
ਸਬ-ਡਵੀਜ਼ਨ 'ਚ ਵੰਡੀਆਂ ਜਾਣਗੀਆਂ ਪੰਦਰਾਂ ਹਜ਼ਾਰ ਥੈਲੀਆਂ
ਫਗਵਾੜਾ, 16 ਅਪ੍ਰੈਲ (ਵਿਜੇ ਪਾਲ ਸਿੰਘ ਤੇਜੀ): ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਪਿਛਲੇ ਪੰਦਰਾਂ ਦਿਨਾਂ ਤੋਂ ਲੋਕਡਾਊਨ ਕਰਫਿਊ ਦਾ ਸਾਹਮਣਾ ਕਰ ਰਹੇ ਗਰੀਬ ਲੋੜਵੰਦਾਂ ਪਰਿਵਾਰਾਂ ਨੂੰ ਰਾਹਤ ਦਿੰਦੇ ਹੋਏ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਵਲੋਂ ਫਗਵਾੜਾ ਸਬ-ਡਵੀਜਨ ਵਿਚ ਵੰਡਣ ਲਈ ਭੇਜੀਆਂ ਪੰਦਰਾਂ ਹਜ਼ਾਰ ਰਾਸ਼ਨ ਦੀਆਂ ਥੈਲੀਆਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦੇ ਕੰਮ ਦਾ ਸ਼ੁਭ ਆਰੰਭ ਅੱਜ ਸ਼ਾਮ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਏਡੀਸੀ ਫਗਵਾੜਾ photoਰਾਜੀਵ ਵਰਮਾ ਅਤੇ ਐਸ.ਡੀ.ਐਮ. ਬਲਵਿੰਦਰ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਕਰਵਾਇਆ ਗਿਆ।
ਇਸ ਤੋਂ ਪਹਿਲਾਂ ਉਨ੍ਹਾਂ ਸ਼ਹਿਰ 'ਚ ਵਾਰਡ ਕੌਂਸਲਰਾਂ ਤੋਂ ਇਲਾਵਾ ਹਲਕੇ ਦੇ ਪਿੰਡਾਂ ਮਾਣਕਾਂ, ਵਾਹਦ, ਬ੍ਰਹਮਪੁਰ, ਚੈੜ, ਬਲਾਲੋਂ, ਪੰਡੋਰੀ, ਢੱਕ ਪੰਡੋਰੀ, ਬਿਸ਼ਨਪੁਰ, ਵਜੀਦੋਵਾਲ, ਫਤਿਹਗੜ੍ਹ, ਖਲਵਾੜਾ ਕਲੋਨੀ, ਖਲਵਾੜਾ ਆਦਿ ਵਿਖੇ ਪੁੱਜ ਕੇ ਸਰਪੰਚਾਂ ਅਤੇ ਮੈਂਬਰ ਪੰਚਾਇਤਾਂ ਨਾਲ ਰਾਬਤਾ ਕਰਕੇ ਲੋੜਵੰਦ ਪਰਿਵਾਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ।
ਵਿਧਾਇਕ ਧਾਲੀਵਾਲ ਨੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਸਾਬੀ ਵਾਲੀਆ ਦੀ ਹਾਜਰੀ ਵਿਚ ਦੱਸਿਆ ਕਿ ਲੋੜਵੰਦਾਂ ਦੀ ਜਰੂਰਤ ਨੂੰ ਦੇਖਦੇ ਹੋਏ ਪਹਿਲਾਂ ਸਮਾਰਟ ਕਾਰਡ ਧਾਰਕਾਂ ਨੂੰ ਫੌਰੀ ਮੱਦਦ ਦਿੰਦਿਆਂ ਕਣਕ ਦੀ ਵੰਡ ਕੀਤੀ ਗਈ ਸੀ ਅਤੇ ਹੁਣ ਪੰਦਰਾਂ ਹਜਾਰ ਰਾਸ਼ਨ ਦੀਆਂ ਥੈਲੀਆਂ ਹਰ ਗਰੀਬ ਜ਼ਰੂਰਤਮੰਦ ਤੱਕ ਪਹੁੰਚਾਉਣ ਦੀ ਰਣਨੀਤੀ ਤਿਆਰ ਕਰ ਲਈ ਗਈ ਹੈ।
ਇਸ ਮੌਕੇ ਕੌਂਸਲਰ ਜਤਿੰਦਰ ਵਰਮਾਨੀ, ਪਦਮਦੇਵ ਸੁਧੀਰ, ਦਰਸ਼ਨ ਲਾਲ ਧਰਮਸੋਤ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਬੰਟੀ ਵਾਲੀਆ ਤੋਂ ਇਲਾਵਾ ਮਾਰਕਿਟ ਕਮੇਟੀ ਮੈਂਬਰ ਜਗਜੀਤ ਬਿੱਟੂ, ਵਿੱਕੀ ਵਾਲੀਆ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸੁਖਵਿੰਦਰ ਸਿੰਘ ਰਾਣੀਪੁਰ, ਕਮਲ ਧਾਲੀਵਾਲ, ਹਨੀ ਧਾਲੀਵਾਲ, ਬੋਬੀ ਵੋਹਰਾ ਬੰਟੀ ਸ਼ਰਮਾ ਆਦਿ ਹਾਜਰ ਸਨ।