
ਹੁਣ ਤੱਕ ਪੰਜਾਬ ਵਿਚ 197 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 14 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਚੰਡੀਗੜ੍ਹ : ਕਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੁਣ ਪੰਜਾਬ ਸਰਕਾਰ ਨੇ ਸੂਬੇ ਦੀਆਂ ਜੇਲ੍ਹਾਂ ਦੇ ਵਿਚ ਜ਼ੇਲ੍ਹਾਂ ਵਿਚ ਅਤਿਹਾਤ ਵਰਤਦਿਆਂ ਬਰਨਾਲਾ ਅਤੇ ਪੱਟੀ ਜ਼ੇਲਾਂ ਨੂੰ ਏਕਾਂਤਵਾਸ ਵੱਜੋਂ ਐਲਾਨਿਆ ਹੈ। ਇਸ ਬਾਰੇ ਪੰਜਾਬ ਦੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਨੇ ਇਕ ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੱਤੀ।
punjab police
ਇਸ ਵਿਚ ਉਨ੍ਹਾਂ ਦੱਸਿਆ ਕਿ ਬਰਨਾਲਾ ਅਤੇ ਪੱਟੀ ਦੀਆਂ ਜ਼ੇਲ੍ਹਾਂ ਵਿਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜ਼ੇਲ੍ਹਾਂ ਵਿਚ ਤਬਦੀਲ ਕੀਤਾ ਗਿਆ ਹੈ। ਜੇਕਰ ਹੁਣ ਕੋਈ ਵੀ ਨਵਾਂ ਕੈਦੀ ਇਕਾਂਤਵਾਸ ਲਈ ਐਲਾਨਿਆ ਗਿਆ ਤਾਂ ਉਹ ਪ੍ਰੀ ਮੈਡੀਕਲ ਤੋਂ ਬਾਅਦ ਇਨ੍ਹਾਂ ਦੋਵੇਂ ਜ਼ੇਲ੍ਹਾਂ ਵਿਚ ਹੀ ਭਰਤੀ ਕੀਤਾ ਜਾਵੇਗਾ। ਰੰਧਾਵਾ ਨੇ ਦੱਸਿਆ ਕਿ ਇਹ ਕੱਦਮ ਪੰਜਾਬ ਦੀਆਂ ਜ਼ੇਲ੍ਹਾਂ ਵਿਚ ਕਰੋਨਾ ਵਾਇਰਸ ਦੇ ਖਤਰੇ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
Coronavirus
ਮੰਤਰੀ ਦਾ ਕਹਿਣਾ ਹੈ ਕਿ ਬਰਨਾਲਾ ਜ਼ੇਲ੍ਹ ਦੇ 100 ਕੈਦੀ, ਨਵੀਂ ਜ਼ੇਲ੍ਹ ਨਾਭਾ ਅਤੇ 202 ਕੈਦੀ ਜ਼ਿਲ੍ਹਾ ਬਠਿੰਡਾ ਅਤੇ ਪੱਟੀ ਜ਼ੇਲ ਦੇ 110 ਕੈਦੀਆਂ ਨੂੰ ਸ੍ਰੀ ਮੁਕਸਰ ਸਾਹਿਬ ਵਿਚ ਤਬਦੀਲ ਕੀਤੇ ਗਏ ਹਨ। ਦੱਸ ਦੱਈਏ ਕਿ ਇਨ੍ਹਾਂ ਕੁਲ 412 ਕੈਦੀਆਂ ਨੂੰ ਚੈੱਕਅੱਪ ਕਰਕੇ ਹੀ ਤਬਦੀਲ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਹੋਰ ਕੋਈ ਨਵਾਂ ਕੈਦੀ ਇਨ੍ਹਾਂ ਦੋਵੇਂ ਜ਼ੇਲ੍ਹਾਂ ਤੋਂ ਬਿਨਾ ਹੋਰ ਕਿਸੇ ਜ਼ੇਲ ਵਿਚ ਨਹੀਂ ਭੇਜਿਆ ਜਾਵੇਗਾ।
punjab police
ਇਸ ਲਈ ਹੁਣ ਏਕਾਂਤਵਾਸ ਲਈ ਐਲਾਨੀਆਂ ਬਰਨਾਲਾ ਅਤੇ ਪੱਟੀ ਦੀਆਂ ਜੇਲ੍ਹਾਂ ਵਿਚ ਕੈਦੀਆਂ ਨੂੰ ਪੂਰੀ ਤਰ੍ਹਾਂ ਚੈੱਕ ਕਰਕੇ ਹੀ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਵਿਚ 197 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 14 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।