
ਅੰਮ੍ਰਿਤ ਛੱਕ ਕੇ ਸਜੀ ਸਿੰਘਣੀ, ਨਿਹੰਗ ਸਿੰਘ ਨਾਲ ਕਰਵਾਏ ਆਨੰਦ ਕਾਰਜ
ਹੋਲੀ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ’ਚ ਹੋਲਾ ਮਹੱਲਾ ਦਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ ਤੇ ਖ਼ਾਲਸੇ ਦੀ ਧਰਤੀ ਸਿੱਖੀ ਦੇ ਰੰਗ ਵਿਚ ਰੰਗੀ ਜਾਂਦੀ ਹੈ। ਗੁਰੂ ਜੀ ਦੀ ਲਾਡਲੀਆਂ ਫ਼ੌਜਾਂ ਵੱਖ-ਵੱਖ ਤਰ੍ਹਾਂ ਦੇ ਕਰਤਵ ਦਿਖਾਉਂਦੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ’ਚ ਰੋਜ਼ਾਨਾ ਸਪੋਕਸਮੈਨ ਦੀ ਟੀਮ ਵੀ ਉਸ ਸਟੇਡੀਅਮ ਵਿਚ ਪਹੁੰਚੀ ਜਿਥੇ ਸੰਗਤ ਹੋਲਾ ਮਹੱਲਾ ਤੇ ਤਿਉਹਾਰ ਮੌਕੇ ਪਹੁੰਚੀ ਹੋਈ ਸੀ। ਇਸ ਦੌਰਾਨ ਇਕ ਖ਼ਾਲਸੇ ਦੀ ਜੋੜੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਇਕ ਨਿਹੰਗ ਸਿੰਘ ਗੁਰਜੈ ਸਿੰਘ ਅਨੰਦਪੁਰੀਆ ਬੁੱਢਾ ਦਲ ਨੇ ਕਿਹਾ ਕਿ ਹੋਲਾ ਮਹੱਲਾ ਗੁਰੂ ਜੀ ਦੇ ਟਾਈਮ ਤੋਂ ਹੀ ਸੰਗਤ ਤੇ ਗੁਰੂ ਜੀ ਦੀਆਂ ਫ਼ੌਜਾਂ ਹੋਲਾ ਖੇਡਦੀਆਂ ਤੇ ਕਰਤਵ ਦਿਖਾਉਂਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਬੈਲਜੀਅਮ ਤੋਂ ਹੈ ਤੇ ਸਾਡੇ 2022 ਵਿਚ ਅਨੰਦ ਕਾਰਜ ਹੋਏ ਤੇ ਅਸੀਂ ਵਿਆਹ ਦੇ ਬੰਧਨ ਵਿਚ ਬੱਝ ਗਏ। ਸਾਡਾ ਨਿਹੰਗ ਸਿੰਘਾਂ ਦਾ ਫ਼ੇਸਬੁਕ ਗਰੁੱਪ ਸੀ ਜਿਸ ਵਿਚ ਮੇਰੀ ਪਤਨੀ ਵੀ ਐਡ ਸੀ ਤੇ ਅਸੀਂ 4-5 ਸਾਲ ਪਹਿਲਾਂ ਫ਼ੇਸਬੁਕ ਰਾਹੀਂ ਮਿਲੇ ਸੀ।
ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਅਨੰਦ ਕਾਰਜ ਕਰਵਾਉਣਾ ਚਾਹੁੰਦੀ ਹਾਂ। ਇਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਤਿੰਨ ਮਹੀਨਿਆਂ ਬਾਅਦ ਭਾਰਤ ਆਵਾਂਗੀ ਤੇ ਇਹ ਭਾਰਤ ਆ ਗਏ, ਜਿਸ ਤੋਂ ਬਾਅਦ ਅਸੀਂ ਅਨੰਦ ਕਾਰਜ ਕਰਵਾ ਲਏ। ਨਿਹੰਗ ਸਿੰਘ ਨੇ ਕਿਹਾ ਕਿ ਕੇਸ ਰੱਖੋ, ਗੁਰਬਾਣੀ ਪੜ੍ਹੋ ਤੇ ਗੁਰੂ ਵਾਲੇ ਬਣੋ। ਨਿਹੰਗ ਸਿੰਘ ਦੀ ਪਤਨੀ ਨੇ ਕਿਹਾ ਕਿ ਹੋਲਾ ਮਹੱਲਾ ਗੁਰੂ ਜੀ ਦੀਆਂ ਫ਼ੌਜਾਂ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਤੇ ਮੈਂ ਇਹ ਸਭ ਕੁੱਝ ਦੇਖ ਕੇ ਬਹੁਤ ਖ਼ੁਸ਼ ਹਾਂ।
ਮੈਂ 4 ਤੋਂ 5 ਸਾਲ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਅਨੰਦਰਪੁਰ ਸਾਹਿਬ ਆਈ ਸੀ, ਜਿਸ ਤੋਂ ਬਾਅਦ ਮੈਨੂੰ ਗੁਰੂ ਜੀ ਦੀਆਂ ਫ਼ੌਜਾਂ ਦਾ ਬਾਣਾ ਤੇ ਸਸਤਰ ਬਹੁਤ ਪਸੰਦ ਆਏ ਅਤੇ ਮੈਨੂੰ ਸਿੱਖ ਧਰਮ ਬਹੁਤ ਚੰਗਾ ਲਗਿਆ। ਬੈਲਜੀਅਮ ਵਿਚ ਮੇਰਾ ਤੇ ਜ਼ਿਲ੍ਹਾ ਕਪੂਰਥਲਾ ’ਚ ਮੇਰੇ ਪਤੀ ਦਾ ਪਰਿਵਾਰ ਰਹਿੰਦਾ ਹੈ। ਪਹਿਲਾਂ ਮੈਂ ਗੁਰਮੁਖੀ ਤੇ ਹੌਲੀ-ਹੌਲੀ ਪੰਜਾਬੀ ਸਿੱਖੀ। ਮੈਂ ਹੁਣ ਆਪਣੇ ਪਤੀ ਨਾਲ ਪੰਜਾਬ ਵਿਚ ਹੀ ਰਹਾਂਗੀ। ਸਿੱਖ ਧਰਮ ਬਹੁਤ ਚੰਗਾ ਹੈ ਜਿਸ ਨੂੰ ਹਰ ਕਿਸੇ ਨੂੰ ਅਪਣਾਉਣਾ ਚਾਹੀਦਾ ਹੈ।
photo