ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੋਂ ਅਹੁਦਿਆਂ ਤੋਂ ਅਸਤੀਫ਼ਾ
Published : Mar 17, 2022, 6:43 am IST
Updated : Mar 17, 2022, 6:43 am IST
SHARE ARTICLE
image
image

ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੋਂ ਅਹੁਦਿਆਂ ਤੋਂ ਅਸਤੀਫ਼ਾ


ਬਠਿੰਡਾ, 16 ਮਾਰਚ (ਸੁਖਜਿੰਦਰ ਮਾਨ) : ਅਪਣੇ ਇਤਿਹਾਸ ਵਿਚ ਹੁਣ ਤਕ ਸੱਭ ਤੋਂ ਬੁਰੀ ਸਿਆਸੀ ਹਾਲਾਤ 'ਚ ਗੁਜ਼ਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ  ਅੱਜ ਬਠਿੰਡਾ 'ਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਾਦਲਾਂ  ਪ੍ਰਵਾਰ 'ਚ ਮਿਲੀਭੁਗਤ ਦੇ ਦੋਸ਼ ਲਗਾਉਂਦਿਆਂ ਅਕਾਲੀ ਦਲ ਨੂੰ  ਅਲਵਿਦਾ ਕਹਿ ਦਿਤਾ | ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ  ਮਿਲੀ ਕਿ ਜਦ ਸਿੰਗਲਾ ਅਪਣੇ ਦਫ਼ਤਰ 'ਚ ਅਸਤੀਫ਼ੇ ਦਾ ਐਲਾਨ ਕਰ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਸ਼ਹਿਰ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਰਹੇ, ਜਿੰਨ੍ਹਾਂ ਵਿਚੋਂ ਕਈਆਂ ਦੀਆਂ ਅੱਖਾਂ ਨਮ ਦੇਖੀਆਂ ਗਈਆਂ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ੁਦ ਸ਼੍ਰੀ ਸਿੰਗਲਾ ਕਈ ਵਾਰ ਭਾਵੁਕ ਹੁੰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ '' ਮਨਪ੍ਰੀਤ ਸਿੰਘ ਬਾਦਲ ਨੂੰ  ਬਠਿੰਡਾ ਤੋਂ ਜਿਤਾਉਣ ਲਈ ਬਾਦਲਾਂ ਦੇ ਖ਼ਾਸ-ਮ-ਖ਼ਾਸ ਆਗੂ ਬਠਿੰਡਾ 'ਚ ਚੋਣ ਮੁਹਿੰਮ ਚਲਾਉਂਦੇ ਰਹੇ | '' ਸ਼੍ਰੀ ਸਿੰਗਲਾ ਨੇ ਅੱਗੇ ਕਿਹਾ ਕਿ ਚੋਣਾਂ ਦੌਰਾਨ ਇਹ ਮੁੱਦਾ ਉਨ੍ਹਾਂ ਬਠਿੰਡਾ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਵੀ ਰਖਿਆ, ਜਿੰਨ੍ਹਾਂ ਮਦਦ ਦਾ ਭਰੋਸਾ ਦਿਵਾਇਆ | ਇਸ ਮੌਕੇ ਸਾਬਕਾ ਵਿਧਾਇਕ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਚੋਣਾਂ ਦੇ ਦੌਰਾਨ ਉਨ੍ਹਾਂ ਨੂੰ  ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਵੀ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਆਈ ਪ੍ਰੰਤੂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਵਫ਼ਾਦਾਰ ਨਿਭਾਈ ਪ੍ਰੰਤੂ ਇਸਦੇ ਇਵਜ਼ ਵਿਚ ਬਾਦਲ ਪ੍ਰਵਾਰ ਨਾਲ ਜੁੜੇ ਬੰਦਿਆਂ ਨੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ | ਉਨ੍ਹਾਂ ਸਿੱਧੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਠਿੰਡਾ ਸ਼ਹਿਰੀ ਸੀਟ ਉੱਪਰ ਅਕਾਲੀ ਦਲ ਦੇ ਮੁਕਤਸਰ ਤੇ ਗਿੱਦੜਵਹਾ ਹਲਕੇ ਨਾਲ ਸਬੰਧਤ ਆਗੂਆਂ ਵਲੋਂ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕੀਤੀ ਗਈ ਹੈ | ਉਨ੍ਹਾਂ ਪੱਕੇ ਸਬੂਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਵਿਚ ਬਾਦਲਾਂ ਦੇ ਮਿਲੀਭੁਗਤ ਦੀ ਚਰਚਾ ਕਾਰਨ ਇਥੋਂ ਦੇ ਵੋਟਰਾਂ ਨੇ ਉਸਦੇ ਨਾਲ ਪਿਆਰ ਹੋਣ ਦੇ ਬਾਵਜੂਦ ਉਸਨੂੰ ਵੋਟ ਨਹੀਂ ਪਾਈ, ਕਿਉਂਕਿ ਉਨ੍ਹਾਂ ਦੇ ਮਨ ਵਿਚ ਸੀ ਜੇਕਰ ਸਰੂਪ ਸਿੰਗਲਾ ਨੂੰ  ਵੋਟ ਪਾਈ ਤਾਂ ਇਸਦਾ ਫ਼ਾਈਦਾ ਮਨਪ੍ਰੀਤ ਬਾਦਲ ਨੂੰ  ਹੋ ਸਕਦਾ ਹੈ |  ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਾਰੇ ਉਨ੍ਹਾਂ ਵਲੋਂ ਸ਼ਿਕਾਇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ  ਵੀ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ | ਅਪਣੇ ਭਵਿੱਖ ਦੀ ਰਾਜਨੀਤੀ ਬਾਰੇ ਉਹਨਾਂ ਕਿਹਾ ਕਿ ਉਹ ਅਪਣੇ ਸਮਰਥਕਾਂ ਨਾਲ ਵਿਚਾਰ ਵਿਟਾਂਦਰੇ ਤੋਂ ਬਾਅਦ ਕੋਈ ਫ਼ੈਸਲਾ ਲੈਣਗੇ ਪ੍ਰੰਤੂ ਇਹ ਗੱਲ ਜਰੂਰ ਹੈ ਕਿ ਉਹ ਸਮਾਜ ਸੇਵਾ ਤੇ ਸਿਆਸਤ ਵਿਚ ਪਹਿਲਾਂ ਦੀ ਤਰ੍ਹਾਂ ਗਤੀਸ਼ੀਲ ਰਹਿਣਗੇ | ਉਧਰ ਸਰੂਪ ਸਿੰਗਲਾ ਦੇ ਅਤਸੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਅਪਣੇ ਦਫ਼ਤਰ ਵਿਚੋਂ ਬਾਦਲ ਪ੍ਰਵਾਰ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਉਤਾਰ ਦਿਤੇ | ਗੌਰਤਲਬ ਹੈ ਕਿ ਬਾਦਲ ਪ੍ਰਵਾਰ 'ਚ ਮਿਲੀਭ ੁਗਤ ਦਾ ਦੋਸ਼ ਸਭ ਤੋਂ ਪਹਿਲਾਂ ਕਾਂਗਰਸੀ ਮੰਤਰੀ ਰਾਜਾ ਵੜਿੰਗ ਨੇ ਲਗਾਏ ਸਨ | ਉਨ੍ਹਾਂ ਚੋਣਾਂ ਦੌਰਾਨ ਵੀ ਇਸ ਗੱਲ ਨੂੰ  ਦੁਹਰਾਉਂਦਿਆਂ ਮਨਪ੍ਰੀਤ ਬਾਦਲ ਸਹਿਤ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ  ਹਰਾਉਣ ਦੀ ਅਪੀਲ ਕੀਤੀ ਸੀ | ਇਸੇ ਤਰ੍ਹਾਂ ਇਕ ਹੋਰ ਕਾਂਗਰਸੀ ਆਗੂ ਹਰਵਿੰਦਰ ਲਾਡੀ ਨੇ ਵੀ ਇੰਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਇੱਥੋਂ ਤਕ ਦਾਅਵਾ ਕੀਤਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਵਿਤ ਮੰਤਰੀ ਹੁੰਦਿਆਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਸਮਰਥਨ ਕੀਤਾ ਸੀ |

ਇਸ ਖ਼ਬਰ ਨਾਲ ਸਬੰਧਤ ਫੋਟੋ 16 ਬੀਟੀਆਈ 02 ਵਿਚ ਹੈ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement