
ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਬਰਨਾਲਾ ਸਿਹਤ ਵਿਭਾਗ ਵਲੋਂ ਸਰਗਰਮੀਆਂ...
ਬਰਨਾਲਾ: ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਬਰਨਾਲਾ ਸਿਹਤ ਵਿਭਾਗ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਜਿਸ ਤਹਿਤ ਸਿਹਤ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਵਿਭਾਗ ਵਲੋਂ ਲੋਕਾਂ ਨੂੰ ਸਪੈਸ਼ਲ ਵੈਨ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲੇ ਦੇ ਵੱਖ ਵੱਖ ਥਾਵਾਂ ’ਤੇ ਟੀਕਾਕਰਨ ਵੈਕਸੀਨੇਸ਼ਨ ਸੈਂਟਰ ਬਣਾ ਗਏ ਹਨ। ਜਿੱਥੇ ਸੀਨੀਅਰ ਸਿਟੀਜ਼ਨਾਂ ਅਤੇ ਆਮ ਲੋਕਾਂ ਦੇ ਕੋਵਿਡ-19 ਦੀ ਵੈਕਸੀਨ ਲਗਾਈ ਜਾ ਰਹੀ ਹੈ।
Barnala
ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਦੇ ਵਧ ਰਹੇ ਖ਼ਤਰੇ ਪ੍ਰਤੀ ਵੀ ਚੌਕੰਨਾ ਕਰ ਰਿਹਾ ਹੈ ਅਤੇ ਇਸਤੋਂ ਬਚਣ ਲਈ ਸੁਚਤੇ ਕਰ ਰਿਹਾ ਹੈ। ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਜਿਸ ਕਰਕੇ ਇਸਤੋਂ ਬਚਣ ਲਈ ਸਾਨੂੰ ਪ੍ਰਹੇਜ਼ ਜਾਰੀ ਰੱਖਣਾ ਚਾਹੀਦਾ ਹੈ। ਇਸ ਮਹਾਮਾਰੀ ਤੋਂ ਬਚਾਅ ਲਈ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵੈਕਸੀਨੇਸ਼ਨ ਮੁਹਿੰਮ ਵੀ ਤੇਜ਼ ਕੀਤੀ ਗਈ ਹੈ।
Health department
ਕੋਵਿਡ-19 ਤੋਂ ਬਚਾਅ ਲਈ ਲਗਾਤਾਰ ਜ਼ਿਲੇ ਵਿੱਚ 18 ਕੇਂਦਰ ਬਣਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਜਿੱਥੇ ਰੋਜ਼ਾਨਾ 350 ਦੇ ਕਰੀਬ ਲੋਕਾਂ ਨੂੰ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਲੋਕਾਂ ਨੂੰ ਇਸ ਵੈਕਸੀਨ ਲਈ ਜਾਗਰੂਕ ਕਰਨ ਲਈ ਸਪੈਸ਼ਲ ਵੈਨਾਂ, ਪੋਸਟਰਾਂ ਆਦਿ ਤਰੀਕੇ ਵਰਤੇ ਜਾ ਰਹੇ ਹਨ। ਜਿਸ ਰਾਹੀਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚ ਕੇ ਕੋਵਿਡ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਜ਼ਿਲੇ ਵਿੱਚ 55 ਕੋਰੋਨਾ ਦੇ ਐਕਟਿਵ ਕੇਸ
Corona
ਸਿਵਲ ਸਰਜਨ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੂਰੇ ਬਰਨਾਲਾ ਜ਼ਿਲੇ ’ਚ ਕੋਰੋਨਾ ਦੇ 50 ਮਰੀਜ਼ ਐਕਟਿਵ ਹਨ। ਹੁਣ ਤੱਕ ਕੁੱਲ 82163 ਕੋਰੋਨਾ ਦੀ ਟੈਸਟਿੰਗ ਹੋ ਚੁੱਕੀ ਹੈ। ਜਿਹਨਾਂ ਵਿੱਚੋਂ 2403 ਮਰੀਜ਼ਾਂ ਦੀ ਟੈਸਟਿੰਗ ਪੌਜੀਟਿਵ ਆਈ ਹੈ। ਜਿਹਨਾਂ ਵਿੱਚੋਂ 2281 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜਦੋਂਕਿ 55 ਕੇਸ ਐਕਟਿਵ ਹਨ। ਇਹਨਾਂ ਵਿੱਚੋਂ 4 ਮਰੀਜ਼ ਜ਼ਿਲਾ ਪੱਧਰੀ ਕੋਵਿਡ ਸੈਂਟਰ ਵਿੱਚ ਇਲਾਜ਼ ਕਰਵਾ ਰਹੇ ਹਨ। ਜਦੋਂਕਿ ਬਾਕੀ ਮਰੀਜ਼ਾਂ ਦਾ ਇਲਾਜ਼ ਘਰਾਂ ਵਿੱਚ ਇਕਾਂਤਵਾਸ ਕਰਕੇ ਕੀਤਾ ਜਾ ਰਿਹਾ ਹੈ।