
Amritsar Airport News: ਕਸਟਮ ਵਿਭਾਗ ਦੇ ਡਰੋਂ ਜਹਾਜ਼ ਦੀ ਸੀਟ ਹੇਠ ਸੋਨਾ ਛੱਡ ਗਏ ਯਾਤਰੀ
1 crore Gold recovered at Amritsar airport News in punjabi: ਦੁਬਈ ਤੋਂ ਏਅਰ ਇੰਡੀਆ ਦੀ ਇਕ ਉਡਾਣ ਬੀਤੀ ਰਾਤ 12.30 ਵਜੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ। ਐਂਟੀ ਸਮਗਲਿੰਗ ਅੰਮ੍ਰਿਤਸਰ ਦੇ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਫਲਾਈਟ ਵਿਚ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX-198 ਦੀ ਚੈਕਿੰਗ ਦੌਰਾਨ ਸੋਨਾ ਮਿਲਿਆ। ਜਿਸ ਨੂੰ ਸ਼ਾਇਦ ਕੁਝ ਯਾਤਰੀ ਕਸਟਮ ਦੇ ਡਰੋਂ ਫਲਾਈਟ 'ਚ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ: Abohar News: ਦੋ ਗੁੱਟਾਂ 'ਚ ਹੋਈ ਗੈਂਗਵਾਰ, ਸ਼ਰੇਆਮ ਚੱਲੀਆਂ ਤਲਵਾਰਾਂ, ਇਕ ਦੀ ਮੌਤ
ਕਸਟਮ ਨੂੰ ਮਿਲਿਆ ਸੋਨਾ ਬਿਸਕੁਟ ਦੇ ਰੂਪ ਵਿੱਚ ਸੀ। ਇਹ ਦੋ ਕਿਲੋਗ੍ਰਾਮ ਵਜ਼ਨ ਦੇ ਦੋ ਬਿਸਕੁਟ ਸਨ। ਸੋਨੇ ਦੀ ਕੀਮਤ ਰੁਪਏ 1,31,60,000 ਦੱਸੀ ਜਾ ਰਹੀ ਹੈ। ਜਹਾਜ਼ 'ਚੋਂ 2 ਕਿਲੋ ਲਾਵਾਰਸ ਸੋਨਾ ਬਰਾਮਦ ਹੋਇਆ। ਜਹਾਜ਼ ਦੀ ਸੀਟ ਦੇ ਹੇਠਾਂ 24k ਸ਼ੁੱਧਤਾ ਵਾਲੇ ਦੋ ਬਿਸਕੁਟ ਮਿਲੇ ਹਨ। ਕਸਟਮ ਵਿਭਾਗ ਨੇ ਸੋਨਾ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Mukerian News: ਰੇਡ ਕਰਨ ਗਈ CIA ਸਟਾਫ 'ਤੇ ਹੋਈ ਫਾਇਰਿੰਗ, ਇਕ ਪੁਲਿਸ ਕਰਮੀ ਦੀ ਹੋਈ ਮੌਤ
ਫਿਲਹਾਲ ਇਸ ਨੂੰ ਕੁਝ ਦਿਨਾਂ ਲਈ ਕਸਟਮ ਵਿਭਾਗ ਦੀ ਹਿਰਾਸਤ 'ਚ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਇਸ 'ਤੇ ਦਾਅਵਾ ਨਹੀਂ ਕਰਦਾ ਤਾਂ ਇਸ ਦੀ ਨਿਲਾਮੀ ਕੀਤੀ ਜਾਵੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from ' 1 crore Gold recovered at Amritsar airport News in punjabi' stay tuned to Rozana Spokesman)