
ਲੁਧਿਆਣਾ ‘ਚ ਰਾਹੋਂ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਇਕ ਟਰੱਕ ਡਰਾਇਵਰ ਨੇ ਨੌਜਵਾਨ ਨੂੰ ਕੁਚਲ ਦਿੱਤਾ।
ਲੁਧਿਆਣਾ ‘ਚ ਰਾਹੋਂ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਇਕ ਟਰੱਕ ਡਰਾਇਵਰ ਨੇ ਨੌਜਵਾਨ ਨੂੰ ਕੁਚਲ ਦਿੱਤਾ। ਜਿਸ ਕਾਰਨ ਨੌਜਵਾਨ ਦੀ ਹਾਦਸੇ ਤੋਂ ਤੁਰਤ ਬਾਅਦ ਹੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੈਸ਼ਨਲ ਹਾਈਵੇਅ-1 'ਤੇ ਜਾਮ ਲਗਾ ਦਿਤਾ ਜਿਸ ਨਾਲ ਆਉਂਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Accident
ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰਤ ਡਰਾਇਵਰ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਉਧਰ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਦੂਜਾ ਸੜਕ ਹਾਦਸਾ ਸ੍ਰੀਨਗਰ 'ਚ ਉਤਰੀ ਕਸ਼ਮੀਰ ਦੇ ਸਰਹੱਦੀ ਕਸਬੇ ਉੜੀ 'ਚ ਬੱਸ ਦੇ ਪਲਟ ਜਾਣ ਕਾਰਨ ਕਈ ਵਿਦਿਆਰਥੀਆਂ ਸਮੇਤ 32 ਲੋਕ ਜ਼ਖ਼ਮੀ ਹੋ ਗਏ ਹਨ। ਇਹ ਬੱਸ ਉੜੀ ਤੋਂ ਗਵਾਲਟਾ ਜਾ ਰਹੀ ਸੀ ਕਿ ਸੜਕ 'ਤੇ ਤਿਲਕਣ ਹੋਣ ਕਾਰਨ ਬੱਸ ਪਲਟ ਗਈ।
Accident