ਕੋਵਿਡ-19 ਸਬੰਧੀ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਫੇਸਬੁੱਕ ਚੈਟਬੋਟ ਲਾਂਚ
Published : Apr 17, 2020, 4:20 pm IST
Updated : Apr 17, 2020, 4:20 pm IST
SHARE ARTICLE
Photo
Photo

ਪੰਜਾਬ ਸਰਕਾਰ ਨੇ ਫੇਸਬੁੱਕ ਦੀ ਮਦਦ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ (ਕੋਵਿਡ19) ਨਾਲ ਸਬੰਧਤ ਜਾਣਕਾਰੀ ਬਾਰੇ ਅਪਡੇਟ ਰੱਖਣ ਲਈ ਵਿਸ਼ੇਸ਼ ਚੈਟਬੋਟ ਤਿਆਰ ਕੀਤਾ ਹੈ।

ਚੰਡੀਗੜ੍ਹ: ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮਦਦ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ (ਕੋਵਿਡ19) ਨਾਲ ਸਬੰਧਤ ਜਾਣਕਾਰੀ ਬਾਰੇ ਅਪਡੇਟ ਰੱਖਣ ਲਈ ਵਿਸ਼ੇਸ਼ ਚੈਟਬੋਟ ਤਿਆਰ ਕੀਤਾ ਹੈ। 

PhotoPhoto

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਚੈਟਬੋਟ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ https://www.facebook.com/PunjabGovtIndia ‘ਤੇ ਉਪਲਬਧ ਹੈ। ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਇਸ ਚੈਟਬੋਟ ਦੀ ਵਰਤੋਂ ਪੰਜਾਬ ਸਰਕਾਰ ਦੇ ਪੇਜ ‘ਤੇ ਮੈਸੇਜ ਬਟਨ ਨੂੰ ਕਲਿੱਕ ਕਰ ਕੇ ਕੀਤੀ ਜਾ ਸਕਦੀ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਚੈਟਬੋਟ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ।

File PhotoFile Photo

ਉਹਨਾਂ ਦੱਸਿਆ ਕਿ ਜਿਵੇਂ ਹੀ ਤੁਸੀਂ ਮੈਸੇਜ ਭੇਜਦੇ ਹੋ ਤਾਂ ਇਹ ਤੁਰੰਤ ਜਵਾਬ ਦੇਣਾ ਸ਼ੁਰੂ ਕਰ ਦਿੰਦੀ ਹੈ। ਸਭ ਤੋਂ ਪਹਿਲਾਂ ਇਸ ਵਿਚ ਤਿੰਨ ਵਿਕਲਪਾਂ ਵਿਚੋਂ ਇਕ ਚੋਣ ਕਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਕੋਵਿਡ 19 ਬਾਰੇ ਜਾਣਕਾਰੀ, ਜ਼ਰੂਰੀ ਦੁਕਾਨਾਂ, ਭਾਸ਼ਾ ਦੀ ਚੋਣ ਸ਼ਾਮਿਲ ਹਨ। ਖ਼ਾਸਗੱਲ ਇਹ ਹੈ ਕਿ ਇਹ ਚੈਟਬੋਟ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਤਿੰਨ ਭਾਸ਼ਾਵਾਂ ਵਿਚ ਮਦਦ ਪ੍ਰਦਾਨ ਕਰਦੀ ਹੈ।

Captain Amrinder SinghPhoto

ਬੁਲਾਰੇ ਨੇ ਦੱਸਿਆ ਕਿ ਇਹ ਚੈਟਬੋਟ ਇਕ ਤਕਨੀਕੀ ਇੰਟੈਲੀਜੈਂਸ ਭਾਸ਼ਾ ਤਕਨੀਕ ਪ੍ਰਣਾਲੀ ‘ਤੇ ਅਧਾਰਿਤ ਹੈ। ਇਸ ਵਿਚ ਪੁੱਛੇ ਜਾਣ ਵਾਲੇ ਸਵਾਲਾਂ ਦਾ ਤੁਰੰਤ ਜਵਾਬ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਊਆਰ ਕੋਡ ਨੂੰ ਸਕੈਨ ਕਰ ਕੇ ਵੀ ਇਸ ਚੈਟਬੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement