
ਜਨਤਕ ਖੇਤਰ ਦੇ ਬੈਂਕਾਂ ਨੂੰ ਵੇਚਣਾ ਦੇਸ਼ ਦੀ ਵਿੱਤੀ ਸੁਰੱਖਿਆ ਨਾਲ ਸਮਝੌਤਾ ਹੋਵੇਗਾ : ਰਾਹੁਲ ਗਾਂਧੀ
ਨਵੀਂ ਦਿੱਲੀ, 16 ਮਾਰਚ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਸਰਕਾਰੀ ਬੈਕਾਂ ਦੇ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਮੰਗਲਵਾਰ ਨੂੰ ਸਰਕਾਰ 'ਤੇ ਸਾਧਦੇ ਹੋਏ ਦੋਸ਼ ਲਗਾਇਆ ਕਿ ਜਨਤਕ ਖੇਤਰ ਦੇ ਬੈਂਕਾ ਨੂੰ 'ਸਾਂਠਗਾਂਠ ਵਾਲੇ ਪੂੰਜੀਪਤੀਆਂ' (ਕ੍ਰੋਨੀ) ਦੇ ਹੱਥਾਂ 'ਚ ਵੇਚਣਾ ਦੇਸ਼ ਦੀ ਵਿੱਤੀ ਸੁਰੱਖਿਆ ਨਾਲ ਸਮਝੌਤਾ ਹੋਵੇਗਾ | ਉਨ੍ਹਾਂ ਹੜਤਾਲ ਕਰਨ ਵਾਲੇ ਬੈਂਕ ਕਰਮਚਾਰੀਆਂ ਲਾਲ ਇਕਜੁੱਟਤਾ ਦਿਖਾਉਂਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਸਰਕਾਰ 'ਲਾਭ ਦਾ ਨਿਜੀਕਰਨ' ਅਤੇ 'ਨੁਕਸਾਨ ਦਾ ਰਾਸ਼ਟਰੀਕਰਨ' ਕਰ ਰਹੀ ਹੈ |
ਕਾਂਗਰਸ ਆਗੂ ਨੇ ਟਵੀਟ ਕੀimageਤਾ, 'ਕੇਂਦਰ ਸਰਕਾਰ ਲਾਭ ਦਾ ਨਿਜੀਕਰਨ ਅਤੇ ਨੁਕਸਾਨ ਦਾ ਰਾਸ਼ਟਰੀਕਰਨ ਕਰ ਰਹੀ ਹੈ | ਜਨਤਕ ਖੇਤਰ ਦੇ ਬੈਂਕਾਂ ਨੂੰ ਕ੍ਰੇਨੀ ਹੱਥੋਂ ਵੇਚਣਾ ਭਾਰਤ ਦੀ ਵਿੱਤੀ ਸੁਰੱਖਿਆ ਨਾਲ ਸਮਝੌਤਾ ਹੋਵੇਗਾ |'' ਜ਼ਿਕਰਯੋਗ ਹੈ ਕਿ ਦੋ ਹੋਰ ਜਨਤਕ ਖੇਤਰ ਦੇ ਬੈਂਕਾਂ ਦੇ ਨਿਜੀਕਰਨ ਦੇ ਪ੍ਰਸਤਾਵ ਦੇ ਵਿਰੋਧ 'ਚ ਸਰਕਾਰੀ ਬੈਂਕਾਂ ਦੀ ਹੜਤਾਲ ਕਾਰਨ ਬੈਂਕਿੰਗ ਦਾ ਕੰਮਕਾਜ ਪ੍ਰਭਾਵਤ ਹੋਇਆ ਹੈ | (ਪੀਟੀਆਈ)