
ਤਾਲਾਬੰਦੀ ਦੇ ਚਲਦੇ ਦੁਕਾਨ 'ਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਈ ਡਵੀਜ਼ਨ ਦੀ ਪੁਲਿਸ ਨੇ ਅਣਪਛਾਤੇ
ਅੰਮ੍ਰਿਤਸਰ, 16 ਅਪ੍ਰੈਲ (ਉਪਲ): ਤਾਲਾਬੰਦੀ ਦੇ ਚਲਦੇ ਦੁਕਾਨ 'ਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਈ ਡਵੀਜ਼ਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਯਸ਼ਪਾਲ ਮਹਾਜਨ ਨੇ ਦਸਿਆ ਕਿ ਉਸ ਦੀ ਕਟਰਾ ਜੈਮਲ ਸਿੰਘ ਵਿਖੇ ਗਾਰਮੈਂਟਸ ਦੀ ਦੁਕਾਨ ਨੰਬਰ 72 ਹੈ। ਤਾਲਾਬੰਦੀ ਨੂੰ ਲੈ ਕੇ 22 ਮਾਰਚ ਤੋਂ ਉਸ ਦੀ ਦੁਕਾਨ ਬੰਦ ਹੈ।
File photo
8 ਅਪ੍ਰੈਲ ਨੂੰ ਕਰੀਬ 8 ਵਜੇ ਨਜ਼ਦੀਕੀ ਦੁਕਾਨਦਾਰ ਦਾ ਫ਼ੋਨ ਆਇਆ ਕਿ ਉਸ ਦੀ ਦੁਕਾਨ ਦਾ ਬਾਹਰੀ ਦਰਵਾਜ਼ਾ ਖੁਲ੍ਹਿਆ ਹੋਇਆ ਹੈ। ਜਦ ਉਸ ਨੇ ਜਾ ਕੇ ਦੇਖਿਆ ਤਾਂ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨ ਦੇ ਗੱਲੇ 'ਚ ਪਈ 7-8 ਲੱਖ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ ਗਏ ਸਨ। ਸੀਸੀਟੀਵੀ ਕੈਮਰੇ ਦੀ ਰੀਕਾਰਡਿੰਗ ਦੇਖਣ 'ਤੇ ਪਾਇਆ ਕਿ ਦੋ ਅਣਪਛਾਤੇ ਵਿਅਕਤੀਆਂ ਵਲੋਂ 30 ਮਾਰਚ ਦੀ ਦਰਮਿਆਨੀ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।