
ਪਾਰਟੀ ਵੱਲੋਂ ਗਰੇਵਾਲ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਸਮਰਥਨ ਦਾ ਭਰੋਸਾ ਦੇਣ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ
ਲੁਧਿਆਣਾ: ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਲੁਧਿਆਣਾ ਲੋਕ ਸਭਾ ਹਲਕੇ ਲਈ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਅਕਾਲੀ ਭਾਜਪਾ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਪਾਰਟੀ ਵੱਲੋਂ ਗਰੇਵਾਲ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਸਮਰਥਨ ਦਾ ਭਰੋਸਾ ਦੇਣ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਸੰਬੋਧਨ ਕਰਨ ਵਾਲਿਆਂ ਚ ਪ੍ਰੋ ਰਜਿੰਦਰ ਭੰਡਾਰੀ, ਅਨਿਲ ਸਰੀਨ, ਪ੍ਰਵੀਨ ਬਾਂਸਲ, ਜਤਿੰਦਰ ਕੁਮਾਰ ਆਦਿ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੁਧਿਆਣਾ ਗਰੇਵਾਲ ਨੂੰ ਰਿਕਾਰਡ ਅੰਤਰ ਨਾਲ ਚੁਣੇਗਾ ਤੇ ਸੁਨਿਸ਼ਚਿਤ ਕਰੇਗਾ ਕਿ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣਨ।
BJP leaders will win Grewal with record votes
ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਗਰੇਵਾਲ ਲੁਧਿਆਣਾ ਵਰਗੀ ਉਦਯੋਗਿਕ ਨਗਰੀ ਦੀ ਨੁਮਾਇੰਦਗੀ ਕਰਨ ਲਈ ਇੱਕ ਵਧੀਆ ਅਤੇ ਉਚਿਤ ਉਮੀਦਵਾਰ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੀਤੇ ਦੋ ਕਾਰਜਕਾਲਾਂ ਦੌਰਾਨ ਕਾਂਗਰਸੀ ਸਾਂਸਦਾਂ ਨੇ ਜਾਣ ਬੁੱਝ ਕੇ ਸ਼ਹਿਰ ਤੇ ਹਲਕੇ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ ਇੱਕ ਸਾਂਸਦ ਨੇ ਹਲਕੇ ਨੂੰ ਧੋਖਾ ਦਿੱਤਾ, ਤਾਂ ਦੂਜੇ ਨੇ ਸਰਗਰਮ, ਪ੍ਰਭਾਵੀ ਅਤੇ ਲੋਕਾਂ ਦੇ ਸੰਪਰਕ ਵਿਚ ਨਾ ਰਹਿ ਕੇ ਲੋਕਾਂ ਤੋਂ ਆਪਣਾ ਪੱਲਾ ਛੁਡਾਇਆ।
BJP leaders will win Grewal with record votes
ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਬਾਅਦ ਸਾਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਹੈ ਜਿਹੜਾ ਸਥਾਨਕ, ਸਹੀ ਤੇ ਸਨਮਾਨਯੋਗ ਹੈ ਅਤੇ ਸੰਸਦ ਚ ਇਸ ਹਲਕੇ ਦੀ ਨੁਮਾਇੰਦਗੀ ਕਰ ਸਕਦਾ ਹੈ। ਜਦਕਿ ਗਰੇਵਾਲ ਨੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਦਿੱਤੇ ਗਏ ਭਰਪੂਰ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਨਰਿੰਦਰ ਮੋਦੀ ਵਰਗੇ ਮਜ਼ਬੂਤ ਤੇ ਦੂਰਦਰਸ਼ੀ ਆਗੂ ਦੀ ਲੋੜ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਨੇ ਪਹਿਲਾਂ ਹੀ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਕਮਲ ਚੇਤਲੀ, ਰੋਮੇਸ਼ ਸ਼ਰਮਾ, ਜੀਵਨ ਗੁਪਤਾ, ਰੇਨੂੰ ਥਾਪਰ, ਰਜਨੀਸ਼ ਧੀਮਾਨ, ਸਤਪਾਲ ਸੱਗੜ, ਸੁਨੀਲ ਮੋਦਗਿੱਲ, ਮਦਨ ਮੋਹਨ ਵਿਆਸ, ਰਾਜੀਵ ਕਤਨਾ, ਰਵਿੰਦਰ ਅਰੋੜਾ, ਅਵਿਨਾਸ਼ ਮਿਸ਼ਰਾ, ਅਸ਼ੋਕ ਲੂੰਬਾ, ਦਿਨੇਸ਼ ਸਤਪਾਲ ਵੀ ਮੌਜੂਦ ਰਹੇ।