
ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 15 ਹੋ ਗਈ ਹੈ।
ਪੰਜਾਬ - ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਹੁਣ ਲੁਧਿਆਣਾ ਵਿਚ ਕੋਰੋਨਾ ਪਾਜ਼ੀਟਿਵ ਆਏ ਏ.ਸੀ.ਪੀ ਅਨਿਲ ਕੋਹਲੀ ਦੇ ਸੰਪਰਕ ਵਿਚ ਆਉਣ ਨਾਲ ਤਿੰਨ ਹੋਰ ਜਣੇ ਪਾਜ਼ੀਟਿਵ ਪਾਏ ਗਏ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਸੀ.ਪੀ ਦੇ ਸੰਪਰਕ 'ਚ ਆਏ ਕੁੱਲ 23 ਜਣਿਆਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ 'ਚੋਂ 20 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3 ਦੀ ਪਾਜ਼ੀਟਿਵ ਜਿਸ 'ਚ ਏਸੀਪੀ ਦੀ ਪਤਨੀ ਕਾਜਲ ਕੋਹਲੀ, ਥਾਣਾ ਜੋਧੇਵਾਲ ਦੀ ਲੇਡੀ ਐਸ.ਐਚ.ਓ ਅਰਸ਼ਪ੍ਰੀਤ ਕੌਰ ਅਤੇ ਡਰਾਈਵਰ ਵੀ ਕੋਰੋਨਾ ਪਾਜ਼ੀਟਿਵ ਆਏ ਹਨ। ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 15 ਹੋ ਗਈ ਹੈ।
File photo
ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਵਾਇਰਸ ਲਾਗ ਨਾਲ 53 ਦੇਸ਼ਾਂ ਵਿਚ ਕੁਲ 3336 ਭਾਰਤੀ ਬੀਮਾਰ ਹੋਏ ਹਨ ਜਦਕਿ ਇਸ ਸੰਸਾਰ ਮਹਾਂਮਾਰੀ ਵਿਚ ਵਿਦੇਸ਼ ਵਿਚ 25 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਸੰਜਮ ਰਖਣਾ ਪਵੇਗਾ ਕਿਉਂਕਿ ਸਰਕਾਰ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਦੇ ਵਿਆਪਕ ਨੀਤੀਗਤ ਫ਼ੈਸਲੇ ਤਹਿਤ ਉਨ੍ਹਾਂ ਨੂੰ ਦੇਸ਼ ਵਿਚ ਵਾਪਸ ਨਹੀਂ ਲਿਆ ਰਹੀ।
Corona Virus
ਉਨ੍ਹਾਂ ਕਿਹਾ ਕਿ ਭਾਰਤ ਨੇ 55 ਦੇਸ਼ਾਂ ਨੂੰ ਕਾਰੋਬਾਰੀ ਆਧਾਰ 'ਤੇ ਅਤੇ ਮਦਦ ਦੇ ਰੂਪ ਵਿਚ ਮਲੇਰੀਆ ਰੋਕੂ ਦਵਾਈ ਹਾਈਡਰੋਕਸੀਕਲੋਰੋਕਵਿਨ ਦੀ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ਾਂ ਤੋਂ ਮੈਡੀਕਲ ਉਪਕਰਨ ਮੰਗਾਉਣ ਦੇ ਮਾਮਲੇ ਵਿਚ ਉਨ੍ਹਾਂ ਹਾ ਕਿ ਭਾਰਤ ਦਖਣੀ ਕੋਰੀਆ ਅਤੇ ਚੀਨ ਤੋਂ ਕੋਵਿਡ-19 ਜਾਂਚ ਕਿਟ ਖ਼ਰੀਦ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਮੈਡੀਕਲ ਉਪਕਰਨ ਜਰਮਨੀ, ਅਮਰੀਕਾ, ਬ੍ਰਿਟੇਨ, ਮਲੇਸ਼ੀਆ, ਜਾਪਾਨ ਅਤੇ ਫ਼ਰਾਂਸ ਤੋਂ ਖ਼ਰੀਦਣ ਬਾਰੇ ਵਿਚਾਰ ਕਰ ਰਿਹਾ ਹੈ।