
Jalandhar News: ਤੰਬਾਕੂ ਉਤਪਾਦ ਸਮੇਤ ਲੋਕਾਂ ਨੂੰ ਹਿਰਾਸਤ ਵਿਚ ਲਿਆ
The jalandhar police raided 7 illegal hookah bars News : ਦੇਸ਼ ਵਿਚ ਚੋਣ ਜ਼ਾਬਤਾ ਲਾਗੂ ਹੋਣ ਨਾਲ ਪੰਜਾਬ ਪੁਲਿਸ ਹਰਕਤ ਵਿਚ ਆ ਗਈ। ਸ਼ਨੀਵਾਰ ਦੇਰ ਰਾਤ ਸਿਟੀ ਪੁਲਿਸ ਨੇ ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ 'ਚ ਚੱਲ ਰਹੇ ਹੁੱਕਾ ਬਾਰਾਂ 'ਤੇ ਛਾਪਾ ਮਾਰ ਕੇ ਕਈ ਧਨਾਢ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇਮਾਰੀ ਸਿਟੀ ਪੁਲਿਸ ਦੇ ਏਡੀਸੀਪੀ ਪੱਧਰ ਦੇ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਕੀਤੀ ਗਈ।
ਇਹ ਵੀ ਪੜ੍ਹੋ: Sidhu Moosewala Brother: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ
ਏ.ਡੀ.ਸੀ.ਪੀ ਆਪਣੇ ਨਾਲ ਭਾਰੀ ਫੋਰਸ ਲੈ ਕੇ ਆਏ, ਤਾਂ ਜੋ ਕੋਈ ਵੀ ਦੋਸ਼ੀ ਮੌਕੇ ਤੋਂ ਫਰਾਰ ਨਾ ਹੋ ਸਕੇ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਕਰੀਬ 5 ਕੇਸ ਦਰਜ ਕੀਤੇ ਹਨ। ਜਿਸ ਵਿਚ 20 ਤੋਂ ਵੱਧ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵਲੋਂ ਫੜੇ ਗਏ ਮੁਲਜ਼ਮਾਂ ਵਿਚੋਂ ਕਈ ਨਾਬਾਲਗ ਵੀ ਸਨ।
ਇਹ ਵੀ ਪੜ੍ਹੋ: Harjinder Singh Dhami: ਬਰਗਾੜੀ ਬੇਅਦਬੀ ਮਾਮਲੇ ’ਚ ਡੇਰਾ ਸਿਰਸਾ ਮੁਖੀ ਤੇ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰੇ ਪੰਜਾਬ ਸਰਕਾਰ-ਐਡਵੋਕੇਟ ਧਾਮੀ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਰਾਤ ਕਰੀਬ 10 ਵਜੇ ਮਾਡਲ ਟਾਊਨ ਦੇ ਚੁਨ-ਮੁਨ ਮਾਲ ਤੋਂ ਸ਼ੁਰੂ ਹੋਈ। ਛਾਪੇਮਾਰੀ ਟੀਮ ਮਾਲ ਦੇ ਬੇਸਮੈਂਟ ਵਿਚ ਚੱਲ ਰਹੇ ਲੇਜ਼ੀ ਮੌਨਕੀ ਰੈਸਟੋਰੈਂਟ ਵਿਚ ਪਹੁੰਚੀ। ਜਿੱਥੇ ਦਰਜਨਾਂ ਨੌਜਵਾਨਾਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਸੀ। ਇਸ ਦੌਰਾਨ ਰੈਸਟੋਰੈਂਟ ਦਾ ਮਾਲਕ ਮੌਕੇ 'ਤੇ ਮੌਜੂਦ ਨਹੀਂ ਸੀ। ਪੁਲਿਸ ਨੇ ਮੌਕੇ ਤੋਂ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੁਲਿਸ ਨੇ ਮੌਕੇ ਤੋਂ 23 ਹੁੱਕਾ ਅਤੇ ਤੰਬਾਕੂ ਉਤਪਾਦ ਬਰਾਮਦ ਕੀਤੇ ਹਨ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਪੀਪੀਆਰ ਮਾਰਕੀਟ ਵਿਚ ਸਥਿਤ ਯਾਰਨ ਨਲ ਬਹਾਰਨ ਰੈਸਟੋਰੈਂਟ, ਲਵਕੁਸ਼ ਚੌਕ ਵਿੱਚ ਸਥਿਤ ਆਈ ਐਂਡ ਯੂ ਰੈਸਟੋਰੈਂਟ, ਡੀਏਵੀ ਕਾਲਜ ਨੇੜੇ ਸਪਾਈਸੀ ਬਾਈਟ ਅਤੇ ਐਮ-2 ਰੈਸਟੋਰੈਂਟ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਐਮ-2 ਰੈਸਟੋਰੈਂਟ ਤੋਂ ਕਰੀਬ 12 ਹੁੱਕੇ ਬਰਾਮਦ ਕੀਤੇ ਹਨ। ਪੁਲਿਸ ਨੇ ਕਾਬੂ ਕੀਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਤੰਬਾਕੂ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਏਡੀਸੀਪੀ ਆਦਿਤਿਆ ਗੁਪਤਾ ਨੇ ਦੱਸਿਆ ਕਿ ਪੀਪੀਆਰ ਮਾਲ ਵਿਚ ਚੱਲ ਰਹੇ ਰੈਸਟੋਰੈਂਟ ਵਿੱਚ ਵੀ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸੀ ਜਾ ਰਹੀ ਸੀ।
(For more news apart from 'The jalandhar police raided 7 illegal hookah bars News' stay tuned to Rozana Spokesman)