Amritsar News: ਸਹੁਰਿਆਂ ਦੀ ਸਤਾਈ ਵਿਆਹੁਤਾ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
Published : Mar 17, 2024, 7:36 am IST
Updated : Mar 17, 2024, 7:37 am IST
SHARE ARTICLE
The married woman committed suicide in amritsar news
The married woman committed suicide in amritsar news

Amritsar News: ਸਹੁਰੇ ਮੰਗਦੇ ਸਨ ਬੁਲੇਟ ਮੋਟਰਸਾਈਕਲ

The married woman committed suicide in amritsar news: ਅੰਮ੍ਰਿਤਸਰ ਦੇ ਰਿਸ਼ੀ ਵਿਹਾਰ ਦੀ ਰਹਿਣ ਵਾਲੀ ਔਰਤ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਔਰਤ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਚਾਰ ਸਾਲ ਦਾ ਬੇਟਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Health News: ਸ਼ੂਗਰ ਦੇ ਮਰੀਜ਼ਾਂ ਲਈ ਕਰੇਲੇ ਦੀ ਸਬਜ਼ੀ ਹੈ ਬਹੁਤ ਫ਼ਾਇਦੇਮੰਦ  

ਪਿੰਡ ਓਠੀਆਂ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਰੁਪਿੰਦਰ ਕੌਰ ਵਾਸੀ ਪੰਡੋਰੀ ਗੋਲਾ ਤਰਨਤਾਰਨ ਦਾ ਵਿਆਹ 4.12.16 ਨੂੰ ਰਿਸ਼ੀ ਵਿਹਾਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਸਹੁਰੇ ਵਾਲੇ ਉਸ ਨੂੰ ਬਹੁਤ ਤੰਗ ਕਰਦੇ ਸਨ।

ਇਹ ਵੀ ਪੜ੍ਹੋ: Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਚਮੜੀ ਵਿਚ ਚਮਕ ਲਿਆਉਂਦਾ ਹੈ ਅਨਾਨਾਸ  

ਉਸ ਨੂੰ ਆਪਣੇ ਮਾਤਾ-ਪਿਤਾ ਨਾਲ ਮਿਲਣ ਨਹੀਂ ਦਿੰਦੇ ਸਨ।ਉਨ੍ਹਾਂ ਨੇ ਉਸ ਨੂੰ ਵਿਆਹ ਵਿੱਚ ਸਪਲੈਂਡਰ ਮੋਟਰਸਾਈਕਲ ਦਿੱਤਾ ਸੀ ਪਰ ਉਹ ਬੁਲੇਟ ਦੀ ਮੰਗ ਕਰਦੇ ਸਨ। ਉਸ ਨੇ ਇਸ ਮੰਗ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ ਸੋਚਿਆ ਕਿ ਜੇਕਰ ਉਸ ਦੀ ਧੀ ਉੱਥੇ ਠੀਕ ਹੋ ਗਈ ਤਾਂ ਉਹ ਇਸ ਬਾਰੇ ਸੋਚ ਲੈਣਗੇ।
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੀ ਨੂੰ ਬਾਹਰ ਜਾਣ ਨਹੀਂ ਦਿੰਦੇ ਸਨ ਅਤੇ ਨਾ ਹੀ ਕਿਸੇ ਨੂੰ ਮਿਲਣ ਦਿੰਦੇ ਸਨ।

Health News: ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਚਮੜੀ ਵਿਚ ਚਮਕ ਲਿਆਉਂਦਾ ਹੈ ਅਨਾਨਾਸ  

ਡਾਕਟਰ ਅਨੁਸਾਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਸਹੁਰਿਆਂ ਨੇ ਹੀ ਜ਼ਹਿਰ ਖੁਆਇਆ ਹੈ। ਕੱਲ੍ਹ ਉਸ ਨੂੰ ਹਸਪਤਾਲ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੀ ਧੀ ਦੀ ਹਾਲਤ ਗੰਭੀਰ ਹੈ ਜਦੋਂ ਉਹ ਪਹੁੰਚੇ ਉਦੋਂ  ਸਹੁਰੇ ਪੱਖ ਦਾ ਕੋਈ ਮੈਂਬਰ ਉਥੇ ਮੌਜੂਦ ਨਹੀਂ ਸੀ। ਘਰ ਨੂੰ ਵੀ ਤਾਲਾ ਲੱਗਾ ਹੋਇਆ ਹੈ ਅਤੇ ਪੂਰਾ ਪਰਿਵਾਰ ਫਰਾਰ ਹੈ।

ਇਸ ਮਾਮਲੇ 'ਚ ਲੜਕੀ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ, ਸੱਸ, ਸਹੁਰਾ ਅਤੇ ਨਨਾਣ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਸਾਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਾਰਿਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

(For more news apart from 'The married woman committed suicide in amritsar news' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement