ਡਾ. ਨਿੱਝਰ ਬਣੇ ਪੰਜਾਬ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ
Published : Mar 17, 2022, 6:40 am IST
Updated : Mar 17, 2022, 6:40 am IST
SHARE ARTICLE
image
image

ਡਾ. ਨਿੱਝਰ ਬਣੇ ਪੰਜਾਬ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ

ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਸਹੁੰ ਚੁਕਾਈ

ਚੰਡੀਗੜ੍ਹ, 16 ਮਾਰਚ (ਗੁਰਉਪਦੇਸ਼ ਭੁੱਲਰ): ਅੰਮਿ੍ਤਸਰ (ਸਾਊਥ) ਹਲਕੇ ਦੇ 'ਆਪ' ਵਿਧਾਇਕ ਡਾ. ਇੰਦਰਜੀਤ ਸਿੰਘ ਨਿੱਝਰ ਪੰਜਾਬ ਵਿਧਾਨ ਸਭਾ ਦੇ ਪ੍ਰੋਟੇਮ (ਆਰਜ਼ੀ) ਸਪੀਕਰ ਬਣਾਏ ਗਏ ਹਨ | ਉਨ੍ਹਾਂ ਨੂੰ  ਅੱਜ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਰਾਜ ਭਵਨ ਵਿਖੇ ਸੰਖੇਪ ਸਮਾਰੋਹ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਹੁਦੇ ਦੀ ਸਹੁੰ ਚੁਕਾਈ |
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਇੰਦਰਬੀਰ ਬੁਲਾਰੀਆ ਨੂੰ  ਹਰਾ ਕੇ ਜਿੱਤੇ ਨਿੱਝਰ ਬੀਤੇ ਦਿਨੀਂ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਵੀ ਚੁਣੇ ਗਏ ਹਨ | ਹੁਣ ਨਵੇਂ ਪ੍ਰੋਗਰਾਮ ਮੁਤਾਬਕ ਵਿਧਾਨ ਸਭਾ ਦਾ ਸੈਸ਼ਨ ਵੀ ਤਿੰਨ ਦਿਨ ਚਲੇਗਾ | 17 ਮਾਰਚ ਤੋਂ ਇਲਾਵਾ 21 ਅਤੇ 22 ਨੂੰ  ਵੀ ਸੈਸ਼ਨ ਸੱਦਿਆ ਗਿਆ ਹੈ |
ਵਿਧਾਨ ਸਭਾ ਸਕੱਤਰੇਤ ਵਲੋਂ ਸੈਸ਼ਨ ਦੇ ਜਾਰੀ ਪ੍ਰੋਗਰਾਮ ਮੁਤਾਬਕ ਪ੍ਰੋਟੇਮ ਸਪੀਕਰ ਡਾ. ਨਿੱਝਰ 17 ਮਾਰਚ ਨੂੰ  ਸਵੇਰੇ 11 ਵਜੇ ਨਵੇਂ ਚੁਣੇ 117 ਵਿਧਾਇਕਾਂ ਨੂੰ  ਸਹੁੰ ਚੁਕਾਉਣਗੇ | ਪਹਿਲਾਂ ਔਰਤ ਮੈਂਬਰਾਂ ਨੂੰ  ਸਹੁੰ ਚੁਕਵਾਈ ਜਾਵੇਗੀ ਅਤੇ ਇਸ ਤੋਂ ਬਾਅਦ ਬਾਕੀ ਮੈਂਬਰਾਂ ਜ਼ਿਲ੍ਹਾ ਵਾਰ ਸਹੁੰ ਚੁਕਣਗੇ | 18 ਅਤੇ 19 ਦੀ ਛੁੱਟੀ ਬਾਅਦ 21 ਮਾਰਚ ਸੋਮਵਾਰ ਸਵੇਰੇ ਪਹਿਲਾ ਸਪੀਕਰ ਦੀ ਚੋਣ ਹੋਵੇਗੀ ਜਿਸ ਲਈ ਸਰਬਜੀਤ ਕੌਰ ਮਾਣੂੰਕੇ ਦਾ ਨਾਂ ਹੀ ਅੱਗੇ ਚਲ ਰਿਹਾ ਹੈ | ਇਸੇ ਦਿਨ ਰਾਜਪਾਲ ਦਾ ਭਾਸ਼ਨ ਹੋਵੇਗਾ | 22 ਮਾਰਚ ਨੂੰ  ਵਿਛੜੀਆਂ ਸ਼ਖ਼ਸੀਅਤਾਂ ਨੂੰ  ਸ਼ਰਧਾਂਜਲੀ ਵੀ ਦਿਤੀ ਜਾਵੇਗੀ | ਇਸੇ ਦਿਨ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਬਾਅਦ ਤਿੰਨ ਮਹੀਨਿਆਂ ਦਾ ਆਰਜ਼ੀ ਬਜਟ ਪੇਸ਼ ਕੀਤਾ ਜਾਵੇਗਾ |
ਇਸੇ ਦਿਨ ਸਪਲੀਮੈਂਟਰੀ ਗਰਾਂਟਾਂ ਸਬੰਧੀ ਮੰਗਾਂ ਉਤੇ ਵੀ ਵਿਚਾਰ ਚਰਚਾ ਕਰ ਕੇ ਖ਼ਰਚਿਆਂ ਨੂੰ  ਪ੍ਰਵਾਨਗੀ ਦਿਤੀ ਜਾਵੇਗੀ ਅਤੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਤੋਂ ਬਾਅਦ ਧਨਵਾਦ ਮਤਾ ਪਾਸ ਕੀਤਾ ਜਾਵੇਗਾ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement