
Hola Mohalla News: ਗੋਬਿੰਦ ਸਿੰਘ ਅਤੇ ਧਾਰਾ ਸਿੰਘ ਵਜੋਂ ਹੋਈ ਪਹਿਚਾਣ
ਹੋਲੇ ਮਹੱਲੇ ਦੀ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਗਈ ਸੰਗਤ ਦਾ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਵਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਯਾਤਰਾ ਦੌਰਾਨ ਗਏ ਪਿੰਡ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ 14 ਮਾਰਚ ਨੂੰ ਹੋਲੇ ਮਹੱਲੇ ਦੀ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਟਰਾਲੀ 'ਚ ਪਿੰਡ ਮਾਣੇਵਾਲ ਦੀ ਸੰਗਤ ਗਈ ਸੀ। ਜੋ ਬੀਤੇ ਦਿਨੀਂ 15 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ।
ਰਾਤ ਦੇ ਕਰੀਬ 8:30 ਵਜੇ ਰੋਪੜ ਨਜ਼ਦੀਕ ਆ ਕੇ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਉਪਰ ਬੈਠੇ ਪਿੰਡ ਦੇ ਵਿਅਕਤੀ ਗੋਬਿੰਦ ਸਿੰਘ ਅਤੇ ਧਾਰਾ ਸਿੰਘ ਅਚਾਨਕ ਥੱਲੇ ਡਿਗ ਗਏ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੋਵਾਂ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਮਾਣੇਵਾਲ ਵਿਚ ਸੋਗ ਦੀ ਲਹਿਰ ਹੈ।