲਿਸ ਚੌਕੀ ਦੇ ਇੰਚਾਰਜ ਮੋਹਨਦੀਪ ਸਿੰਘ ਨੇ ਦਸਿਆ ਕਿ ਐਨਆਰਆਈ ਔਰਤ ਰਜਿੰਦਰ ਕੌਰ ਕੁਝ ਦਿਨ ਪਹਿਲਾਂ ਹੀ ਆਸਟਰੇਲੀਆ ਤੋਂ ਅਪਣੇ ਪਿੰਡ ਚੱਕਾ ਬਖਤੂ ਆਈ ਸੀ। ਉਨ੍ਹਾਂ ਦਸਿਆ ਕਿ ਮਹਿਲਾ ਦੀ ਮਾਸੀ ਦੇ ਲੜਕੇ ਦਾ ਵਿਆਹ ਜੈਤੋ ਰੋਡ ’ਤੇ ਇਕ ਪੈਲੇਸ ਵਿਚ ਸੀ। ਪੀੜਤ ਰਜਿੰਦਰ ਕੌਰ ਅਪਣੇ ਪੂਰੇ ਪਰਵਾਰ ਸਮੇਤ ਐਤਵਾਰ ਨੂੰ ਵਿਆਹ ’ਚ ਸ਼ਾਮਲ ਹੋਣ ਲਈ ਪਹੁੰਚੀ ਸੀ। ਪੁਲਿਸ ਚੌਕੀ ਇੰਚਾਰਜ ਨੇ ਦਸਿਆ ਕਿ ਰਾਤ ਕਰੀਬ 11.30 ਵਜੇ ਔਰਤ ਜਦੋਂ ਵਿਆਹ ਤੋਂ ਵਾਪਸ ਆ ਰਹੀ ਸੀ ਤਾਂ ਅਚਾਨਕ ਕਾਰ ’ਚ ਸਵਾਰ ਬੱਚੇ ਨੂੰ ਉਲਟੀਆਂ ਆਉਣ ਲੱਗੀਆਂ। ਉਕਤ ਔਰਤ ਕਾਰ ਨੂੰ ਰੋਕ ਕੇ ਅਪਣੇ ਬੱਚੇ ਨੂੰ ਉਲਟੀ ਕਰ ਰਹੀ ਸੀ ਜਦੋਂ ਇਕ ਆਰਟਿਕਾ ਕਾਰ ’ਚ ਸਵਾਰ ਵਿਅਕਤੀ ਹਥਿਆਰਾਂ ਸਮੇਤ ਆਏ ਅਤੇ ਐਨਆਰਆਈ ਔਰਤ ਸਮੇਤ ਬਾਕੀ ਪਰਵਾਰ ਤੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਚੌਕੀ ਇੰਚਾਰਜ ਨੇ ਦਸਿਆ ਕਿ ਪੀੜਤ ਐਨਆਰਆਈ ਔਰਤ ਰਜਿੰਦਰ ਕੌਰ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement