ਵਿਧਾਇਕ ਵਲੋਂ ਬਠਿੰਡਾ ਦੇ ਡੀਸੀ 'ਤੇ ਮਨਮਾਨੀਆਂ ਕਰਨ ਦੇ ਦੋਸ਼
Published : Apr 17, 2020, 11:59 am IST
Updated : Apr 17, 2020, 11:59 am IST
SHARE ARTICLE
File photo
File photo

ਕੁੱਝ ਦਿਨ ਪਹਿਲਾਂ ਬਠਿੰਡਾ ਸ਼ਹਿਰ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਕੁੱਝ  ਸਾਬਕਾ ਕੋਂਸਲਰਾਂ ਵਲੋਂ ਡਿਪਟੀ ਕਮਿਸ਼ਨਰ ਉਪਰ ਗੱਲ ਨਾ ਸੁਣਨ ਦੇ ਦੋਸ਼

ਬਠਿੰਡਾ, 16 ਅਪ੍ਰੈਲ (ਸੁਖਜਿੰਦਰ ਮਾਨ) : ਕੁੱਝ ਦਿਨ ਪਹਿਲਾਂ ਬਠਿੰਡਾ ਸ਼ਹਿਰ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਕੁੱਝ  ਸਾਬਕਾ ਕੋਂਸਲਰਾਂ ਵਲੋਂ ਡਿਪਟੀ ਕਮਿਸ਼ਨਰ ਉਪਰ ਗੱਲ ਨਾ ਸੁਣਨ ਦੇ ਦੋਸ਼ ਲਗਾਉਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਇੱਕ ਆਪ ਵਿਧਾਇਕ ਦਾ ਵੀ ਇਸ ਅਧਿਕਾਰੀ 'ਤੇ ਗੁੱਸਾ ਫੁੱਟ ਪਿਆ ਹੈ।  ਅੱਜ ਸਥਾਨਕ ਸਰਕਟ ਹਾਊਸ 'ਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਮੋੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਉਕਤ ਅਧਿਕਾਰੀਆਂ ਉਪਰ ਮਨਮਾਨੀਆਂ ਕਰਨ ਤੇ ਜਨਤਾ ਦੇ ਚੁਣੇ ਨੁਮਾਇੰਦਿਆਂ ਦੀ ਗੱਲ ਨਾ ਸੁਣਨ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਤੁਰੰਤ ਇਸ ਅਧਿਕਾਰੀ ਨੂੰ ਬਠਿੰਡਾ ਤੋਂ ਬਦਲਣ ਦੀ ਮੰਗ ਕੀਤੀ ਹੈ।

ਵਿਧਾਇਕ ਨੇ ਮੁੱਖ ਮੰਤਰੀ ਕੋਲੋ ਬਠਿੰਡਾ ਦੇ ਡੀਸੀ ਵਲੋਂ ਜਲੰਧਰ ਤੋਂ ਇੱਕ ਵਿਸ਼ੇਸ ਬੱਸ ਰਾਹੀ ਤਿੰਨ ਦਰਜ਼ਨ ਮਜਦੂਰਾਂ ਨੂੰ ਬਠਿੰਡਾ ਲਿਆਉਣ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਦਸਿਆ ਕਿ ਚੁਣੇ ਹੋਏ ਨੁਮਾਇੰਦੇ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਹੇਠ ਡੀਸੀ ਵਿਰੁਧ ਕਾਰਵਾਈ ਲਈ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸਿਕਾਇਤ ਵੀ ਭੇਜੀ ਗਈ ਹੈ। ਵਿਧਾਇਕ ਕਮਾਲੂ ਨੇ ਇਸ ਮੌਕੇ ਸਵਾਲ ਉਠਾਇਆ ਕਿ ਖੇਤੀਬਾੜੀ ਸਹਿਤ ਕਈ ਨਿੱਜੀ ਮਾਮਲਿਆਂ 'ਚ ਬਾਹਰੋਂ ਕਿਸੇ ਨੂੰ ਵੀ ਆਉਣ ਦੀ ਇਜ਼ਾਜਤ ਨਾ ਦੇਣ ਵਾਲੇ ਡਿਪਟੀ ਕਮਿਸ਼ਨਰ ਨੇ ਕਿਸ ਮਜਬੂਰੀ ਅਧੀਨ ਜਲੰਧਰ ਵਰਗੇ ਜਿਲ੍ਹੇ ਤੋਂ ਇੰਨ੍ਹਾਂ ਮਜਦੂਰਾਂ ਨੂੰ ਇੱਥੇ ਲਿਆਂਦਾ।

ਕਮਾਲੂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇੰਨ੍ਹਾਂ ਮਜਦੂਰਾਂ ਨੂੰ ਰਾਮਪੁਰਾ ਲਿਆਉਣ ਦਾ ਪਤਾ ਲੱਗਣ 'ਤੇ ਲੋਕਾਂ ਵਲੋਂ 13 ਅਪ੍ਰੈਲ ਨੂੰ ਸਖ਼ਤ ਵਿਰੋਧ ਕੀਤਾ ਗਿਆ, ਜਿਸਤੋਂ ਬਾਅਦ ਇੰਨ੍ਹਾਂ ਮਜਦੂਰਾਂ ਨੂੰ ਭੂੰਦੜ ਪਿੰਡ ਦੀ ਅਨਾਜ਼ ਮੰਡੀ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਹਾਲਾਂਕਿ ਪ੍ਰਸ਼ਾਸਨ ਨੇ ਉਨ੍ਹਾਂ ਵਲੋਂ ਲਗਾਤਾਰ 13 ਤੋਂ ਇਹ ਮੁੱਦਾ ਚੁੱਕਣ ਦੇ ਚੱਲਦੇ ਇਨ੍ਹਾਂ ਮਜਦੂਰਾਂ ਨੂੰ ਏਕਾਂਤਵਸ ਕਰਨ ਦਾ ਦਾਅਵਾ ਕੀਤਾ ਹੈ ਪ੍ਰੰਤੂ ਉਕਤ ਮਜਦੂਰ ਸ਼ਰੇਆਮ ਮੰਡੀਆਂ ਵਿਚ ਕੰਮ ਕਰ ਰਹੇ ਹਨ, ਜਿਸ ਕਾਰਨ ਉਥੇ ਕੰਮ ਕਰਨ ਵਾਲੇ ਹੋਰ ਮਜਦੂਰਾਂ ਤੇ ਕਿਸਾਨਾਂ ਵਿਚ ਡਰ ਦਾ ਮਾਹੌਲ ਹੈ।

ਵਿਧਾਇਕ ਕਮਾਲੂ ਨੇ ਇਸ ਮੌਕੇ ਬਠਿੰਡਾ ਦੇ ਐਸ.ਐਸ.ਪੀ ਡਾ ਨਾਨਕ ਸਿੰਘ ਸਹਿਤ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਦੀ ਤਰੀਫ਼ ਵੀ ਕੀਤੀ, ਜਿਹੜੇ ਜ਼ਿਲ੍ਹੇ ਨੂੰ ਇਸ ਖ਼ਤਰਨਾਕ ਮਹਾਂਮਾਰੀ ਤੋਂ ਬਚਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਵਿਧਾਇਕ ਨੇ ਅਪਣੇ ਹਲਕੇ ਦੇ ਪਿੰਡ ਮੋੜ ਖੁਰਦ ਦੇ ਇੱਕ ਵਿਅਕਤੀ ਨੂੰ ਵੀ ਪੇਸ਼ ਕੀਤਾ, ਜਿਸਦੀ ਕਰਫ਼ਿਊ ਤੋਂ ਪਹਿਲਾਂ ਹੁਸਿਆਰਪੁਰ ਦੇ ਦਸੂਹਾ ਨਜਦੀਕ ਅਪਣੇ ਪੇਕੇ ਪਿੰਡ ਗਈ ਹੋਈ ਘਰ ਵਾਲੀ ਨੂੰ ਵਾਪਸ ਲਿਆਉਣ ਦੀ ਇਜ਼ਾਜਤ ਵੀ ਨਹੀਂ ਦਿਤੀ ਗਈ।

ਮੰਡੀ ਦੀ ਦਿੱਕਤ ਨੂੰ ਦੇਖਦਿਆਂ ਮਜ਼ਦੂਰ ਮੰਗਵਾਏ: ਡੀਸੀ
ਉਧਰ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਬੀ ਨਿਵਾਸਨ ਨੇ ਦਾਅਵਾ ਕੀਤਾ ਕਿ ਮੰਡੀਆਂ 'ਚ ਕਣਕ ਦੀ ਆਮਦ ਨੂੰ ਦੇਖਦਿਆਂ ਹੋਇਆ ਹੀ ਇਹ ਮਜਦੂਰ ਜਲੰਧਰ ਤੋਂ ਲਿਆਉਣ ਦੀ ਇਜ਼ਾਜਤ ਦਿਤੀ ਗਈ ਹੈ। ਹਾਲਾਂਕਿ ਮਜਦੂਰਾਂ ਦੇ ਏਕਾਂਤਵਸ ਨਾ ਹੋਣ ਕਾਰਨ ਕਿਸੇ ਸੰਭਾਵਿਤ ਖ਼ਤਰੇ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਇੰਨ੍ਹਾਂ ਦੀ ਮੁਢਲੀ ਜਾਂਚ ਕਰ ਲਈ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement