ਦੂਜੇ ਦਿਨ ਬੈਂਕਾਂ ਦਾ ਕੰਮਕਾਜ ਰਿਹਾ ਠੱਪ, ਲੋਕ ਹੋਏ ਪ੍ਰੇਸ਼ਾਨ
Published : Mar 17, 2021, 12:20 am IST
Updated : Mar 17, 2021, 12:20 am IST
SHARE ARTICLE
image
image

ਦੂਜੇ ਦਿਨ ਬੈਂਕਾਂ ਦਾ ਕੰਮਕਾਜ ਰਿਹਾ ਠੱਪ, ਲੋਕ ਹੋਏ ਪ੍ਰੇਸ਼ਾਨ


ਜੇ ਬੈਂਕਾਂ ਦੇ ਨਿਜੀਕਰਨ ਦੇ ਫ਼ੈਸਲੇ ਤੋਂ ਪਿੱਛੇ ਨਾ ਹਟੀ ਸਰਕਾਰ ਤਾਂ ਅਣਮਿੱਥੇ ਸਮੇਂ ਲਈ ਕਿਸਾਨਾਂ ਵਾਂਗ ਵੱਡਾ ਅੰਦੋਲਨ ਕਰਨਗੇ ਬੈਂਕ ਕਰਮਚਾਰੀ 

ਨਵੀਂ ਦਿੱਲੀ, 16 ਮਾਰਚ : ਦੇਸ਼ ਵਿਚ ਜਨਤਕ ਬੈਂਕਾਂ ਦੀ ਹੜਤਾਲ ਮੰਗਲਵਾਰ ਨੂੰ  ਦੂਜੇ ਦਿਨ ਵੀ ਜਾਰੀ ਰਹੀ ਜਿਸ ਕਾਰਨ, ਪਬਲਿਕ ਸੈਕਟਰ ਦੇ ਬੈਂਕਾਂ 'ਚ ਨਕਦ ਕਢਵਾਉਣ, ਜਮ੍ਹਾਂ ਕਰਵਾਉਣ, ਚੈੱਕ ਕਲੀਅਰਿੰਗ, ਕਾਰੋਬਾਰੀ ਲੈਣ-ਦੇਣ ਵਰਗੇ ਬਹੁਤ ਸਾਰੇ ਮਹੱਤਵਪੂਰਨ ਕੰਮ ਬੰਦ ਹੋ ਗਏ ਹਨ | ਇਸ ਦੌਰਾਨ ਹੜਤਾਲ ਯੂਨੀਅਨ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਕਿਸਾਨ ਅੰਦੋਲਨ ਵਰਗਾ ਵੱਡਾ ਅੰਦੋਲਨ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਸਕਦੀ ਹੈ | ਹੜਤਾਲ ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਾਂ ਨੇ ਬੁਲਾਈ ਸੀ | ਇਹ ਨੌਂ ਨਿਜੀ ਬੈਂਕਾਂ ਦੀ ਯੂਨੀਅਨ ਦਾ ਸਾਂਝਾ ਮੰਚ ਹੈ | ਇਹ ਹੜਤਾਲ 15 ਮਾਰਚ ਯਾਨੀ ਸੋਮਵਾਰ ਨੂੰ  ਸੁਰੂ ਹੋਈ ਅਤੇ ਮੰਗਲਵਾਰ ਨੂੰ  ਇਸ ਦਾ ਆਖ਼ਰੀ ਦਿਨ ਰਿਹਾ | 
ਨਿਜੀਕਰਨ ਦੇ ਵਿਰੋਧ ਵਿਚ ਜਨਤਕ ਖੇਤਰ ਦੇ ਬੈਂਕਾਂ ਦੇ ਲੱਖਾਂ ਕਰਮਚਾਰੀ ਦੇਸ਼ ਭਰ 'ਚ ਹੜਤਾਲ ਤੇ ਹਨ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿਚ ਆਈਡੀਬੀਆਈ ਬੈਂਕ ਤੋਂ ਇਲਾਵਾ ਦੋ ਹੋਰ ਜਨਤਕ ਖੇਤਰ ਦੇ ਬੈਂਕਾਂ ਦੇ ਨਿਜੀਕਰਨ ਦਾ ਐਲਾਨ ਕੀਤਾ ਸੀ | ਜਿਸ ਦਾ ਬੈਂਕ ਕਰਮਚਾਰੀ ਯੂਨੀਅਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਸਰਕਾਰ ਪਹਿਲਾਂ ਹੀ ਆਈਡੀਬੀਆਈ ਬੈਂਕ ਦਾ ਨਿਜੀਕਰਨ ਕਰ ਚੁਕੀ ਹੈ | ਆਲ ਇੰਡੀਆ ਬੈਂਕ ਅਧਿਕਾਰੀ ਐਸੋਸੀਏਸਨ 
ਦੇ ਜਨਰਲ ਸੈਕਟਰੀ ਸੌਮਿਆ 
ਦਤਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਆਰਥਿਕਤਾ ਨੂੰ  ਬਹੁਤ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਕੁੱਝ ਉੱਚ ਪੱਧਰੀ ਅਧਿਕਾਰੀਆਂ ਨੂੰ  ਛੱਡ ਕੇ, ਬੈਂਕਾਂ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਹੜਤਾਲ ਵਿਚ ਹਿੱਸਾ ਲਿਆ ਹੈ | ਹੜਤਾਲੀ ਕਰਮਚਾਰੀ ਦੇਸ਼ ਦੇ ਵੱਖ-ਵੱਖ ਸਹਿਰਾਂ 'ਚ ਪ੍ਰਦਰਸਨ ਵੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਕਿਸਾਨੀ ਅੰਦੋਲਨ ਵਾਂਗ ਅਣਮਿੱਥੇ ਸਮੇਂ ਲਈ ਹੜਤਾਲ ਕਰ ਸਕਦੇ ਹਨ | ਦੱਤਾ ਨੇ ਕਿਹਾ, 'ਅਸੀਂ ਆਪਣੀਆਂ ਸਾਖਾਵਾਂ ਰਾਹੀਂ ਦੇਸ਼ ਦੇ ਕਰੋੜਾਂ ਗਾਹਕਾਂ ਨਾਲ ਜੁੜੇ ਹਾਂ | ਅਸੀਂ ਉਨ੍ਹਾਂ ਨੂੰ  ਸਮਝਾ ਰਹੇ ਹਾਂ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਉਨ੍ਹਾਂ 'ਤੇ ਕੀ ਅਸਰ ਪਏਗਾ |U        (ਏਜੰਸੀ)
ਸਾਰੇ ਸਰਕਾਰੀ ਬੈਂਕਾਂ ਦਾ ਨਹੀਂ ਕੀਤਾ ਜਾ ਰਿਹਾ ਨਿਜੀਕਰਨ : ਸੀਤਾਰਮਨ
ਨਵੀਂ ਦਿੱਲੀ, 16 ਮਾਰਚ : ਸਰਕਾਰੀ ਬੈਂਕਾਂ ਦੇ ਪ੍ਰਸਤਾਵਿਤ ਨਿਜੀਕਰਨ ਦੇ ਵਿਰੋਧ ਵਿਚ ਦੋ ਦਿਨ ਹੋਈ ਹੜਤਾਲ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ  ਕਿਹਾ ਕਿ ਸਾਰੇ ਬੈਂਕਾਂ ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਬੈਂਕ ਹਨ ਪਰ ਸਾਨੂੰ ਉਨ੍ਹਾਂ ਬੈਂਕਾਂ ਦੀ ਜ਼ਰੂਰਤ ਹੈ ਜੋ ਵੱਡੇ ਪੱਧਰ 'ਤੇ ਕੰਮ ਕਰ ਸਕਣ ਅਤੇ ਸਾਨੂੰ ਦੇਸ਼ ਦੀਆਂ ਲੋੜਾਂ ਨੂੰ  ਪੂਰਾ ਕਰਨ ਲਈ ਐੱਸ. ਬੀ. ਆਈ. ਵਰਗੇ ਵੱਡੇ ਬੈਂਕਾਂ ਦੀ ਜ਼ਰੂਰਤ ਹੈ |
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨਿੱਜੀਕਰਨ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਸਟਾਫ਼ ਦੇ ਹਿਤਾਂ ਦੀ ਰਖਿਆ ਕੀਤੀ ਜਾਵੇਗੀ | ਨਿਰਮਲਾ ਸੀਤਾਰਮਨ ਨੇ ਕਿਹਾ ਕਿ ਤਨਖ਼ਾਹਾਂ, ਸਕੇਲ ਅਤੇ ਪੈਨਸ਼ਨ ਸੱਭ ਦਾ ਧਿਆਨ ਰਖਿਆ ਜਾਵੇਗਾ |
ਜ਼ਿਕਰਯੋਗ ਹੈ ਕਿ ਸਰਕਾਰ ਨੇ ਇਸ ਬਜਟ 2021 ਵਿਚ ਦੋ ਸਰਕਾਰੀ ਬੈਂਕਾਂ ਤੇ ਇਕ ਜਨਰਲ ਬੀਮਾ ਕੰਪਨੀ ਦਾ ਨਿੱਜੀਕਰਨ ਦਾ ਪ੍ਰਸਤਾਵ ਕੀਤਾ ਹੈ | ਹਾਲਾਂਕਿ, ਇਹ ਕਿਹੜੇ ਬੈਂਕ ਹੋ ਸਕਦੇ ਹਨ ਉਨ੍ਹਾਂ ਦੇ ਨਾਂ ਅਜੇ ਸਾਹਮਣੇ ਨਹੀਂ ਆਏ ਹਨ | ਇਸ ਤੋਂ ਪਹਿਲਾਂ ਸਰਕਾਰ ਕਈ ਸਰਕਾਰੀ ਬੈਂਕਾਂ ਦਾ ਆਪਸ ਵਿਚ ਰਲੇਵਾਂ ਕਰ ਚੁੱਕੀ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement