
ਅੰਮ੍ਰਿਤਸਰ ਦੇ 9 ਪਾਜ਼ੀਟਿਵ ਮਰੀਜ਼ਾਂ ਵਿੱਚੋਂ 2 ਬਾਹਰੀ ਜ਼ਿਲ੍ਹਿਆ ਦੇ ਦਾਖਿਲ ਮਰੀਜ਼ਾਂ ਵਿੱਚੋਂ ਗੁਰਦਾਸਪੁਰ ਦੇ 66 ਸਾਲਾਂ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਗੁਰੂ ਨਾਨਕ
ਅੰਮ੍ਰਿਤਸਰ, 16 ਅਪ੍ਰੈਲ (ਅਰਵਿੰਦਰ ਵੜੈਚ): ਅੰਮ੍ਰਿਤਸਰ ਦੇ 9 ਪਾਜ਼ੀਟਿਵ ਮਰੀਜ਼ਾਂ ਵਿੱਚੋਂ 2 ਬਾਹਰੀ ਜ਼ਿਲ੍ਹਿਆ ਦੇ ਦਾਖਿਲ ਮਰੀਜ਼ਾਂ ਵਿੱਚੋਂ ਗੁਰਦਾਸਪੁਰ ਦੇ 66 ਸਾਲਾਂ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ 10 ਪਾਜ਼ੀਟਿਵ ਮਰੀਜ਼ ਇਲਾਜ ਅਧੀਨ ਹਨ।
ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਗੁਰਦਾਸਪੁਰ ਨਿਵਾਸੀ ਮਰੀਜ਼ ਦੀ ਮੌਤ ਤੋਂ ਬਾਅਦ ਵਾਰਡ ਵਿੱਚ 5 ਮਰੀਜ਼ ਦਾਖਿਲ ਹਨ ਜਦਕਿ ਬਾਕੀ ਰਹਿੰਦੇ 5 ਮਰੀਜ਼ ਫੋਰਟਿਸ ਅਸਕਾਰਟ ਹਸਪਤਾਲ ਵਿੱਚ ਇਲਾਜ ਅਧੀਨ ਹਨ
ਕੋਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਏ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪਰਿਵਾਰਿਕ ਅਤੇ ਸੰਪਰਕ ਵਿੱਚ 5 ਲੋਕਾਂ ਦੇ ਦੁਬਾਰਾ ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 4 ਲੋਕਾਂ ਦੀ ਰਿਪੋਰਟ ਦੁਬਾਰਾ ਪਾਜ਼ੀਟਿਵ ਪਾਈ ਗਈ ਹੈ ਜਦਕਿ ਇਕ ਵਿਅਕਤੀ ਦੀ ਪਹਿਲੀ ਜਾਂਚ ਰਿਪੋਰਟ ਨੈਗੇਟਿਵ ਰਹੀ। ਉਸ ਰਿਪੋਰਟ ਨੂੰ ਦੁਬਾਰਾ ਪੱਕਾ ਕਰਨ ਲਈ ਫਿਰ ਟੈਸਟ ਲਈ ਭੇਜਿਆ ਗਿਆ ਹੈ, ਜਿਸਦੀ ਰਿਪੋਰਟ ਦੀ ਪੁਸ਼ਟੀ ਅੱਜ ਸ਼ੁਕਰਵਾਰ ਨੂੰ ਹੋਵੇਗੀ।
ਇਸਤੋਂ ਇਲਾਵਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮੂਹ ਸ਼ਹਿਰਵਾਸੀਆਂ ਲਈ ਰਾਹਤ ਭਰੀ ਖਬਰ ਇਹ ਰਹੀ ਕਿ ਪਿਛਲੇ 6 ਦਿਨਾਂ 'ਚ ਕੋਈ ਵੀ ਵਿਅਕਤੀ ਕੋਰੋਨਾ ਪਾਜ਼ੀਟਿਵ ਨਹੀਂ ਪਾਇਆ ਗਿਆ, ਜਦਕਿ ਪਿਛਲੇ ਅੱਠਾਂ ਦਿਨਾਂ ਵਿੱਚ ਜੰਡਿਆਲਾ ਗੁਰੂ ਨਿਵਾਸੀ ਹੀ ਪਾਜ਼ੀਟਿਵ ਪਾਇਆ ਗਿਆ ਸੀ। ਬੁੱਧਵਾਰ ਨੂੰ 15 ਲੋਕਾਂ ਦੇ ਜੋ ਟੈਸਟ ਲਗਾਏ ਗਏ ਸਨ ਉਹ ਸਾਰੇ ਟੈਸਟ ਨੈਗੇਟਿਵ ਪਾਏ ਗਏ ਹਨ, ਇਨ੍ਹਾਂ ਤੋਂ ਇਲਾਵਾ 16 ਹੋਰ ਲੋਕਾਂ ਦੇ ਟੈਸਟ ਲਗਾਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।